ਸਕੂਲ ਵੈਨ ਤੇ ਕਾਰ ਦੀ ਟੱਕਰ ’ਚ ਬਜ਼ੁਰਗ ਜੋੜੇ ਦੀ ਮੌਤ : The Tribune India

ਸਕੂਲ ਵੈਨ ਤੇ ਕਾਰ ਦੀ ਟੱਕਰ ’ਚ ਬਜ਼ੁਰਗ ਜੋੜੇ ਦੀ ਮੌਤ

ਸਕੂਲ ਵੈਨ ਤੇ ਕਾਰ ਦੀ ਟੱਕਰ ’ਚ ਬਜ਼ੁਰਗ ਜੋੜੇ ਦੀ ਮੌਤ

ਬਰਨਾਲਾ-ਬਠਿੰਡਾ ਕੌਮੀ ਮਾਰਗ ਦੇ ਘੁੜੈਲੀ ਚੌਕ ’ਤੇ ਬਣ ਰਹੇ ਅੰਡਰਬ੍ਰਿਜ ਲਾਗੇ ਧੁੰਦ ਕਾਰਨ ਹਾਦਸਾਗ੍ਰਸਤ ਹੋਈ ਗੱਡੀ ਤੇ ਹੇਠ ਆਉਣ ਕਾਰਨ ਮਰੀਆਂ ਬੱਕਰੀਆਂ।

ਭੁਪਿੰਦਰ ਪੰਨੀਵਾਲੀਆ

ਕਾਲਾਂਵਾਲੀ, 6 ਦਸੰਬਰ

ਖੇਤਰ ਦੇ ਪਿੰਡ ਪੰਜੂਆਣਾ ਨੇੜੇ ਅੱਜ ਸਵੇਰੇ ਇਕ ਸਕੂਲ ਵੈਨ ਅਤੇ ਕਾਰ ਦੀ ਹੋਈ ਟੱਕਰ ਵਿੱਚ ਕਾਰ ਸਵਾਰ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਜਣੇ ਜ਼ਖਮੀ ਹੋ ਗਏ। ਦੂਜੇ ਪਾਸੇ ਸਕੂਲ ਵੈਨ ਵਿੱਚ ਸਵਾਰ ਕੁਝ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ਹਨ। ਹਾਲਾਂਕਿ, ਕਿਸੇ ਵੀ ਬੱਚੇ ਦੀ ਹਾਲਤ ਗੰਭੀਰ ਨਹੀਂ ਹੈ। ਜ਼ਖ਼ਮੀਆਂ ਦਾ ਸਿਵਲ ਹਸਪਤਾਲ ਸਿਰਸਾ ਵਿੱਚ ਇਲਾਜ ਚੱਲ ਰਿਹਾ ਹੈ।

ਅੱਜ ਸਵੇਰੇ ਇੱਕ ਪਰਿਵਾਰ ਕਾਰ ਵਿੱਚ ਡੱਬਵਾਲੀ ਤੋਂ ਸਿਰਸਾ ਵੱਲ ਆ ਰਿਹਾ ਸੀ। ਕਾਰ ਵਿੱਚ ਅਮਿਤ, ਲਖਵਿੰਦਰ, ਬਜ਼ੁਰਗ ਦੇਸ ਰਾਜ ਅਤੇ ਦਰਸ਼ਨਾ ਸਵਾਰ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਪਿੰਡ ਪੰਜੂਆਣਾ ਨੇੜੇ ਪੁੱਜੀ ਤਾਂ ਇੱਕ ਸਕੂਲ ਵੈਨ ਕੱਟ ਤੋਂ ਸਕੂਲ ਵੱਲ ਨੂੰ ਮੁੜਨ ਲੱਗੀ ਤਾਂ ਤੇਜ਼ ਰਫਤਾਰ ਨਾਲ ਆ ਰਹੀ ਕਾਰ ਨੇ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਕਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸੰਭਾਲਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਅਮਿਤ ਗੱਡੀ ਚਲਾ ਰਿਹਾ ਸੀ। ਕਾਰ ਵਿੱਚ ਸਵਾਰ ਬਜ਼ੁਰਗ ਦਿਲ ਦਾ ਮਰੀਜ਼ ਸੀ, ਜਿਸ ਨੂੰ ਸਿਰਸਾ ਦੇ ਇੱਕ ਪ੍ਰਾਈਵੇਟ ਡਾਕਟਰ ਕੋਲ ਲਿਜਾਇਆ ਜਾ ਰਿਹਾ ਸੀ। ਇਸ ਹਾਦਸੇ ’ਚ ਬਜ਼ੁਰਗ ਦੇਸ ਰਾਜ ਅਤੇ ਦਰਸ਼ਨਾ ਦੀ ਮੌਤ ਹੋ ਗਈ, ਜਦਕਿ ਅਮਿਤ ਅਤੇ ਲਖਵਿੰਦਰ ਜ਼ਖਮੀ ਹੋ ਗਏ। ਦੂਜੇ ਪਾਸੇ ਸਕੂਲ ਵੈਨ ਵਿੱਚ ਸਵਾਰ ਕੁਝ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਤੋਂ ਬਾਅਦ ਥਾਣਾ ਬੜਾਗੁੜਾ ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਜਲਾਲਾਬਾਦ ਰੋਡ ’ਤੇ ਬੀਤੇ ਦਿਨੀਂ ਵਾਪਰੇ ਇਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਸਿਟੀ ਮੁਕਤਸਰ ਦੀ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਸੈਦੋਕੇ ਦੇ ਹਰਸ਼ ਕੁਮਾਰ ਨੇ ਦੱਸਿਆ ਕਿ 4 ਦਸੰਬਰ ਨੂੰ ਉਸ ਦਾ ਪਿਤਾ ਵਿਨੋਦ ਕੁਮਾਰ ਤੇ ਉਸ ਦੀ ਮਾਤਾ ਮੁਕਤਸਰ ਤੋਂ ਵਾਪਸ ਜਲਾਲਾਬਾਦ ਜਾ ਰਹੇ ਸਨ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਰ ਕੇ ਵਿਨੋਦ ਕੁਮਾਰ ਦੇ ਸਿਰ ’ਤੇ ਸੱਟ ਲੱਗੀ| ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ ਜਿੱਥੇ ਵਿਨੋਦ ਕੁਮਾਰ (50) ਦੀ ਇਲਾਜ ਦੌਰਾਨ ਮੌਤ ਹੋ ਗਈ ਹੈ|

ਧੁੰਦ ਕਾਰਨ ਅੱਠ ਗੱਡੀਆਂ ਭਿੜੀਆਂ; ਪੰਜ ਬੱਕਰੀਆਂ ਮਰੀਆਂ

ਤਪਾ ਮੰਡੀ (ਸੀ ਮਾਰਕੰਡਾ): ਬਰਨਾਲਾ-ਬਠਿੰਡਾ ਕੌਮੀ ਸ਼ਾਹਰਾਹ ਦੇ ਘੁੜੈਲੀ ਚੌਕ ’ਤੇ ਬਣ ਰਹੇ ਅੰਡਰਬ੍ਰਿਜ ਲਾਗੇ ਸੰਘਣੀ ਧੁੰਦ ਪੈਣ ਕਾਰਨ ਇਕ ਸੜਕ ਹਾਦਸਾ ਵਾਪਰ ਗਿਆ। ਨਤੀਜੇ ਵਜੋਂ ਅੱਠ ਗੱਡੀਆਂ ਇਕ-ਦੂਜੇ ਨਾਲ ਟਕਰਾ ਗਈਆਂ। ਹਾਦਸੇ ਵਿੱਚ ਜਿੱਥੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਉੱਥੇ ਹੀ ਇੱਕ ਆਜੜੀ ਦੀਆਂ ਪੰਜ ਬੱਕਰੀਆਂ ਗੱਡੀਆਂ ਹੇਠ ਆ ਕੇ ਮਾਰੀਆਂ ਗਈਆਂ। ਅੱਜ ਸਵੇਰ ਸਮੇਂ ਲੋਹੜੇ ਦੀ ਧੁੰਦ ਪੈਣ ਕਾਰਨ ਕੁੱਝ ਨਜ਼ਰ ਨਹੀਂ ਸੀ ਆ ਰਿਹਾ, ਜਿਸ ਕਾਰਨ ਇਕ ਗੱਡੀ ਦੂਜੀ ਲਾਲ ਟਕਰਾਈ ਤਾਂ ਮਗਰ ਆਉਂਦੀਆਂ ਗੱਡੀਆਂ ਇੱਕ ਦੂਜੀ ’ਚ ਵੱਜਦੀਆਂ ਰਹੀਆਂ। ਇਸ ਹਾਦਸੇ ਵਿੱਚ ਗੱਡੀਆਂ ਦੀ ਕਾਫ਼ੀ ਟੁੱਟ ਭੱਜ ਹੋਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਤਪਾ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ। ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All