
ਮਹਿੰਦਰ ਸਿੰਘ ਰੱਤੀਆਂ/ ਗੁਰਪ੍ਰੀਤ ਦੌਧਰ
ਮੋਗਾ/ਅਜੀਤਵਾਲ, 30 ਅਕਤੂਬਰ
ਅਜੀਤਵਾਲ ਬਿਜਲੀ ਗਰਿੱਡ ਵਿਚ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਹੈ। ਲਾਸ਼ ਵਿੱਚੋਂ ਬਦਬੂ ਮਾਰ ਰਹੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਿਜਲੀ ਮੁਲਾਜ਼ਮਾਂ ਰਾਮ ਸੁੱਖ ਅਤੇ ਬਲਦੇਵ ਸਿੰਘ ਰੂਬੀ ਨੇ ਬਦਬੂ ਆਉਣ ’ਤੇ ਦੇਖਿਆ ਕਿ 30 ਫੁੱਟ ਦੀ ਉਚਾਈ ’ਤੇ ਨਿੰਮ ਦੇ ਦਰੱਖਤ ਉਪਰ ਨਾਮਾਲੂਮ ਵਿਅਕਤੀ ਦੀ ਲਾਸ਼ ਲਟਕ ਰਹੀ ਹੈ। ਮੁਲਾਜ਼ਮਾਂ ਵੱਲੋਂ ਤੁਰੰਤ ਥਾਣਾ ਅਜੀਤਵਾਲ ਵਿੱਚ ਇਤਲਾਹ ਦਿੱਤੀ ਗਈ। ਡੀਐੱਸਪੀ ਲਖਵਿੰਦਰ ਸਿੰਘ, ਐੱਸਐੱਚਓ ਕਰਮਜੀਤ ਸਿੰਘ ਅਤੇ ਏਐੱਸਆਈ ਬਲਧੀਰ ਸਿੰਘ ਮੌਕੇ ’ਤੇ ਪੁੱਜੇ। ਨੌਜਵਾਨ ਦੀ ਉਮਰ 30-35 ਸਾਲ ਹੈ ਅਤੇ ਲਾਸ਼ ਗਲ ਚੁੱਕੀ ਹੈ। ਸਮਾਜ ਸੇਵਾ ਸੁਸਾਇਟੀ ਮੋਗਾ ਵੱਲੋਂ ਲਾਸ਼ ਨੂੰ ਬੜੀ ਮੁਸ਼ਕਿਲ ਨਾਲ ਉਤਾਰਿਆ ਗਿਆ। ਲਾਸ਼ ਨੂੰ ਸ਼ਨਾਖਤ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ 72 ਘੰਟੇ ਲਈ ਰੱਖਿਆ ਗਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ