ਖੇਤੀ ਕਾਨੂੰਨ: ਮੋਗਾ ਰੇਲਵੇ ਸਟੇਸ਼ਨ ’ਤੇ ਮੋਦੀ ਦੀ ਫੋਟੋ ਦੁਆਲੇ ਜੁੱਤੀਆਂ ਦੀ ਘੇਰਾਬੰਦੀ

ਅਡਾਨੀ ਅਨਾਜ ਭੰਡਾਰ ਅੱਗੇ ਵੀ ਧਰਨਾ ਜਾਰੀਮਹਿੰਦਰ ਸਿੰਘ ਰੱਤੀਆਂ

ਖੇਤੀ ਕਾਨੂੰਨ: ਮੋਗਾ ਰੇਲਵੇ ਸਟੇਸ਼ਨ ’ਤੇ ਮੋਦੀ ਦੀ ਫੋਟੋ ਦੁਆਲੇ ਜੁੱਤੀਆਂ ਦੀ ਘੇਰਾਬੰਦੀ

ਮੋਗਾ, 26 ਅਕਤੂਬਰ

ਇਥੇ ਰੇਲਵੇ ਸਟੇਸ਼ਨ ਉੱਤੇ ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਕਾਦੀਆਂ, ਸੀਪੀਆਈ ਤੇ ਹੋਰ ਜਥੇਬੰਦੀਆਂ ਦਾ ਧਰਨਾਂ 26ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਰੋਹ ’ਚ ਆਏ ਕਿਸਾਨਾਂ ਨੇ ਮੋਦੀ ਦੀ ਫ਼ੋਟੋ ਦੁਆਲੇ ਜੁੱਤੀਆਂ ਦੀ ਘੇਰਾਬੰਦੀ ਕਰਕੇ ਮੁਰਦਾਬਾਦ ਕੀਤੀ। ਇਸ ਮੌਕੇ ਕਿਸਾਨ ਆਗੂ, ਨਿਰਮਲ ਸਿੰਘ ਮਾਣੂੰਕੇ, ਸੀਪੀਆਈ ਆਗੂ ਸੂਰਤ ਸਿੰਘ ਧਰਮਕੋਟ, ਬਲਵੰਤ ਸਿੰਘ ਬ੍ਰਹਮਕੇ, ਸੀਪੀਆਈ ਆਗੂ ਕੁਲਦੀਪ ਭੋਲਾ, ਸੁਖਵਿੰਦਰ ਸਿੰਘ ਬ੍ਰਹਮਕੇ, ਹਰਦਿਆਲ ਸਿੰਘ ਘਾਲੀ ਨੇ ਲੋਕਾਂ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਪਿੰਡ ਪਿੰਡ ਲਾਮਬੰਦ ਹੋਣ ਅਤੇ ਮੋਦੀ ਦਾ ਹੰਕਾਰ ਤੋੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਦਾ ਅੜੀਅਲਪੁਣਾ ਲੋਕਾਂ ਦੀ ਏਕਤਾ ਅੱਗੇ ਨਹੀਂ ਰਹਿ ਸਕਦਾ ਅਤੇ ਅੰਨਦਾਤਿਆਂ ਦੀ ਜਿੱਤ ਹੋਵੇਗੀ। ਮੋਦੀ ਦਾ ਹੰਕਾਰ ਤੋੜਨ ਤੇ ਉਸਨੂੰ ਜ਼ਲੀਲ ਕਰਨ ਲਈ ਕਿਸਾਨਾਂ ਨੇ ਆਪਣੀਆਂ ਜੁੱਤੀਆਂ ਪੈਰਾਂ ’ਚੋਂ ਲਾਹ ਕੇ ਉਸਦੀ ਤਸਵੀਰ ਦੀ ਘੇਰਾਬੰਦੀ ਕੀਤੀ ਤੇ ਮੁਰਦਾਬਾਦ ਦੇ ਨਾਅਰੇ ਲਾਏ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ 2.25 ਮੀਟ੍ਰਿਕ ਟਨ ਸਮਰਥਾ ਵਾਲੇ ਅਡਾਨੀ ਆਧੁਨਿਕ ਕਣਕ ਭੰਡਾਰ ਅੱਗੇ ਧਰਨਾ 26 ਵੇਂ ਦਿਨ ਵੀ ਜਾਰੀ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All