Archery Asia Cup:ਘੁਬਾਇਆ ਦਾ ਅਦਿੱਤਿਆ ਏਸ਼ੀਆ ਕੱਪ ਲਈ ਭਾਰਤ ਦੀ ਮੇਜ਼ਬਾਨੀ ਕਰੇਗਾ
ਤੀਰਅੰਦਾਜ਼ੀ ਟੀਮ ਲਈ ਚੋਣ ਹੋਈ; ਘੁਬਾਇਆ ਵਿੱਚ ਖੁਸ਼ੀ ਦੀ ਲਹਿਰ
Advertisement
ਤੀਰਅੰਦਾਜ਼ੀ ਵਿਚ ਏਸ਼ੀਆ ਕੱਪ ਲਈ 26 ਤੋਂ 29 ਜੂਨ ਨੂੰ ਸੋਨੀਪਤ ਹਰਿਆਣਾ ਵਿੱਚ ਅੰਡਰ 21 ਜੂਨੀਅਰ ਤੀਰਅੰਦਾਜ਼ੀ ਦੇ ਪੂਰੇ ਭਾਰਤ ਦੇ ਟਰਾਇਲ ਕਰਵਾਏ ਗਏ ਸਨ। ਇਸ ਵਿੱਚ 700 ਦੇ ਕਰੀਬ ਭਾਰਤ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿੱਚੋਂ 4 ਲੜਕਿਆਂ ਅਤੇ 4 ਲੜਕੀਆਂ ਦੀ ਚੋਣ ਹੋਈ। ਜੋ ਪੂਰੇ ਭਾਰਤ ਦੀ ਮੇਜ਼ਬਾਨੀ ਕਰਨਗੇ। ਇਹ ਏਸ਼ੀਆ ਕੱਪ ਅਕਤੂਬਰ ਵਿਚ ਇਰਾਕ, ਨਵੰਬਰ ਵਿਚ ਚੀਨ ਅਤੇ ਦਸੰਬਰ ਵਿਚ ਦੁਬਈ ਵਿਚ ਕਰਵਾਇਆ ਜਾ ਰਿਹਾ ਹੈ। ਜਿਨ੍ਹਾਂ ਚਾਰ ਖਿਡਾਰੀਆਂ ਦੀ ਚੋਣ ਹੋਈ, ਉਨ੍ਹਾਂ ਵਿੱਚ ਪੰਜਾਬ ਦੇ ਇਕੋ ਇੱਕ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਘੁਬਾਇਆ ਵਾਸੀ ਅਦਿੱਤਿਆ ਵਧਵਾ ਪੁੱਤਰ ਹੰਸ ਰਾਜ ( ਸੋਨੂੰ ਵਧਵਾ) ਹੈ। ਅੱਦਿਤਿਆ ਵਧਵਾ ਪੰਜਾਬ ਵੱਲੋਂ ਖੇਡਦਾ ਸੀ। ਹੁਣ ਉਹ ਭਾਰਤੀ ਰੇਲ ਵੱਲੋਂ ਖੇਡ ਰਿਹਾ ਹੈ। ਉਹ ਟੂਰਨਾਮੈਂਟ ਦੌਰਾਨ ਭਾਰਤ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਵੀ ਅਦਿੱਤਿਆ ਵਧਵਾ ਅਨੇਕਾਂ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਮੈਡਲ ਜਿੱਤ ਚੁੱਕਿਆ ਹੈ। ਅਦਿੱਤਿਆ ਦੀ ਟੀਮ ਲਈ ਚੋਣ ਹੋਣ ’ਤੇ ਘੁਬਾਇਆ ਵਿੱਚ ਖੁਸ਼ੀ ਦੀ ਲਹਿਰ ਹੈ।
Advertisement
Advertisement
×

