ਕਥਿਤ ਕਾਂਗਰਸੀ ਆਗੂ ਅਫੀਮ ਤੇ ਬੰਦੂਕ ਸਣੇ ਕਾਬੂ

ਕਥਿਤ ਕਾਂਗਰਸੀ ਆਗੂ ਅਫੀਮ ਤੇ ਬੰਦੂਕ ਸਣੇ ਕਾਬੂ

ਲਖਵਿੰਦਰ ਸਿੰਘ
ਮਲੋਟ, 26 ਅਕਤੂਬਰ
ਥਾਣਾ ਸਿਟੀ ਮਲੋਟ ਪੁਲੀਸ ਨੇ ਬਠਿੰਡਾ ਰੋਡ ’ਤੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਅਫੀਮ, 12 ਬੋਰ ਬੰਦੂਕ ਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਗਸ਼ਤ ਦੌਰਾਨ ਇਕ ਕਾਰ (ਪੀ0ਬੀ53ਬੀ1435) ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਵਿੱਚੋਂ 400 ਗ੍ਰਾਮ ਅਫੀਮ ਅਤੇ ਇਕ 12 ਬੋਰ ਦੀ ਬੰਦੂਕ ਤੋਂ ਇਲਾਵਾ 6 ਕਾਰਤੂਸ ਬਰਾਮਦ ਹੋਏ। ਪੁਲੀਸ ਨੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ ਦੀ ਪਛਾਣ ਵਿਸ਼ਾਲ ਗਗਨੇਜਾ ਮਲੋਟ ਵਜੋਂ ਹੋਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਕਾਂਗਰਸ ਪਾਰਟੀ ਵਿਚ ਸਥਾਨਕ ਅਹੁਦੇ 'ਤੇ ਰਹਿ ਚੁੱਕਾ ਹੈ। ਪੁਲੀਸ ਨੇ ਐਨਡੀਪੀਐਸ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਹੈ। ਕਾਂਗਰਸ ਦੇ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਪੁਲੀਸ ਵੱਲੋਂ ਕਾਬੂ ਕੀਤੇ ਗਏ ਉਕਤ ਵਿਅਕਤੀ ਕੋਲ ਪਾਰਟੀ ਦਾ ਕੋਈ ਸੰਵਿਧਾਨਕ ਅਹੁਦਾ ਹੈ ਜਾਂ ਨਹੀ, ਪਰ ਸਰਕਾਰ ਨਸ਼ਿਆਂ ਦੇ ਮਾਮਲੇ 'ਚ‌ ਸਖ਼ਤੀ ਨਾਲ ਪੇਸ਼ ਆ ਰਹੀਂ ਹੈ। ਕਾਬੂ ਕੀਤੇ ਵਿਅਕਤੀ ਨਾਲ ਵੀ ਪੁਲੀਸ ਸਖ਼ਤੀ ਨਾਲ ਹੀ ਪੇਸ਼ ਆਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All