DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Anaaj Mandi Mazdoor Union protest: ਤੈਅ ਮਜ਼ਦੂਰੀ ਨਾ ਮਿਲਣ ’ਤੇ ਮੁਜ਼ਾਹਰਾ

ਅਨਾਜ ਮੰਡੀ ਮਜ਼ਦੂਰ ਯੂਨੀਅਨ ਨੇ ਸਰਕਾਰ ਵੱਲੋਂ ਨਿਰਧਾਰਤ ਕੀਤੀ ਮਜ਼ਦੂਰੀ ਨਾ ਮਿਲਣ ’ਤੇ ਅਨਾਜ ਮੰਡੀ ਵਿੱਚ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੂਰੀ ਮਜ਼ਦੂਰੀ ਦਿੱਤੀ ਜਾਵੇ। ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਮੈਂਬਰ ਮੰਡੀ ਵਿੱਚ ਇਕੱਠੇ ਹੋਏ...

  • fb
  • twitter
  • whatsapp
  • whatsapp
featured-img featured-img
ਕਾਲਾਂਵਾਲੀ ’ਚ ਮੰਡੀ ਮਜ਼ਦੂਰ ਪ੍ਰਦਰਸ਼ਨ ਕਰਦੇ ਹੋਏ।
Advertisement

ਅਨਾਜ ਮੰਡੀ ਮਜ਼ਦੂਰ ਯੂਨੀਅਨ ਨੇ ਸਰਕਾਰ ਵੱਲੋਂ ਨਿਰਧਾਰਤ ਕੀਤੀ ਮਜ਼ਦੂਰੀ ਨਾ ਮਿਲਣ ’ਤੇ ਅਨਾਜ ਮੰਡੀ ਵਿੱਚ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੂਰੀ ਮਜ਼ਦੂਰੀ ਦਿੱਤੀ ਜਾਵੇ। ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਮੈਂਬਰ ਮੰਡੀ ਵਿੱਚ ਇਕੱਠੇ ਹੋਏ ਅਤੇ ਕਾਲਾਂਵਾਲੀ ਵਾਧੂ ਅਨਾਜ ਮੰਡੀ ਵਿੱਚ ਝੋਨਾ ਸਿੱਧਾ ਉਤਾਰਨ ’ਤੇ ਰੋਸ ਪ੍ਰਗਟ ਕਰਦੇ ਹੋਏ ਪ੍ਰਦਰਸ਼ਨ ਕੀਤਾ।

ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਖੰਨਾ ਨੇ ਕਿਹਾ ਕਿ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਪਿਛਲੇ ਕੁਝ ਸਾਲਾਂ ਤੋਂ ਮੰਡੀ ਵਿੱਚ ਪਹੁੰਚਣ ਵਾਲਾ ਝੋਨਾ ਸਿੱਧਾ ਵਾਧੂ ਅਨਾਜ ਮੰਡੀ ਵਿੱਚ ਉਤਾਰਿਆ ਜਾ ਰਿਹਾ ਹੈ। ਇਸ ਨੂੰ ਨਾ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਅਤੇ ਨਾ ਹੀ ਤੋਲਿਆ ਜਾਂਦਾ ਹੈ। ਇਸ ਨਾਲ ਮਜ਼ਦੂਰ ਵਰਗ ਨੂੰ ਉਨ੍ਹਾਂ ਦੀ ਮਜ਼ਦੂਰੀ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਇਹ ਚਾਰ ਤੋਂ ਪੰਜ ਸਾਲਾਂ ਤੋਂ ਹੋ ਰਿਹਾ ਹੈ। ਝੋਨੇ ਦੀ ਸਫ਼ਾਈ ਦੇ ਨਾਮ ’ਤੇ ਉੱਥੇ ਸਫ਼ਾਈ ਪੱਖੇ ਲਾਏ ਗਏ ਹਨ ਜਦੋਂਕਿ ਅਸਲੀਅਤ ਵਿੱਚ ਪੂਰਾ ਝੋਨਾ ਨਾ ਤਾਂ ਸਾਫ਼ ਕੀਤਾ ਜਾਂਦਾ ਹੈ ਅਤੇ ਨਾ ਹੀ ਤੋਲਿਆ ਜਾਂਦਾ ਹੈ। ਸ਼ੈੱਲਰ ਸੰਚਾਲਕਾਂ ਦੇ ਆਪਣੇ ਮਜ਼ਦੂਰ ਝੋਨਾ ਬੋਰੀਆਂ ਵਿੱਚ ਭਰਦੇ ਹਨ ਜਦੋਂਕਿ ਅਨਾਜ ਮੰਡੀ ਦੇ ਮਜ਼ਦੂਰ ਵਿਹਲੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਤੀ ਬੋਰੀ ਝੋਨੇ ਦੀ 12 ਤੋਂ 13 ਰੁਪਏ ਦੀ ਦਰ ਨਿਰਧਾਰਤ ਕੀਤੀ ਹੈ। ਪਰ ਸ਼ੈੱਲਰ ਸੰਚਾਲਕ ਮਜ਼ਦੂਰਾਂ ਨੂੰ ਲਗਭਗ ਚਾਰ ਰੁਪਏ ਮਜ਼ਦੂਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਉਨ੍ਹਾਂ ਨੇ ਇਸ ਮੁੱਦੇ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਜੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਗੇ।

Advertisement

ਇਸ ਮੌਕੇ ਸੁਖਦੇਵ ਡਾਬਲਾ, ਰਵੀ ਕੁਮਾਰ, ਵਿਜੇ ਕੁਮਾਰ, ਅਜੈ ਕੁਮਾਰ, ਵਿਕਰਮ ਕੁਮਾਰ ਆਦਿ ਮੌਜੂਦ ਸਨ।

Advertisement

Advertisement
×