ਪੁੱਤਰ ਦੇ ਇਲਾਜ ਲਈ ਮਦਦ ਦੀ ਅਪੀਲ

* ਪਟਾਕਿਆਂ ਨਾਲ ਝੁਲਸਿਆ ਪੀੜਤ ਬੱਚਾ ਘਰ ’ਚ ਹੀ ਰੱਖਣ ਲਈ ਮਜਬੂਰ

ਪੁੱਤਰ ਦੇ ਇਲਾਜ ਲਈ ਮਦਦ ਦੀ ਅਪੀਲ

ਬਿਨਾਂ ਇਲਾਜ ਤੋਂ ਘਰ ਵਿੱਚ ਪਿਆ ਜ਼ਖ਼ਮੀ ਬੱਚਾ।

ਪੁਨੀਤ ਸ਼ਰਮਾ

ਧਨੌਲਾ, 28 ਨਵੰਬਰ

ਇੱਥੋਂ ਦੀ ਪੱਤੀ ਬੰਗੇਹਰ ਦਾ ਵਸਨੀਕ ਮਲਕੀਤ ਸਿੰਘ ਦੀਵਾਲੀ ਮੌਕੇ ਪਟਾਕਿਆਂ ਕਾਰਨ ਝੁਲਸੇ ਪੁੱਤਰ ਦਾ ਇਲਾਜ ਹੁਣ ਤੱਕ ਨਹੀਂ ਕਰਵਾ ਸਕਿਆ ਕਿਉਂਕਿ ਉਸ ਕੋਲ ਪੈਸੇ ਨਹੀਂ ਹਨ। ਮਲਕੀਤ ਸਿੰਘ ਨੇ ਦੱਸਿਆ ਕਿ ਉਸਦਾ ਪੁੱੱਤਰ ਦੀਵਾਲੀ ਮੌਕੇ ਪਟਾਕਿਆਂ ਦੀ ਲਪੇਟ ਵਿੱਚ ਆਉਣ ਕਾਰਨ ਪੇਟ ਤੋਂ ਝੁਲਸ ਗਿਆ, ਜਿਸ ਉਪਰੰਤ ਉਸਨੂੰ ਮੁੱਢਲੇ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ। ਉਸ ਨੇ ਦੱਸਿਆ ਕਿ ਮੌਕੇ ’ਤੇ ਡਾਕਟਰਾਂ ਨੇ ਬੱਚੇ ਨੂੰ ਇਲਾਜ ਲਈ ਪਟਿਆਲਾ ਵਿੱਚ ਲਿਜਾਣ ਲਈ ਕਿਹਾ ਪਰ ਉਸ ਕੋਲ ਪੈਸੇ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਘਰ ਵਿੱਚ ਹੀ ਰੱਖਿਆ ਹੈ। ਮਲਕੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਸਾਈਕਲ ਰਿਪੇਅਰ ਦੁਕਾਨ ’ਤੇ ਕੰਮ ਕਰਦਾ ਹੈ ਪਰ ਬੱਚੇ ਦੀ ਸੰਭਾਲ ਕਾਰਨ ਉਹ ਕੰਮ ’ਤੇ ਵੀ ਨਹੀਂ ਜਾ ਸਕਦਾ। ਬੱਚੇ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ’ਤੇ ਉੱਥੋਂ ਦੀ ਆਂਗਣਵਾੜੀ ਕਰਮਚਾਰੀ ਸੁਖਵੀਰ ਕੌਰ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਹੈ। ਸਮਾਜ ਸੇਵੀ ਬੱਚੇ ਦੇ ਪਿਤਾ ਮਲਕੀਤ ਸਿੰਘ ਦੇ ਨੰਬਰ 73800-67097 ’ਤੇ ਸੰਪਰਕ ਕਰ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All