DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Arhtiya Association Mansa: ਸਾਉਣੀ ਦੇ ਮੱਦੇਨਜ਼ਰ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ

ਆੜ੍ਹਤੀ ਐਸੋਸੀਏਸ਼ਨ ਮਾਨਸਾ ਨੇ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ ਵਿੱਚ ਕਿਸਾਨਾਂ, ਖ਼ਰੀਦ ਏਜੰਸੀਆਂ, ਮਾਰਕੀਟ ਕਮੇਟੀ, ਮਜ਼ਦੂਰਾਂ, ਮੁਨਸ਼ੀ ਮੁਨੀਮ ਯੂਨੀਅਨ, ਸ਼ੈੱਲਰਾਂ ਆਦਿ ਨਾਲ ਤਾਲਮੇਲ ਬਣਾ ਕੇ ਰੱਖਿਆ ਜਾਵੇਗਾ ਤਾਂ ਜੋ ਫ਼ਸਲ ਵੇਚਣ ਵੇਲੇ ਅੰਨਦਾਤਾ ਨੂੰ ਕਿਸੇ ਕਿਸਮ ਦੀ ਤਕਲੀਫ਼...

  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਆੜ੍ਹਤੀਆਂ ਨੂੰ ਸੰਬੋਧਨ ਕਰਦੇ ਹੋਏ ਮੁਨੀਸ਼ ਬੱਬੀ ਦਾਨੇਵਾਲੀਆ। -ਫੋਟੋ: ਸੁਰੇਸ਼
Advertisement

ਆੜ੍ਹਤੀ ਐਸੋਸੀਏਸ਼ਨ ਮਾਨਸਾ ਨੇ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ ਵਿੱਚ ਕਿਸਾਨਾਂ, ਖ਼ਰੀਦ ਏਜੰਸੀਆਂ, ਮਾਰਕੀਟ ਕਮੇਟੀ, ਮਜ਼ਦੂਰਾਂ, ਮੁਨਸ਼ੀ ਮੁਨੀਮ ਯੂਨੀਅਨ, ਸ਼ੈੱਲਰਾਂ ਆਦਿ ਨਾਲ ਤਾਲਮੇਲ ਬਣਾ ਕੇ ਰੱਖਿਆ ਜਾਵੇਗਾ ਤਾਂ ਜੋ ਫ਼ਸਲ ਵੇਚਣ ਵੇਲੇ ਅੰਨਦਾਤਾ ਨੂੰ ਕਿਸੇ ਕਿਸਮ ਦੀ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ। ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਫ਼ਸਲ ਦੀ ਰਕਮ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਕੋਈ ਅਜਿਹੀ ਨੀਤੀ ਬਣਾਈ ਜਾਵੇ, ਜਿਸ ਨਾਲ ਕਿਸਾਨ ਦੀ ਫ਼ਸਲ ਦੀ ਰਕਮ ਸੁਰੱਖਿਅਤ ਹੋ ਸਕੇ।

ਐਸੋਸੀਏਸ਼ਨ ਦੀ ਮਾਨਸਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਆੜ੍ਹਤੀਆਂ ਦੇ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਸਾਉਣੀ ਦੀਆਂ ਫ਼ਸਲਾਂ ਬਾਸਮਤੀ ਅਤੇ ਨਰਮਾ ਮੰਡੀਆਂ ਵਿੱਚ ਵਿਕਣਾ ਸ਼ੁਰੂ ਹੋ ਗਏ ਹਨ ਜਦੋਂਕਿ ਇੱਕ-ਦੋ ਦਿਨਾਂ ਤੱਕ ਝੋਨਾ ਮੰਡੀਆਂ ਵਿੱਚ ਪੁੱਜਣਾ ਆਰੰਭ ਹੋ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਜ਼ਨ ਦੌਰਾਨ ਕਿਸੇ ਵੀ ਵਰਗ ਨੂੰ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੀਰੀ ਦੇ ਸੀਜ਼ਨ ਦੌਰਾਨ ਨਮੀ ਮੀਟਰ ਮਾਰਕਿਟ ਕਮੇਟੀ ਦਾ ਹੋਵੇ। ਜੀਰੀ ਦੇ ਸੀਜ਼ਨ ਵਿੱਚ ਗੁਣਵੱਤਾ ਕੱਟ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisement

ਇਸ ਮੌਕੇ ਰਮੇਸ਼ ਟੋਨੀ, ਰਾਕੇਸ਼ ਕਾਕੂ, ਅਸ਼ੋਕ ਦਾਨੇਵਾਲੀਆ, ਚੰਦਰਕਾਂਤ ਕੂਕੀ, ਤਰਸੇਮ ਚੰਦ ਕੱਦੂ, ਯਸ਼ਪਾਲ ਫਰਮਾਹੀਂ, ਜਗਜੀਵਨ ਕੁਮਾਰ ਹੈਪੀ, ਮਨੀ, ਅਮਰਨਾਥ, ਸ਼ਸ਼ੀ ਨੰਦਗੜ੍ਹ, ਸੁਭਾਸ਼ ਚੰਦ ਅਕਾਂਵਾਲੀ, ਬੌਬੀ ਕੌਟਲੀ, ਵਿੱਕੀ ਨੰਗਲ, ਅਸ਼ਵਨੀ ਬਿੱਟੂ, ਰੋਹਿਤ ਤਾਮਕੋਟ ਵੀ ਮੌਜੂਦ ਸਨ।

Advertisement

Advertisement
×