ਮੋਘੇ ਹਟਾਉਣ ’ਤੇ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ
ਘੱਗਰ ਨਦੀ ਦੀਆਂ ਹੜ੍ਹ ਦੀ ਮਾਰ ਘਟਾਉਣ ਲਈ ਬਣਾਈਆਂ ਨਹਿਰਾਂ (ਫਲੱਡੀ ਨਹਿਰਾਂ) ’ਚ ਲਾਏ ਗਏ ਆਰਜ਼ੀ ਮੋਘੇ ਹਟਾਏ ਜਾਣ ਦੇ ਕਿਸਾਨਾਂ ਨੂੰ ਦਿੱਤੇ ਗਏ ਨੋਟਿਸਾਂ ਦੀ ਜਨ ਨਾਇਕ ਜਨਤਾ ਪਾਰਟੀ ਨੇ ਨਿੰਦਾ ਕੀਤੀ ਹੈ। ਮੋਘੇ ਹਟਾਏ ਜਾਣ ਦੇ ਨੋਟਿਸ ਵਾਪਸ...
ਘੱਗਰ ਨਦੀ ਦੀਆਂ ਹੜ੍ਹ ਦੀ ਮਾਰ ਘਟਾਉਣ ਲਈ ਬਣਾਈਆਂ ਨਹਿਰਾਂ (ਫਲੱਡੀ ਨਹਿਰਾਂ) ’ਚ ਲਾਏ ਗਏ ਆਰਜ਼ੀ ਮੋਘੇ ਹਟਾਏ ਜਾਣ ਦੇ ਕਿਸਾਨਾਂ ਨੂੰ ਦਿੱਤੇ ਗਏ ਨੋਟਿਸਾਂ ਦੀ ਜਨ ਨਾਇਕ ਜਨਤਾ ਪਾਰਟੀ ਨੇ ਨਿੰਦਾ ਕੀਤੀ ਹੈ। ਮੋਘੇ ਹਟਾਏ ਜਾਣ ਦੇ ਨੋਟਿਸ ਵਾਪਸ ਨਾ ਲਏ ਜਾਣ ’ਤੇ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ। ਜੇ ਜੇ ਪੀ ਜ਼ਿਲ੍ਹਾ ਪ੍ਰਧਾਨ ਅਸ਼ੋਕ ਵਰਮਾ ਨੇ ਕਿਹਾ ਹੈ ਕਿ ਸਿੰਜਾਈ ਵਿਭਾਗ ਵੱਲੋਂ ਘੱਗਰ ਨਦੀ ਦੀਆਂ ਫਲੱਡੀ ਨਹਿਰਾਂ ’ਚ ਕਿਸਾਨਾਂ ਵੱਲੋਂ ਫੀਸ ਭਰ ਕੇ ਲਾਏ ਗਏ ਆਰਜ਼ੀ ਮੋਘੇ ਹਟਾਏ ਜਾਣ ਦੇ ਨੋਟਿਸ ਦਿੱਤੇ ਜਾ ਰਹੇ ਹਨ। ਇਸ ਨੂੰ ਜੇ ਜੇ ਪੀ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਏਲਨਾਬਾਦ ਅਤੇ ਰਾਣੀਆ ਵਿਧਾਨ ਸਭਾ ਹਲਕਿਆਂ ਦੇ 70 ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਨੋਟਿਸ ਦਿੱਤੇ ਗਏ ਹਨ। ਅਸ਼ੋਕ ਵਰਮਾ ਨੇ ਕਿਹਾ ਕਿ ਇਹ ਫਲੱਡੀ ਨਹਿਰਾਂ ਹਨ ਅਤੇ ਸਿਰਫ਼ ਬਰਸਾਤ ਦੇ ਮੌਸਮ ਵਿੱਚ ਹੀ ਇਨ੍ਹਾਂ ਵਿੱਚੋਂ ਕਿਸਾਨਾਂ ਨੂੰ ਪਾਣੀ ਪ੍ਰਾਪਤ ਹੁੰਦਾ ਹੈ। ਕਿਸਾਨ ਪਿਛਲੇ 50 ਸਾਲਾਂ ਤੋਂ ਇਨ੍ਹਾਂ ਨਹਿਰਾਂ ਤੋਂ ਆਪਣੇ ਖੇਤਾਂ ਦੀ ਸਿੰਜਾਈ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਨਿਯਮਾਂ ਅਨੁਸਾਰ ਸਿੰਜਾਈ ਦਾ ਪਾਣੀ ਮੁਹੱਈਆ ਕਰਵਾਇਆ ਜਾਵੇ।

