ਗਰਾਂਟਾਂ ਦਾ ਹਿਸਾਬ ਮੰਗਿਆ ਤਾਂ ਅਕਾਲੀ ਸਰਪੰਚ ਬੀਡੀਪੀਓ ਦਫ਼ਤਰ ਵਿੱਚ ਅਸਲਾ ਲੈ ਕੇ ਪੁੱਜਿਆ; ਪੁਲੀਸ ਵੱਲੋਂ ਮਾਮਲਾ ਦਰਜ

ਗਰਾਂਟਾਂ ਦਾ ਹਿਸਾਬ ਮੰਗਿਆ ਤਾਂ ਅਕਾਲੀ ਸਰਪੰਚ ਬੀਡੀਪੀਓ ਦਫ਼ਤਰ ਵਿੱਚ ਅਸਲਾ ਲੈ ਕੇ ਪੁੱਜਿਆ; ਪੁਲੀਸ ਵੱਲੋਂ ਮਾਮਲਾ ਦਰਜ

ਜਸਵੰਤ ਜੱਸ

ਫ਼ਰੀਦਕੋਟ, 14 ਅਗਸਤ

ਸਿਟੀ ਪੁਲੀਸ ਫ਼ਰੀਦਕੋਟ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਰਜੀਤ ਸਿੰਘ ਦੀ ਸ਼ਿਕਾਇਤ 'ਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਗੋਦੜੀ ਸਾਹਿਬ ਕਲੋਨੀ ਦੇ ਸਰਪੰਚ ਗੁਰਕੰਵਲਜੀਤ ਸਿੰਘ ਖਿਲਾਫ਼ ਧਮਕੀਆਂ ਦੇਣ ਅਤੇ ਸਰਕਾਰੀ ਦਫ਼ਤਰ ਵਿੱਚ ਆ ਕੇ ਖਲਲ ਪਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਬੀਡੀਪੀਓ ਹਰਜੀਤ ਸਿੰਘ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਮਾਈ ਗੋਦੜੀ ਸਾਹਿਬ ਕਲੋਨੀ ਦੇ ਸਰਪੰਚ ਗੁਰਕੰਵਲਜੀਤ ਸਿੰਘ ਤੋਂ ਉਨ੍ਹਾਂ ਦੇ ਦਫ਼ਤਰ ਨੇ ਕਲੋਨੀ ਵਿੱਚ ਖਰਚੀਆਂ ਗਈਆਂ ਗਰਾਂਟਾਂ ਦਾ ਹਿਸਾਬ ਮੰਗਿਆ ਸੀ ਜਿਸ ਦਾ ਕਥਿਤ ਤੌਰ 'ਤੇ ਗੁਰਕੰਵਲਜੀਤ ਸਿੰਘ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਅਤੇ 13 ਅਗਸਤ ਨੂੰ ਇਹ ਅਕਾਲੀ ਆਗੂ ਹਥਿਆਰਾਂ ਤੇ ਅਸਲੇ ਸਮੇਤ ਆਪਣੇ ਦੋ ਹੋਰ ਸਾਥੀਆਂ ਨਾਲ ਬੀਡੀਪੀਓ ਦਫ਼ਤਰ ਵਿੱਚ ਆ ਗਿਆ ਅਤੇ ਸਰਕਾਰੀ ਅਧਿਕਾਰੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਅਤੇ ਸਬਕ ਸਿਖਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ। ਥਾਣਾ ਸਿਟੀ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਬੀਡੀਪੀਓ ਹਰਜੀਤ ਸਿੰਘ ਦੀ ਸ਼ਿਕਾਇਤ ਦੇ ਅਧਾਰ 'ਤੇ ਗੁਰਕੰਵਲਜੀਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਦੀ ਧਾਰਾ 353, 186, 506 ਤਹਿਤ ਪਰਚਾ ਦਰਜ ਕਰ ਲਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਦੂਜੇ ਪਾਸੇ ਗੁਰਕੰਵਲਜੀਤ ਸਿੰਘ ਨੇ ਇਸ ਮੁਕੱਦਮੇ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ।

\Bਸਰਪੰਚ ਗੁਰਕੰਵਲਜੀਤ ਸਿੰਘ\B

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All