ਅੱਸੂ ਦੀ ਝੜੀ ਫਸਲਾਂ ਲਈ ਮੁਸੀਬਤ ਬਣੀ : The Tribune India

ਅੱਸੂ ਦੀ ਝੜੀ ਫਸਲਾਂ ਲਈ ਮੁਸੀਬਤ ਬਣੀ

ਨਰਮੇ ਦੇ ਫੁੱਲ ਝੜੇ ਅਤੇ ਝੋਨੇ ਦਾ ਬੂਰ ਨੁਕਸਾਨਿਆ

ਅੱਸੂ ਦੀ ਝੜੀ ਫਸਲਾਂ ਲਈ ਮੁਸੀਬਤ ਬਣੀ

ਮਾਨਸਾ ਖੇਤਰ ਵਿੱਚ ਮੀਂਹ ਕਾਰਨ ਧਰਤੀ ’ਤੇ ਵਿਛੀ ਹੋਈ ਝੋਨੇ ਦੀ ਫਸਲ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 23 ਸਤੰਬਰ

ਮਾਲਵਾ ਖੇਤਰ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਜਾਰੀ ਅੱਸੂ ਦੀ ਝੜੀ ਕਾਰਨ ਨਰਮੇ ਤੋਂ ਇਲਾਵਾ ਹੋਰਨਾਂ ਫ਼ਸਲਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਅੱਜ ਸਵੇਰ ਤੋਂ ਪੈਣ ਲੱਗੇ ਇਸ ਮੀਂਹ ਨੇ ਨਰਮੇ ਦੇ ਫੁੱਲਾਂ ਨੂੰ ਝਾੜ ਦਿੱਤਾ ਜਦੋਂਕਿ ਝੋਨੇ ਦੇ ਬੂਰ ਲਈ ਵੀ ਇਹ ਮੀਂਹ ਨੁਕਸਾਨਦੇਹ ਮੰਨਿਆ ਜਾ ਰਿਹਾ ਹੈ। ਇਸ ਮੀਂਹ ਨੇ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਵੀ ਧਰਤੀ ’ਤੇ ਵਿਛਾ ਧਰਿਆ ਹੈ ਅਤੇ ਸਰਦ ਰੁੱਤ ਵਾਲੀ ਮੂੰਗੀ ਦੀ ਫ਼ਸਲ ਸਮੇਤ ਤਾਜ਼ਾ ਬੀਜੀਆਂ ਹਰੀਆਂ ਸਬਜ਼ੀਆਂ ਦੇ ਖੇਤਾਂ ਵਿੱਚ ਵੀ ਨੁਕਸਾਨ ਦੇ ਸੰਕੇਤ ਮਿਲਣੇ ਆਰੰਭ ਹੋ ਗਏ ਹਨ। ਇਸ ਕਾਰਨ ਕਿਸਾਨ ਭੈਅਭੀਤ ਹੋਣ ਲੱਗ ਪਏ ਹਨ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਮੰਨਿਆ ਕਿ ਇਹ ਮੀਂਹ ਫਸਲਾਂ ਦੇ ਪੱਖੋਂ ਲਾਇਕ ਨਹੀਂ ਹੈ। ਮੌਸਮ ਮਹਿਕਮੇ ਨੇ ਅਗਲੇ ਤਿੰਨ ਦਿਨ ਮਾਲਵਾ ਖੇਤਰ ਵਿੱਚ ਝੜ ਦੱਸਿਆ ਹੈ, ਜਿਸ ਨੇ ਅੰਨਦਾਤਾ ਨੂੰ ਹੋਰ ਡਰਾ ਧਰਿਆ ਹੈ।

ਉਧਰ, ਪਿੰਡਾਂ ਦੇ ਅਨੇਕਾਂ ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਸੂ ਦੇ ਇਸ ਮਹੀਨੇ ਵਿਚ ਨਰਮੇ ਦੀ ਚੁਗਾਈ ਦਾ ਕਾਰਜ ਸ਼ੁਰੂ ਹੋ ਗਿਆ ਹੈ, ਪਰ ਇਸ ਮੀਂਹ ਕਾਰਨ ਚੁਗਾਈ ਪ੍ਰਭਾਵਿਤ ਹੀ ਨਹੀਂ ਹੋਈ, ਸਗੋਂ ਖੇਤਾਂ ਵਿੱਚ ਖਿੜੇ ਨਰਮੇ ਦੀ ਕੁਆਲਟੀ ਵੀ ਖ਼ਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਮੀਂਹ ਨਾਲ ਹਰ ਖੇਤੀ ਦੇ ਕੰਮ ਵਿਚ ਖੁਲਾਰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਮਹਿੰਗੇ ਭਾਅ ਦਾ ਨਰਮੇ ਦਾ ਬੀਜ ਲੈਕੇ ਹੁਣ ਤੱਕ ਬੜੀਆਂ ਔਖਾਂ ਨਾਲ ਇਸ ਨੂੰ ਪਾਲਿਆ ਸੀ। ਜਦੋਂ ਫਲ ਦੇਣ ਦਾ ਸਮਾਂ ਆਇਆ ਤਾਂ ਬੂਟੇ ਬੇਮੌਸਮੇ ਮੀਂਹ ਦੀ ਮਾਰ ਹੇਠ ਆਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਨਰਮੇ ਦੀ ਚੁਗਾਈ ਦੇ ਕਾਰਜ ਨੂੰ ਵੀ ਰੁਕ ਗਿਆ ਹੈ। ਕਿਸਾਨਾਂ ਨੂੰ ਅਗੇਤੇ ਝੋਨੇ ਦੇ ਬਦਰੰਗ ਹੋਣ ਦਾ ਡਰ ਸਤਾ ਰਿਹਾ ਹੈ।

ਨਰਮੇ ਦੀ ਚੁਗਾਈ ਦਾ ਕੰਮ ਰੁਕਿਆ: ਮਾਨਸਾ ਸਥਿਤ ਖੇਤੀਬਾੜੀ ਮਹਿਕਮੇ ਦੇ ਜ਼ਿਲ੍ਹਾ ਮੁੱਖ ਅਫਸਰ ਡਾ. ਮਨਜੀਤ ਸਿੰਘ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਨੇ ਖੇਤਾਂ ਵਿੱਚ ਖਿੜੇ ਨਰਮੇ ਦੀ ਕੁਆਲਟੀ ਨੂੰ ਖਰਾਬ ਕਰ ਦੇਣਾ ਹੈ ਅਤੇ ਚੁਗਾਈ ਦਾ ਕਾਰਜ ਰੁੱਕ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਤੇਜ਼ ਧੁੱਪਾਂ ਦੀ ਸਾਰੀਆਂ ਫ਼ਸਲਾਂ ਨੂੰ ਲੋੜ ਹੈ ਪਰ ਕਿਣਮਿਣ ਅਤੇ ਬੱਦਲਵਾਈ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਫ਼ਸਲਾਂ ’ਤੇ ਪੈਦਾ ਕਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਮੀਂਹ ਦੀ ਨਰਮੇ ਅਤੇ ਝੋਨੇ ਦੀ ਫ਼ਸਲ ਸਮੇਤ ਹੋਰ ਸਾਰੀਆਂ ਫ਼ਸਲਾਂ ਨੂੰ ਸਖ਼ਤ ਜ਼ਰੂਰਤ ਸੀ ਅਤੇ ਇਸ ਮੀਂਹ ਨਾਲ ਹੁਣ ਨਰਮੇ ਦੀ ਫ਼ਸਲ ਉਪਰ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਛੁਟਕਾਰਾ ਹੋ ਜਾਵੇਗਾ।

ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਤੇ ਚਿੱਟੇ ਤੇਲੇ ਦਾ ਹਮਲਾ

ਝੁਨੀਰ (ਸੁਰਜੀਤ ਵਸ਼ਿਸ਼ਟ): ਇਲਾਕਾ ਝੁਨੀਰ ਦੇ ਚਾਰ ਦਰਜਨ ਤੋਂ ਵਧ ਪਿੰਡਾਂ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੇ ਤੇਲੇ ਦੀ ਮਾਰ ਵਿੱਚ ਆਈ ਨਰਮੇ ਦੀ ਫ਼ਸਲ ਬਰਬਾਦ ਹੋ ਰਹੀ ਹੈ। ਨਰਮਾ ਉਤਪਾਦਕ ਮਲਕੀਤ ਸਿੰਘ ਕੋਟਧਰਮੂ, ਉੱਤਮ ਸਿੰਘ ਰਾਮਾਨੰਦੀ, ਲੀਲਾ ਸਿੰਘ ਭੰਮਾ, ਸਰਬਜੀਤ ਸਿੰਘ ਭੰਮਾ, ਕੁਲਦੀਪ ਸਿੰਘ ਚਚੋਹਰ, ਦਲੇਲ ਸਿੰਘ ਮੀਆਂ, ਭੋਲਾ ਸਿੰਘ ਲਾਲਿਆਂਵਾਲੀ ਆਦਿ ਨੇ ਦੱਸਿਆ ਕਿ ਝੁਨੀਰ ਖੇਤਰ ਦੀ 70 ਫ਼ੀਸਦੀ ਤੋਂ ਵਧੀਕ ਰਕਬੇ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੇ ਤੇਲੇ ਦੀ ਮਾਰ ਵਿੱਚ ਆਈ ਨਰਮੇ ਦੀ ਫ਼ਸਲ ਵਿੱਚ ਇਸ ਵਾਰ ਕੇਵਲ 2 ਤੋਂ 4 ਮਣ ਤੱਕ ਪ੍ਰਤੀ ਏਕੜ ਨਰਮੇ ਦਾ ਝਾੜ ਨਿਕਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਪਿਛਲੇ ਸਾਲਾਂ ਦੌਰਾਨ ਨਰਮੇ ਦੀ ਦਰਮਿਆਨੀ ਫ਼ਸਲ ਵਿੱਚ ਵੀ 10-12 ਮਣ ਨਰਮਾ ਨਿਕਲਦਾ ਸੀ। ਨਰਮਾ ਉਤਪਾਦਕਾਂ ਨੇ ਕਿਹਾ ਕਿ ਕੇਵਲ 10-15 ਫ਼ੀਸਦੀ ਤੱਕ ਹਰ ਪਿੰਡ ਦੇ ਰਕਬੇ ਵਿੱਚ ਕੁਝ ਨਰਮੇ ਦੀ ਫਸਲ ਠੀਕ ਹੈ ਪਰ ਇਸ ਫਸਲ ਦਾ ਵੀ ਪ੍ਰਤੀ ਏਕੜ 5-6 ਮਣ ਹੀ ਨਰਮੇ ਦਾ ਝਾੜ ਨਿਕਲ ਸਕਦਾ ਹੈ। ਕਿਸਾਨਾਂ ਨੇ ਰਾਜ ਸਰਕਾਰ ਤੋਂ ਤੁਰੰਤ ਹੀ ਮਾਲ ਵਿਭਾਗ ਦੁਆਰਾ ਗਿਰਦਾਵਰੀਆਂ ਕਰਵਾ ਕੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All