ਮਹੰਤ ਗੋਪਾਲ ਦਾਸ ਦੇ ਬੰਦਿਆਂ ਦਾ ਅਸਲਾ ਜ਼ਬਤ

ਮਹੰਤ ਗੋਪਾਲ ਦਾਸ ਦੇ ਬੰਦਿਆਂ ਦਾ ਅਸਲਾ ਜ਼ਬਤ

ਕਰੇਟਾ ਸਵਾਰ ਬੰਦਿਆਂ ਨੂੰ ਫੜਕੇ ਲਿਜਾਂਦੀ ਹੋਈ ਪੁਲੀਸ।

ਸ਼ੰਗਾਰਾ ਸਿੰਘ ਅਕਲੀਆ

ਜੋਗਾ, 1 ਮਰਚ

ਪਿੰਡ ਰੱਲਾ ਡੇਰਾ ਦੀ ਗੱਦੀ ਨੂੰ ਲੈ ਕੇ ਮੁੱਖ ਮਹੰਤ ਗੋਪਾਲ ਦਾਸ ਤੇ ਚੇਲੇ ਬਾਬਾ ਸੁਰਮੁਖ ਦਾਸ ਰੱਲਾ ਵਿਚਾਲੇ ਚੱਲਿਆ ਆ ਰਿਹਾ ਕਾਟੋ-ਕਲੇਸ਼ ਅੱਜ ਉਸ ਸਮੇਂ ਨਮਾਂ ਮੋੜ ਲੈ ਗਿਆ, ਜਦੋਂ ਮਹੰਤ ਗੋਪਾਲ ਦਾਸ ਦੇ ਬੰਦਿਆ ਨੇ ਆਪਣੇ ਲਾਇਸੈਂਸੀ ਅਸਲੇ ਨੂੰ ਨਾਲ ਲੈ ਆਪਣੀ ਕਰੇਟਾ ਗੱਡੀ ਵਿੱਚ ਸਵਾਰ ਹੋ ਕੇ, ਰੱਲਾ ਵਿੱਚ ਘੂੰਮਦਿਆਂ-ਘੁੰਮਦਿਆਂ ਵਿਰੋਧੀ ਧਿਰ ਦੇ ਆਗੂ ਸੇਵਕ ਸਿੰਘ ਰੱਲਾ ਨੂੰ ਆਪਣੀ ਗੱਡੀ ਨਾਲ ਕੱਟ ਮਾਰੇ ਜਾਣ ’ਤੇ ਉਹ ਧਰਤੀ ਉਪਰ ਸੁੱਟ ਦਿੱਤਾ।

ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਮੋਟਰਸਾਈਕਲਾਂ ਉਪਰ ਸਵਾਰ ਹੋ ਕੇ ਇਸ ਕਰੇਟਾ ਗੱਡੀ ਦਾ ਪਿੱਛਾ ਕੀਤਾ ਤਾਂ ਗੱਡੀ ਵਿੱਚ ਸਵਾਰ ਬੰਦੇ ਗੱਡੀ ਨੂੰ ਛੱਡ ਕੇ ਪਿੰਡ ਰੱਲਾ ਵਿੱਚ ਚੱਲ ਰਹੇ ਇੱਕ ਵਿਆਹ ਸਮਾਗਮ ਵਾਲੇ ਘਰ ਵਿੱਚ ਜਾ ਵੜੇ। ਲੋਕਾਂ ਨੇ ਵਿਆਹ ਸਮਾਗਮ ਵਾਲੇ ਘਰ ਦੇ ਮੁੱਖ ਦਰਵਾਜ਼ੇ ਗੇਟ ਦਾ ਜਦੋਂ ਘਿਰਾਓ ਕਰ ਲਿਆ ਤਾਂ ਪੁਲੀਸ ਪ੍ਰਸ਼ਾਸਨ ਵੱਲੋਂ ਪੁਲੀਸ ਉਪ-ਕਪਤਾਨ ਗੁਰਮੀਤ ਸਿੰਘ ਬਰਾੜ ਥਾਣਾ ਜੋਗਾ ਦੇ ਮੁਖੀ ਅਮਰੀਕ ਸਿੰਘ ਨੇ ਆਪਣੀ ਪੁਲੀਸ ਪਾਰਟੀ ਨਾਲ ਪਹੁੰਚ ਕੇ ਗੱਡੀ ਵਿੱਚ ਸਵਾਰ ਬੰਦਿਆਂ ਤੋਂ ਲਾਇਸੈਂਸੀ ਰਾਈਫਲ 315, ਲਾਇਸੈਂਸੀ ਪਿਸਤੌਲ 32 ਬੋਰ ਅਤੇ ਕਰੇਟਾ ਗੱਡੀ (ਪੀ.ਬੀ.20ਵਾਈ.1008) ਨੂੰ ਆਪਣੇ ਕਬਜ਼ੇ ਵਿੱਚ ਲਏ ਕੇ ਥਾਣਾ ਜੋਗਾ ਵਿੱਚ ਲੈ ਗਏ।

ਥਾਣਾ ਜੋਗਾ ਦੇ ਮੁਖੀ ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਚੱਲ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All