ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵੰਡੀ
ਅੱਜ ਇੱਥੇ ਹਲਕਾ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਵੱਲੋਂ ਬੀਡੀਪੀਓ ਦਫਤਰ ਜ਼ੀਰਾ ਵਿੱਚ ਹਲਕਾ ਜ਼ੀਰਾ ਦੇ ਵੱਖ-ਵੱਖ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵੰਡੀ ਗਈ। ਇਸ ਮੌਕੇ ਵਿਧਾਇਕ ਜ਼ੀਰਾ ਨੇ ਕਿਹਾ ਕਿ ਪਿਛਲੇ ਸਾਲ ਹਲਕਾ ਜ਼ੀਰਾ ਦੇ ਪਿੰਡਾਂ ਵਿੱਚ ਮਕਾਨਾਂ...
ਅੱਜ ਇੱਥੇ ਹਲਕਾ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਵੱਲੋਂ ਬੀਡੀਪੀਓ ਦਫਤਰ ਜ਼ੀਰਾ ਵਿੱਚ ਹਲਕਾ ਜ਼ੀਰਾ ਦੇ ਵੱਖ-ਵੱਖ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵੰਡੀ ਗਈ। ਇਸ ਮੌਕੇ ਵਿਧਾਇਕ ਜ਼ੀਰਾ ਨੇ ਕਿਹਾ ਕਿ ਪਿਛਲੇ ਸਾਲ ਹਲਕਾ ਜ਼ੀਰਾ ਦੇ ਪਿੰਡਾਂ ਵਿੱਚ ਮਕਾਨਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ, ਉਨ੍ਹਾਂ 29 ਘਰਾਂ ਦਾ ਸਰਵੇ ਕਰਕੇ ਮੁੜ ਵਸੇਬੇ ਲਈ 34 ਲੱਖ 80 ਹਜ਼ਾਰ ਰੁਪਏ ਵੰਡੇ ਗਏ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 197 ਘਰਾਂ ਨੂੰ 2 ਕਰੋੜ 36 ਲੱਖ ਰੁਪਏ ਵੰਡੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 36 ਪਿੰਡਾਂ ਨੂੰ 1 ਕਰੋੜ ਪੰਜ ਲੱਖ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਸ ਮੌਕੇ ਬੀਡੀਪੀਓ ਜ਼ੀਰਾ ਸੁਰਜੀਤ ਸਿੰਘ, ਰਾਜਿੰਦਰ ਕੁਮਾਰ, ਮਹਿੰਦਰ ਮੋਹਨ ਪੰਚਾਇਤ ਸਕੱਤਰ, ਅਮਨਦੀਪ ਸਿੰਘ ਧੰਜੂ ਪੰਚਾਇਤ ਸਕੱਤਰ, ਸੰਦੀਪ ਕੁਮਾਰ ਪੰਚਾਇਤ ਸਕੱਤਰ, ਰਵਿੰਦਰ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਜ਼ੀਰਾ, ਮੇਜਰ ਸਿੰਘ ਭੁੱਲਰ ਪੀ ਏ ,ਰਾਮ ਸਿੰਘ ਲੌਗੋਦੇਵਾ, ਮਨਪ੍ਰੀਤ ਸਿੰਘ ਸਰਪੰਚ ਸੇਖਵਾਂ, ਜਸਵੀਰ ਸਿੰਘ ਸਰਪੰਚ, ਇਕਬਾਲ ਸਿੰਘ ਖੋਸਾ ਸਰਪੰਚ ਨੀਲੇਵਾਲਾ, ਸ਼ਮਸ਼ੇਰ ਸਿੰਘ ਢਿੱਲੋਂ ਸਰਪੰਚ ਮੱਲ੍ਹੇਸ਼ਾਹ, ਸਰਪੰਚ ਸਤਨਾਮ ਸਿੰਘ ਮਨਸੂਰਵਾਲ ਕਲਾਂ ਹਾਜ਼ਰ ਸਨ ।

