ਖੇਤੀ ਕਾਨੂੰਨ: ਮਾਲਵੇ ਦੀਆਂ ਬੀਬੀਆਂ ਨੇ ਸੰਘਰਸ਼ੀ ਪਿੜ ਮਘਾਇਆ

ਮਾਨਸਾ ਦੇ ਪਲੇਟਫਾਰਮ ’ਤੇ ਔਰਤਾਂ ਨੇ ਕੱਢੀ ਮੋਦੀ ਖ਼ਿਲਾਫ਼ ਭੜਾਸ

ਖੇਤੀ ਕਾਨੂੰਨ: ਮਾਲਵੇ ਦੀਆਂ ਬੀਬੀਆਂ ਨੇ ਸੰਘਰਸ਼ੀ ਪਿੜ ਮਘਾਇਆ

ਮਾਨਸਾ ਵਿੱਚ ਰੇਲਵੇ ਪਲੇਟਫਾਰਮ ‘ਤੇ ਲਾਏ ਧਰਨੇ ਨੂੰ ਸੰਬੋਧਨ ਕਰਦੀ ਮਹਿਲਾ ਆਗੂ ਜਸਬੀਰ ਕੌਰ ਨੱਤ। -ਫੋਟੋ:ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 27 ਅਕਤੂਬਰ

ਮਾਲਵਾ ਖੇਤਰ ਵਿੱਚੋਂ ਕਿਸਾਨ ਆਗੂਆਂ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਪੱਧਰ ਦੀ ਦਿੱਲੀ ਵਿੱਚ ਰੱਖੀ ਮੀਟਿੰਗ ਵਿੱਚ ਜਾਣ ਤੋਂ ਬਾਅਦ ਅੱਜ ਮਲਵਈ ਔਰਤਾਂ ਨੇ ਕਿਸਾਨਾਂ ਧਰਨਿਆਂ ਦੀ ਵਾਗਡੋਰ ਸੰਭਾਲੀ। ਔਰਤਾਂ ਨੇ ਵੱਡੀ ਪੱਧਰ ‘ਤੇ ਸ਼ਮੂਲੀਅਤ ਕਰਕੇ ਕਿਸਾਨਾਂ ਨੂੰ ਹੋਕਾ ਦਿੱਤਾ ਕਿ ਉਹ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਵਿੱਢੀ ਲੜਾਈ ਵਿੱਚ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਉੱਪਰ ਫ਼ਤਿਹ ਹਾਸਲ ਕਰਨਗੀਆਂ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਸਬੀਰ ਕੌਰ ਨੱਤ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਅੰਬਾਨੀ ਅਤੇ ਅਡਾਨੀ ਨੂੰ ਕਿਸਾਨਾਂ ਦੀ ਜ਼ਮੀਨ ਦੇਣ ਲਈ ਬਣੇ ਖੇਤੀ ਵਿਰੋਧੀ ਕਾਨੂੰਨ ਖਿਲਾਫ ਭਾਵੇਂ 27 ਦਿਨਾਂ ਤੋਂ ਲਗਾਤਾਰ ਲੜਾਈ ਲੜੀ ਜਾ ਰਹੀ ਹੈ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਧਾਰੀ ਹੋਈ ਚੁੱਪ ਨੇ ਇਸ ਦੇਸ਼ ਦੇ ਅੰਨਦਾਤਾ ਨੂੰ ਜ਼ਲੀਲ ਕਰਨ ਦੀ ਸਭ ਤੋਂ ਵੱਡੀ ਉਦਾਹਰਨ ਦੁਨੀਆ ਸਾਹਮਣੇ ਆਈ ਹੈ, ਜਿਸ ਦਾ ਖਮਿਆਜ਼ਾ ਨਰਿੰਦਰ ਮੋਦੀ ਨੂੰ ਛੇਤੀ ਭੁਗਤਣਾ ਪਵੇਗਾ।

ਇਸ ਮੌਕੇ ਭਜਨ ਸਿੰਘ ਘੁੰਮਣ, ਮਹਿੰਦਰ ਸਿੰਘ ਭੈਣੀਬਾਗਾ, ਤਾਰਾ ਸਿੰਘ ਦੂਲੋਵਾਲ, ਛੱਜੂ ਰਾਮ ਰਿਸ਼ੀ, ਸਤਨਾਮ ਸਿੰਘ ਝੰਡੂਕੇ, ਕ੍ਰਿਸ਼ਨ ਚੌਹਾਨ, ਹਰਦੀਪ ਰਾਏਪੁਰ, ਨਿਰਮਲ ਸਿੰਘ ਝੰਡੂਕੇ, ਧੰਨਾ ਮੱਲ ਗੋਇਲ, ਬਲਵਿੰਦਰ ਸ਼ਰਮਾ ਖਿਆਲਾ ਤੇ ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All