ਵਿਧਾਨ ਸਭਾ ਚੋਣਾਂ: ਪੰਜਾਬ ਤੇ ਹਰਿਆਣਾ ਸਰਹੱਦ ’ਤੇ ਨਾਕਾਬੰਦੀ

ਪੈਸੇ ਤੇ ਡਰੱਗਜ਼ ਦੀ ਸਪਲਾਈ ਰੋਕਣ ਲਈ ਪੁਲੀਸ ਨੇ ਚੌਕਸੀ ਵਧਾਈ

ਵਿਧਾਨ ਸਭਾ ਚੋਣਾਂ: ਪੰਜਾਬ ਤੇ ਹਰਿਆਣਾ ਸਰਹੱਦ ’ਤੇ ਨਾਕਾਬੰਦੀ

ਨਾਕੇ ’ਤੇ ਇਕ ਵਾਹਨ ਦੀ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ।

ਜੋਗਿੰਦਰ ਸਿੰਘ ਮਾਨ

ਮਾਨਸਾ, 14 ਜਨਵਰੀ

ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ’ਤੇ ਪੁਲੀਸ ਵੱਲੋਂ ਨਾਕੇਬੰਦੀ ਕਰ ਦਿੱਤੀ ਗਈ ਹੈ। ਪੈਸੇ ਅਤੇ ਡਰੱਗਜ਼ ਦੀ ਸਪਲਾਈ ਉੱਤੇ ਸਿਕੰਜ਼ਾ ਕੱਸਣ ਲਈ ਪੁਲੀਸ ਦੀ ਪਹਿਰੇਦਾਰੀ ਸਖ਼ਤ ਕਰ ਦਿੱਤੀ ਗਈ ਹੈ। ਨਾਕਿਆਂ ’ਤੇ ਸੀਸੀਟੀਵੀ ਕੈਮਰਿਆਂ ਸਮੇਤ ਅਰਧ-ਸੈਨਿਕ ਦਲ ਤਾਇਨਾਤ ਕੀਤੇ ਗਏ ਹਨ। ਹਰਿਆਣਾ ’ਚੋਂ ਪੰਜਾਬ ਵਿੱਚ ਆਉਣ ਵਾਲੇ ਹਰ ਵਾਹਨ ਦਾ ਨੰਬਰ ਨੋਟ ਕੀਤਾ ਜਾ ਰਿਹਾ ਹੈ ਅਤੇ ਗੱਡੀ ਵਿੱਚ ਸਵਾਰ ਲੋਕਾਂ ਦੀ ਪਛਾਣ ਕਰਕੇ ਅੱਗੇ ਜਾਣ ਦਿੱਤਾ ਜਾ ਰਿਹਾ ਹੈ।

ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਦੀਪਕ ਪਾਰੀਕ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਕੋਲ ਬਾਹਰੋ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਕਿ ਸ਼ਰਾਰਤੀ ਅਨਸਰ ਪੰਜਾਬ ਵਿੱਚ ਦਾਖ਼ਲ ਹੋ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਨਾਕਾਬੰਦੀ ਇਕੱਲੀਆਂ ਮੁੱਖ ਸੜਕਾਂ ’ਤੇ ਹੀ ਨਹੀਂ ਕੀਤੀ, ਸਗੋਂ ਲਿੰਕ ਸੜਕਾਂ ’ਤੇ ਵੀ ਕੀਤੀ ਗਈ ਹੈ।ਇਸ ਮੌੌਕੇ ਹਾਜ਼ਰ ਪੁਸ਼ਪਿੰਦਰ ਸਿੰਘ ਡੀ.ਐੱਸ.ਪੀ. ਸਰਦੂਲਗੜ੍ਹ ਅਤੇ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਨੂੰ ਸੁਚੱਜਾ ਬੰਦੋਬਸਤ ਕਰਨ ਅਤੇ ਸਮੇਂ ਸਮੇਂ ’ਤੇ ਚੈਕਿੰਗ ਕਰਕੇ ਜ਼ਰੂਰੀ ਸੇਧਾਂ ਦੇਣ ਲਈ ਕਿਹਾ ਗਿਆ।

ਸਿਰਸਾ ਤੇ ਮਾਨਸਾ ਦੇ ਪੁਲੀਸ ਅਧਿਕਾਰੀਆਂ ਵੱਲੋਂ ਮੀਟਿੰਗ

ਸਿਰਸਾ ਦੇ ਪੁਲੀਸ ਅਧਿਕਾਰੀ ਡਾ. ਅਰਪਿਤ ਜੈਨ ਅਤੇ ਮਾਨਸਾ ਦੇ ਐੱਸਐੱਸਪੀ ਦੀਪਕ ਪਾਰੀਕ ਨੇ ਸੁਚੱਜੇ ਸੁਰੱਖਿਆ ਪ੍ਰਬੰਧਾਂ ਲਈ ਮੀਟਿੰਗ ਕੀਤੀ। ਦੋੋਵਾਂ ਜ਼ਿਲ੍ਹਿਆਂ ਦੀ ਪੁਲੀਸ ਵੱਲੋੋਂ ਸਾਂਝਾ ਵਟਸਐਪ ਗਰੁੱਪ ਬਣਾ ਕੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਇਸ ਉਪਰੰਤ ਐੱਸਐੱਸਪੀ ਮਾਨਸਾ ਵੱਲੋੋਂ ਹਰਿਆਣਾ ਪ੍ਰਾਂਤ ਨਾਲ ਲੱਗਦੇ ਅੰਤਰਰਾਜੀ ਨਾਕਿਆਂ ਰੋੜੀ, ਝੰਡਾਂ ਖੁਰਦ, ਸੰਘਾਂ, ਆਹਲੂਪੁਰ ਅਤੇ ਲੱਖੀਵਾਲਾ ਦੀ ਚੈਕਿੰਗ ਕੀਤੀ ਗਈ ਅਤੇ ਪੈਰਾ-ਮਿਲਟਰੀ ਫੋਰਸ ਪਾਸੋੋਂ ਉਨ੍ਹਾਂ ਦੀ ਡਿਊਟੀ, ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਲਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All