ਮਾਲਵਾ ਖੇਤਰ ਦੇ ਸਾਰੇ ਸਿਆਸੀ ਆਗੂਆਂ ਨੇ ਜਲੰਧਰ ਡੇਰੇ ਲਾਏ : The Tribune India

ਮਾਲਵਾ ਖੇਤਰ ਦੇ ਸਾਰੇ ਸਿਆਸੀ ਆਗੂਆਂ ਨੇ ਜਲੰਧਰ ਡੇਰੇ ਲਾਏ

ਮਾਲਵਾ ਖੇਤਰ ਦੇ ਸਾਰੇ ਸਿਆਸੀ ਆਗੂਆਂ ਨੇ ਜਲੰਧਰ ਡੇਰੇ ਲਾਏ

ਜਲੰਧਰ ਦੀ ਜ਼ਿਮਨੀ ਚੋਣ ਦੌਰਾਨ ਭਾਜਪਾ ਨੇਤਾ ਜਗਦੀਪ ਸਿੰਘ ਨਕੱਈ ਪਾਰਟੀ ਉਮੀਦਵਾਰ ਦੇ ਹੱਕ ’ਚ ਜਲਸੇ ਨੂੰ ਸੰਬੋਧਨ ਕਰਦੇ ਹੋਏ।

ਜੋਗਿੰਦਰ ਸਿੰਘ ਮਾਨ

ਮਾਨਸਾ, 7 ਮਈ

ਜਲੰਧਰ ਦੀ ਜ਼ਿਮਨੀ ਚੋਣ ਸਿਆਸੀ ਅਖਾੜਾ ਬਣੀ ਹੋਈ ਹੈ। ਰਾਜਸੀ ਪਾਰਟੀਆਂ ਦੇ ਵੱਡੇ ਆਗੂਆਂ ਨੇ ਜਿੱਥੇ ਜਲੰਧਰ ਜਾ ਕੇ ਪੱਕੇ ਡੇਰੇ ਲਾ ਲਏ ਹਨ, ਉਥੇ ਮਾਲਵਾ ਖੇਤਰ ਦੇ ਸਾਰੀਆਂ ਸਿਆਸੀ ਧਿਰਾਂ ਦੇ ਸਿਰਕੱਢ ਨੇਤਾ ਵੀ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। 8 ਮਈ ਨੂੰ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੋਣ ਕਾਰਨ ਬਾਅਦ ਸ਼ਾਮ ਨੂੰ ਇਨ੍ਹਾਂ ਨੇਤਾਵਾਂ ਦੀ ਘਰਾਂ ਨੂੰ ਵਾਪਸੀ ਹੋਵੇਗੀ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਵੀ ਦੋ ਦਿਨ ਜਲੰਧਰ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖਿਲਾਫ਼ ਡੱਟ ਕੇ ਪ੍ਰਚਾਰ ਕੀਤਾ। ਬਲਕੌਰ ਸਿੰਘ ਨੇ ਕਿਹਾ ਕਿ ਜਲੰਧਰ ਦੇ ਲੋਕ ਆਪਣੀ ਮਰਜ਼ੀ ਨਾਲ ਕਿਹੜੀ ਮਰਜ਼ੀ ਪਾਰਟੀ ਦੇ ਉਮੀਦਵਾਰ ਨੂੰ ਆਪਣੀ ਵੋਟ ਦੇਣ, ਪਰ ਝਾੜੂ ਤੋਂ ਗੁਰੇਜ਼ ਕਰਨ। ਆਮ ਆਦਮੀ ਪਾਰਟੀ ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਵਾਲੀ ਨਹੀਂ ਹੈ।

ਉਧਰ, ਮਾਲਵਾ ਖੇਤਰ ਦੇ ਭਾਜਪਾ ਵਿੱਚ ਸ਼ਾਮਲ ਹੋਏ ਦਿੱਗਜ਼ ਨੇਤਾ ਜਗਦੀਪ ਸਿੰਘ ਨਕੱਈ, ਕੈਪਟਨ ਅਮਰਿੰਦਰ ਸਿੰਘ, ਅਜਾਇਬ ਸਿੰਘ ਭੱਟੀ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਮਨਪ੍ਰੀਤ ਸਿੰਘ ਬਾਦਲ, ਸਰੂਪ ਚੰਦ ਸਿੰਗਲਾ ਸਮੇਤ ਮਾਲਵੇ ਦੇ ਹਰ ਜ਼ਿਲ੍ਹੇ ’ਚੋਂ ਵੱਡੀ ਪੱਧਰ ’ਤੇ ਆਗੂ ਕਮਲ ਦੇ ਫੁੱਲ ਲਈ ਪ੍ਰਚਾਰ ਕਰ ਰਹੇ ਹਨ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮਾਲਵਾ ਨਾਲ ਜੁੜੇ ਸਾਰੇ ਵਜ਼ੀਰ ਤੇ ਵਿਧਾਇਕਾਂ ਸਮੇਤ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਬੁਢਲਾਡਾ ਦੇ ਵਿਧਾਇਕ ਬੁੱਧਰਾਮ ਸਮੇਤ ਸੰਗਰੂਰ, ਤਲਵੰਡੀ ਸਾਬੋ, ਬਰਨਾਲਾ, ਪਟਿਆਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ ਦੇ ਸਾਰੇ ਵਿਧਾਇਕ ਅਤੇ ਵਜ਼ੀਰ ਜਲੰਧਰ ਵਿੱਚ ਡੇਰੇ ਲਾਈ ਬੈਠੇ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਪ੍ਰੇਮ ਅਰੋੜਾ, ਡਾ. ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਚਹਿਲ, ਜੀਤ ਮਹਿੰਦਰ ਸਿੰਘ ਸਿੱਧੂ ਸਮੇਤ ਹੋਰ ਆਗੂ ਬਸਪਾ ਦੇ ਨੇਤਾਵਾਂ ਨਾਲ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਪੱਕੇ ਪੈਰੀਂ ਕਰਨ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਇਸੇ ਤਰ੍ਹਾਂ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ, ਮਾਨਸਾ ਤੋਂ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਆਪਣੀ ਪਾਰਟੀ ਦੇ ਪ੍ਰਚਾਰ ਦਾ ਕੰਮ ਸੰਭਾਲਿਆ ਹੋਇਆ ਹੈ।

ਮਾਲਵਾ ਖੇਤਰ ਦੇ ਦਰਜਨਾਂ ਨੇਤਾਵਾਂ ਨੇ ਪਾਰਟੀ ਦੀ ਕਮਾਂਡ ਸੰਭਾਲ ਕੇ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕੀਤੇ ਹਨ। ਨੇਤਾਵਾਂ ਦਾ ਕਹਿਣਾ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਭਾਵੇਂ ਸੂਬੇ ਵਿੱਚ ਕੋਈ ਸਰਕਾਰ ਬਣਾਉਣ, ਤੋੜਨ ਜਾਂ ਕੇਂਦਰ ਵਿੱਚ ਕੋਈ ਸਰਕਾਰ ਬਣਾਉਣ ਦਾ ਸਬੱਬ ਨਹੀਂ ਹੈ, ਪਰ ਇਸ ਨਾਲ ਆਉਂਦੀਆਂ 2024 ਦੀਆਂ ਲੋਕ ਸਭਾ ਚੋਣਾਂ ਦੀ ਸੰਭਾਵਨਾ ਦਾ ਮੁੱਢ ਬੱਝੇਗਾ ਕਿ ਪੰਜਾਬ ਦੇ ਲੋਕ ਕਿਹੜੀ ਪਾਰਟੀ ਨੂੰ ਚੁਣਨਾ ਪਸੰਦ ਕਰਦੇ ਹਨ। ਕੁੱਝ ਨੇਤਾਵਾਂ ਨੇ ਦੱਬੀ ਜ਼ੁਬਾਨ ਵਿੱਚ ਦੱਸਿਆ ਕਿ ਜਲੰਧਰ ਦੀ ਜ਼ਿਮਨੀ ਚੋਣ ਇੱਕ ਅਖਾੜਾ ਤਾਂ ਬਣੀ ਹੋਈ ਹੈ ਅਤੇ ਪਾਰਟੀਆਂ ਵੱਲੋਂ ਲਗਾਈ ਹੋਈ ਡਿਊਟੀ ਨਿਭਾਉਣੀ ਪੈਂਦੀ ਹੈ, ਪਰ ਇਸ ਨਾਲ ਕੋਈ ਵੱਡਾ ਰਾਜਨੀਤਿਕ ਉਥਲ-ਪੁਥਲ ਹੋਣ ਵਾਲੀ ਨਹੀਂ ਹੈ।

ਚੋਣ ਪ੍ਰਚਾਰ ਦੌਰਾਨ ਮਲੋਟ ਦੇ ‘ਆਪ’ ਆਗੂਆਂ ਦੀ ਟੀਮ।

ਮਲੋਟ ਦੇ ‘ਆਪ’ ਆਗੂਆਂ ਨੇ ਕੀਤਾ ਜਲੰਧਰ ਵਿੱਚ ਚੋਣ ਪ੍ਰਚਾਰ

ਮਲੋਟ (ਲਖਵਿੰਦਰ ਸਿੰਘ): ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਦਫ਼ਤਰ ਇੰਚਾਰਜ ਮਲੋਟ, ਰਮੇਸ਼ ਕੁਮਾਰ ਅਰਨੀਵਾਲਾ ਦੀ ਅਗਵਾਈ ਹੇਠ ਮਲੋਟ ਦੇ ਆਪ ਆਗੂਆਂ ਨੇ ਲੋਕ ਸਭਾ ਚੋਣਾਂ ਦੇ ਚਲਦਿਆਂ, ਵਾਰਡ ਨੰਬਰ 70, ਫਰੈਂਡਜ਼਼ ਕਲੋਨੀ, ਜਲੰਧਰ ਨੌਰਥ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਹਲਕਾ ਇੰਚਾਰਜ ਜਲੰਧਰ ਨੌਰਥ ਦਿਨੇਸ਼ ਕੁਮਾਰ ਪਹੁੰਚੇ। ਇਸ ਮੌਕੇ ਮਲੋਟ ਦੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਔਲਖ, ਪਰਮਜੀਤ ਸਿੰਘ ਗਿੱਲ, ਪ੍ਰਧਾਨ ਐੱਸਸੀ ਵਿੰਗ, ਪ੍ਰਧਾਨ ਬੀਸੀ ਵਿੰਗ ਹਰਜਿੰਦਰ ਸਿੰਘ, ਬਲਾਕ ਪ੍ਰਧਾਨ ਦਿਹਾਤੀ ਲਵਲੀ ਸੰਧੂ ਅਤੇ ਜੋਨੀ ਜੁਨੇਜਾ ਸਮੇਤ, ਕਲੋਨੀ ਵਾਸੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All