AI enabled digital livelihood: ਔਰਤਾਂ ਮਸ਼ੀਨਾਂ ਨੂੰ ਪੰਜਾਬੀ ਸਿਖਾਉਣਗੀਆਂ
ਬਠਿੰਡਾ ਦੇ ਪਿੰਡਾਂ ਦੀਆਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਹੁਣ ਏ ਆਈ ਨਾਲ ਜੁੜੇ ਅਜਿਹੇ ਕੰਮ ਦਾ ਹਿੱਸਾ ਬਣਨਗੀਆਂ, ਜਿਸ ਵਿੱਚ ਉਹ ਫਰਿੱਜ, ਮਾਈਕ੍ਰੋਵੇਵ, ਵਾਸ਼ਿੰਗ ਮਸ਼ੀਨ ਸਣੇ ਵੱਖ-ਵੱਖ ਮਸ਼ੀਨਾਂ ਅਤੇ ਘਰੇਲੂ ਉਪਕਰਨਾਂ ਨਾਲ ਸਬੰਧਤ ਭਾਸ਼ਾਈ ਡੇਟਾ ਪੰਜਾਬੀ ਵਿੱਚ ਫੀਡ ਕਰਨਗੀਆਂ।...
ਬਠਿੰਡਾ ਦੇ ਪਿੰਡਾਂ ਦੀਆਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਹੁਣ ਏ ਆਈ ਨਾਲ ਜੁੜੇ ਅਜਿਹੇ ਕੰਮ ਦਾ ਹਿੱਸਾ ਬਣਨਗੀਆਂ, ਜਿਸ ਵਿੱਚ ਉਹ ਫਰਿੱਜ, ਮਾਈਕ੍ਰੋਵੇਵ, ਵਾਸ਼ਿੰਗ ਮਸ਼ੀਨ ਸਣੇ ਵੱਖ-ਵੱਖ ਮਸ਼ੀਨਾਂ ਅਤੇ ਘਰੇਲੂ ਉਪਕਰਨਾਂ ਨਾਲ ਸਬੰਧਤ ਭਾਸ਼ਾਈ ਡੇਟਾ ਪੰਜਾਬੀ ਵਿੱਚ ਫੀਡ ਕਰਨਗੀਆਂ। ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਫੂਲ ਬਲਾਕ ਦੇ ਪਿੰਡ ਸੇਲਬਰਾਹ ਸਥਿਤ ਕਮਿਊਨਿਟੀ ਮੈਨੇਜਡ ਟ੍ਰੇਨਿੰਗ ਸੈਂਟਰ (ਸੀ ਐੱਮ ਟੀ ਸੀ) ਤੋਂ ਹੋਈ। ‘ਏ ਆਈ ਇਨੇਬਲਡ ਡਿਜੀਟਲ ਲਾਈਵਲੀਹੁੱਡ’ ਪ੍ਰੋਗਰਾਮ ਦਾ ਉਦਘਾਟਨ ਵਿਧਾਇਕ ਬਲਕਾਰ ਸਿੱਧੂ ਨੇ ਕੀਤਾ। ਪ੍ਰਾਜੈਕਟ ਤਹਿਤ ਬਠਿੰਡਾ ਜ਼ਿਲ੍ਹੇ ਦੇ ਫੂਲ, ਰਾਮਪੁਰਾ, ਭਗਤਾ ਅਤੇ ਨਥਾਣਾ ਬਲਾਕਾਂ ਦੀਆਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ 56 ਔਰਤਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਵੈਭਵ ਮਹੇਸ਼ਵਰੀ ਨੇ ਦੱਸਿਆ ਕਿ ਇਹ ਪਾਇਲਟ ਪ੍ਰਾਜੈਕਟ 30 ਦਿਨ ਚਲਾਇਆ ਜਾਵੇਗਾ। ਔਰਤਾਂ ਨੂੰ ਕੰਮ ਦੇ ਹਿਸਾਬ ਨਾਲ ਰੋਜ਼ਾਨਾ 800 ਤੋਂ 1000 ਰੁਪਏ ਤੱਕ ਮਿਹਨਤਾਨਾ ਦਿੱਤਾ ਜਾਵੇਗਾ। ਸਮਾਗਮ ਵਿੱਚ ਵਧੀਕ ਮੁੱਖ ਕਾਰਜਕਾਰੀ ਅਫਸਰ ਆਜੀਵਿਕਾ ਮਿਸ਼ਨ ਪੰਜਾਬ ਰੁਪਾਲੀ ਟੰਡਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕੰਚਨ, ਮਹਿਲਾ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਰੁਪਿੰਦਰ ਕੌਰ ਗਿੱਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

