DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਹਾਇਕ ਪ੍ਰੋਫੈਸਰਾਂ patiala rally ਦਾ ਵਿਰੋਧ ਕਰਨਗੇ

ਫ਼ਰੀਦਕੋਟ ’ਚ ਪ੍ਰੋਫੈਸਰਾਂ ਨੂੰ ਨਜ਼ਰਬੰਦ ਕਰਨ ਦੀ ਨਿਖੇਧੀ

  • fb
  • twitter
  • whatsapp
  • whatsapp
featured-img featured-img
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋਫੈਸਰ।
Advertisement

ਸਿੱਖਿਆ ਮੰਤਰੀ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨਾਲ 2 ਅਪਰੈਲ ਨੂੰ ਰੱਖੀ ਮੀਟਿੰਗ ਮੁੜ ਮੁਲਤਵੀ ਕਰਨ ਕਰਕੇ ਸਾਰਿਆਂ ’ਚ ਭਾਰੀ ਰੋਸ ਹੈ। ਆਗੂਆਂ ਮੁਤਾਬਕ ਇਹ ਸੱਤਵਾਂ ਮੌਕਾ ਹੈ, ਜਦੋਂ ਸਿੱਖਿਆ ਮੰਤਰੀ ਨੇ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦ ਕੇ ਖੱਜਲ-ਖੁਆਰ ਕੀਤਾ ਹੈ। ਕਾਬਿਲੇਗ਼ੌਰ ਹੈ ਕਿ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਨੇ ਲੰਘੀ 31 ਮਾਰਚ ਨੂੰ ਸਿੱਖਿਆ ਮੰਤਰੀ ਦੇ ਹਲਕਾ ਨੰਗਲ ਵਿੱਚ ਮੁੱਖ ਮੰਤਰੀ ਦੀ ਰੈਲੀ ਦੌਰਾਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ, ਜਿਸ ਦਾ ਦਬਾਅ ਮੰਨਦਿਆਂ ਨੰਗਲ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਨਾਲ 2 ਅਪਰੈਲ ਦੀ ਮੀਟਿੰਗ ਤੈਅ ਕਰਵਾਈ ਸੀ ਪਰ ਸਿੱਖਿਆ ਮੰਤਰੀ ਸੱਤਵੀਂ ਵਾਰ ਵੀ ਗੱਲ ਕਰਨ ਤੋਂ ਟਾਲਾ ਵੱਟ ਗਏ। ਇਸ ਦੌਰਾਨ ਫਾਜ਼ਿਲਕਾ ਦੇ ਐੱਮ ਆਰ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਵੀ ਇਸ ਸੰਘਰਸ਼ ਵਿੱਚ ਕੁੱਦਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇੱਥੋਂ ਦੇ ਸਰਕਾਰੀ ਕਾਲਜ ਦੇ ਪ੍ਰੋਫੈਸਰ ਪਰਮਜੀਤ ਸਿੰਘ ਤੇ ਪ੍ਰੋ. ਜਸਵਿੰਦਰ ਕੌਰ ਤੇ ਹੋਰਾਂ ਨੇ ਕਿਹਾ ਉਹ ਸਰਕਾਰ ਦੀਆਂ ਸੰਘਰਸ਼ੀ ਲੋਕਾਂ ਨੂੰ ਥਕਾਉਣ-ਅਕਾਉਣ ਦੀਆਂ ਕੋਝੀਆਂ ਨੀਤੀਆਂ ਤੋਂ ਵਾਕਿਫ਼ ਹਨ। ਆਗੂਆਂ ਨੇ ਕਿਹਾ ਕਿ ਉਹ ਜਲਦ ਹੀ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਦੀ ਤਿਆਰੀ ਕਰ ਕੇ ਸਰਕਾਰ ਨੂੰ ਹਰ ਮੋਰਚੇ ਉੱਤੇ ਘੇਰਨਗੇ। ਇਸੇ ਲੜੀ ਤਹਿਤ ਉਹ ਮੁੱਖ ਮੰਤਰੀ ਦੀ 6 ਅਪਰੈਲ ਦੀ ਪਟਿਆਲਾ ਦਿਹਾਤੀ ਰੈਲੀ ਦਾ ਵਿਰੋਧ ਕਰਨਗੇ। ਪ੍ਰੋਫੈਸਰਾਂ ਨੇ ਫਰੀਦਕੋਟ ਵਿੱਚ ਅੱਜ ਮੁੱਖ ਮੰਤਰੀ ਦੀ ਰੈਲੀ ਮੌਕੇ ਉੱਥੋਂ ਦੇ ਪ੍ਰੋਫੈਸਰਾਂ ਨੂੰ ਤੜਕੇ ਸਾਰ ਹੀ ਗ੍ਰਿਫਤਾਰ ਕਰਨ ਅਤੇ ਥਾਣੇ ਲਿਜਾਣ ਅਤੇ ਨਜ਼ਰਬੰਦ ਕਰਨ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਪ੍ਰੋਫੈਸਰ ਪ੍ਰਿਤਪਾਲ ਸਿੰਘ, ਨਿਰਭੈ ਸਿੰਘ, ਗੁਰਮੁੱਖ ਸਿੰਘ, ਕਰਮਜੀਤ ਸਿੰਘ, ਡਾ. ਹਰਜੀਤ ਸਿੰਘ ਡਾ. ਕੁਲਦੀਪ ਸਿੰਘ, ਡਾ. ਸੋਹੇਲ ਅਤੇ ਪ੍ਰੋਫੈਸਰ ਅਰਸ਼ ਵੀ ਹਾਜ਼ਰ ਸਨ।

Advertisement
Advertisement
×