DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਸ਼ਾ ਵਰਕਰਾਂ ਨੇ ਡੀ ਸੀ ਨੂੰ ਮੰਗ ਪੱਤਰ ਦਿੱਤਾ

ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਦੀ ਅਗਵਾਈ ਹੇਠ ਜ਼ਿਲ੍ਹਾ ਆਗੂ ਸਵਰਨਜੀਤ ਕੌਰ ਹਰਾਜ, ਖਜ਼ਾਨਚੀ ਸਵਰਨਜੀਤ ਕੌਰ ਸਰਾਏਨਾਗਾ ਅਤੇ ਅਮਰਜੀਤ ਕੌਰ ਖੋਖਰ, ਸੁਖਜੀਤ ਕੌਰ ਸਰਾਏਨਾਗਾ ਤੇ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਡੀ ਸੀ ਰਾਹੀਂ...

  • fb
  • twitter
  • whatsapp
  • whatsapp
Advertisement
ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਦੀ ਅਗਵਾਈ ਹੇਠ ਜ਼ਿਲ੍ਹਾ ਆਗੂ ਸਵਰਨਜੀਤ ਕੌਰ ਹਰਾਜ, ਖਜ਼ਾਨਚੀ ਸਵਰਨਜੀਤ ਕੌਰ ਸਰਾਏਨਾਗਾ ਅਤੇ ਅਮਰਜੀਤ ਕੌਰ ਖੋਖਰ, ਸੁਖਜੀਤ ਕੌਰ ਸਰਾਏਨਾਗਾ ਤੇ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਡੀ ਸੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਉਨ੍ਹਾਂ ਮੰਗ ਕੀਤੀ ਕਿ 10 ਸਾਲ ਦੀ ਸੇਵਾ ਪੂਰੀ ਕਰ ਚੁੱਕੀਆਂ ਸਮੂਹ ਵਰਕਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਘੱਟੋ-ਘੱਟ 26 ਹਜ਼ਾਰ ਰੁਪਏ ਦੇ ਕੇ ਰੈਗੂਲਰ ਕੀਤਾ ਜਾਵੇ, ਕੱਟੇ ਭੱਤੇ ਤੁਰੰਤ ਬਹਾਲ ਕੀਤੇ ਜਾਣ ਅਤੇ ਸੇਵਾਮੁਕਤ ਹੋਣ ਸਮੇਂ ਹਰਿਆਣਾ ਦੀ ਤਰਜ਼ ’ਤੇ ਸਹਾਇਤਾ ਫੰਡ 5 ਲੱਖ ਰੁਪਏ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।

Advertisement

Advertisement
Advertisement
×