ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਹੇਠ ਕਾਬੂ
ਬਠਿੰਡਾ ਪੁਲੀਸ ਨੇ ਸਕੂਲਾਂ ਦੀਆਂ ਕੰਧਾਂ ’ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਹੇਠ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਪੀ. (ਜਾਂਚ) ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ 26 ਤੇ 27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਏਅਰ ਫੋਰਸ ਸਟੇਸ਼ਨ ਭਿੱਸੀਆਣਾ...
ਬਠਿੰਡਾ ਪੁਲੀਸ ਨੇ ਸਕੂਲਾਂ ਦੀਆਂ ਕੰਧਾਂ ’ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਹੇਠ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਪੀ. (ਜਾਂਚ) ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ 26 ਤੇ 27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਏਅਰ ਫੋਰਸ ਸਟੇਸ਼ਨ ਭਿੱਸੀਆਣਾ ਵਿਖੇ ਸਥਿਤ ਪੀ.ਐਮ. ਕੇਂਦਰੀ ਵਿਦਿਆਲਿਆ ਨੰਬਰ 3 ਦੀ ਕੰਧ ’ਤੇ ਜਦਕਿ 19 ਤੇ 20 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਰਾਮਾ ਮੰਡੀ ਨੇੜੇ ਪਿੰਡ ਮਾਨਾਂ ਵਾਲਾ ਦੇ ਸਰਕਾਰੀ ਸਕੂਲ ’ਚ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ। ਦੋਵਾਂ ਘਟਨਾਵਾਂ ਸਬੰਧੀ ਥਾਣਾ ਨੇਹੀਆਂ ਵਾਲਾ ਤੇ ਥਾਣਾ ਰਾਮਾ ਮੰਡੀ ਕੇਸ ਦਰਜ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਸੀ.ਆਈ.ਏ.ਸਟਾਫ ਬਠਿੰਡਾ-1 ਤੇ ਪੁਲੀਸ ਚੌਕੀ ਕਿਲੀ ਦੀਆਂ ਟੀਮਾਂ ਨੇ ਭਿੱਸੀਆਣਾ ਵਾਲਾ ਮਾਮਲੇ ’ਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਾਲੀਏ ਵਾਲਾ ਦੇ ਦੋ ਨੌਜਵਾਨਾਂ ਨਵਜੋਤ ਸਿੰਘ ਉਰਫ਼ ਜੋਤਾ ਤੇ ਰਾਜਪ੍ਰੀਤ ਸਿੰਘ ਨੂੰ ਪਿੰਡ ਬੁਰਜ ਮਹਿਮਾ (ਬਠਿੰਡਾ) ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 4 ਮੋਬਾਈਲ ਫ਼ੋਨ ਤੇ ਇੱਕ ਡੌਂਗਲ ਵੀ ਬਰਾਮਦ ਹੋਈ। ਤਫ਼ਤੀਸ਼ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਇਹ ਨਾਅਰੇ ਵਿਦੇਸ਼ ਰਹਿੰਦੇ ਪਵਨਪ੍ਰੀਤ ਸਿੰਘ ਉਰਫ਼ ਦੀਪ ਚਹਿਲ ਦੇ ਕਹਿਣ ’ਤੇ ਲਿਖ਼ੇ ਸਨ। ਅਧਿਕਾਰੀ ਮੁਤਾਬਕ ਮਾਨਾਂ ਵਾਲਾ ਕੇਸ ’ਚ ਕਾਊਂਟਰ ਇੰਟੈਲੀਜੈਂਸ ਵਿੰਗ ਤੇ ਬਠਿੰਡਾ ਪੁਲੀਸ ਨੇ ਪਿੰਡ ਮਾਨਾਂ ਵਾਲਾ ਦੇ ਹੀ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਜਿੰਦਰ ਸਿੰਘ ਦੀ ਇਸ ਕੰਮ ਲਈ ਨਵਜੋਤ ਸਿੰਘ ਜੋਤਾ ਨੇ ਪਵਨਪ੍ਰੀਤ ਉਰਫ਼ ਦੀਪ ਚਹਿਲ ਨਾਲ ਗੱਲ ਕਰਵਾਈ ਸੀ। ਮੁਲਜ਼ਮਾਂ ਨੂੰ ਦੀਪ ਚਹਿਲ ਨੇ ਆਨਲਾਈਨ ਰੁਪਏ ਭੇਜੇ ਸਨ। ਕੇਸ ’ਚ ਦੀਪ ਚਹਿਲ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਵਿਦੇਸ਼ ’ਚ ਬੈਠੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਸੰਪਰਕ ’ਚ ਹੈ।

