
ਸ਼ਹਿਣਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਇੱਥੇ ਪਾਰਟੀ ਦਫ਼ਤਰ ਗੁਰਜੀਤ ਸਿੰਘ ਸ਼ਹਿਣਾ ਸਰਕਲ ਪ੍ਰਧਾਨ ਯੂਥ ਵਿੰਗ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਗੁਰਤੇਜ ਸਿੰਘ ਅਸਪਾਲ ਕਲਾਂ ਪ੍ਰਧਾਨ ਕਿਸਾਨ ਵਿੰਗ, ਬਲਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਦੀਪਕ ਸਿੰਗਲਾ ਤਾਲਮੇਲ ਸਕੱਤਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਕੁਝ ਨਵੀਂਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਚਾਨਣ ਸਿੰਘ ਸਰਕਲ ਇੰਚਾਰਜ, ਬੇਅੰਤ ਸਿੰਘ ਸਰ੍ਹਾਂ ਪ੍ਰਧਾਨ ਇਕਾਈ ਸ਼ਹਿਣਾ, ਸਤਨਾਮ ਸਿੰਘ ਰਹਿਲ, ਗੁਰਦੀਪ ਸਿੰਘ ਦੀਪਾ ਡੇਅਰੀ ਵਾਲਾ ਪ੍ਰਧਾਨ ਕਿਸਾਨ ਵਿੰਗ, ਅਵਤਾਰ ਸਿੰਘ ਪੱਪੂ ਸੀਨੀਅਰ ਮੀਤ ਪ੍ਰਧਾਨ ਯੂਥ, ਹਰਜਿੰਦਰ ਸਿੰਘ ਸਿੱਧੂ ਯੂਥ ਮੀਤ ਪ੍ਰਧਾਨ, ਨਿਰੰਜਨ ਸਿੰਘ ਨੰਜੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ, ਲੋਕਾਂ ਨੂੰ ਪਾਰਟੀ ਜੋੜਨ ਲਈ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸਹੂਲਤਾਂ ਨੂੰ ਹਰ ਇੱਕ ਇਨਸਾਨ ਤੱਕ ਪਹੁੰਚਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। -ਪੱਤਰ ਪ੍ਰੇਰਕ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ