ਖੇਤੀ ਕਾਨੂੰਨ ਕਰੋਨਾ ਤੋਂ ਵੀ ਖ਼ਤਰਨਾਕ ਕਰਾਰ

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਨਾਲ ਨਾਲ, ਬਿਜਲੀ ਤੇ ਪਰਾਲੀ ਸਾੜਨ ਸਬੰਧੀ ਬਿੱਲ ਵੀ ਰੱਦ ਹੋਣ ਤਕ ਸੰਘਰਸ਼ ਦਾ ਅਹਿਦ

ਖੇਤੀ ਕਾਨੂੰਨ ਕਰੋਨਾ ਤੋਂ ਵੀ ਖ਼ਤਰਨਾਕ ਕਰਾਰ

ਮੋਗਾ ’ਚ ਅਡਾਨੀ ਅਨਾਜ ਭੰਡਾਰ ਅੱਗੇ ਧਰਨੇ ’ਚ ਸ਼ਾਮਲ ਬਜ਼ੁਰਗ ਔੌਰਤਾਂ ਤੇ ਬੱਚੇ।

ਮਹਿੰਦਰ ਸਿੰਘ ਰੱਤੀਆਂ

ਮੋਗਾ, 2 ਦਸੰਬਰ 

ਕਿਸਾਨਾਂ ਦਾ ਆਖਣਾ ਹੈ ਕਿ ਉਨ੍ਹਾਂ ਲਈ ਨਵੇਂ ਖੇਤੀ ਕਾਨੂੰਨ ਕਰੋਨਾਵਾਇਰਸ ਤੋਂ ਵੀ ਜ਼ਿਆਦਾ ਵੱਡਾ ਖ਼ਤਰਾ ਹਨ। ਉਨ੍ਹਾਂ ਕਿਹਾ ਕਿ ਉਹ ਕਰੋਨਾ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਰੱਦ  ਕਰਵਾ ਕੇ ਹੀ ਦਮ ਲੈੈਣਗੇ। ਬੀਕੇਯੂ ਕਾਦੀਆ ਆਗੂ ਗੁੁਲਜ਼ਾਰ ਸਿੰਘ ਘੱਲ ਕਲਾਂ ਨੇ ਦਿੱਲੀ ਤੋਂਂ ਫੋਨ ਉੱਤੇ ਦੱਸਿਆ ਕਿ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਦਾਅਵਾ  ਕੀਤਾ ਕਿ ਜਲਦੀ ਮੈਦਾਨ  ਫ਼ਤਿਹ ਹੋਣ  ਵਾਲਾ ਹੈ। ਦਿੱਲੀ ਦੇ ਤਿੰਨ ਵਿਧਾਇਕਾਂ ਨੇ ਧਰਨੇ ’ਚ ਕਿਸਾਨਾਂ ਦੇ ਸਮਰਥਨ  ਦੀ ਗੱਲ ਆਖੀ ਹੈ। ਉਨ੍ਹ੍ਵਾਂ ਕਿਹਾ  ਕਿ ਹਰਿਆਣਾ ਰਾਜ ਅਤੇ ਦਿੱਲੀ ਦੇ ਲੋਕਾਂ ਦਾ ਵੀ ਭਰਪੂਰ ਸਮਰਥਨ  ਮਿਲ ਰਿਹਾ  ਹੈ। ਹਰਿਆਣਾ ਦੇ ਕਿਸਾਨ ਤੇ ਲੋਕ ਦਿਲ ਖੋਲ੍ਹ ਕੇ ਲੰਗਰ ਲਗਾ ਰਹੇ ਅਤੇ ਮੋਰਚੇ ’ਚ ਸ਼ਮੂਲੀਅਤ ਕਰ ਰਹੇ ਹਨ। ਇਥੇ ਅਡਾਨੀ ਅਨਾਜ ਭੰਡਾਰ ਅੱਗੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ  ਕਿਸਾਨਾਂ ਦਾ 67ਵੇਂਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਧਰਨੇ ਦੌਰਾਨ ਰੋਬਨਪ੍ਰੀਤ ਕੌਰ, ਬਬਲਪ੍ਰ੍ਰੀਤ ਕੌਰ ਤੇ ਸਿਮਰਜੀਤ ਕੌਰ ਨੇ ਕਿਸਾਨੀ ਨਾਲ ਸਬੰਧਤ ਇਨਕਲਾਬੀ ਗੀਤ ਪੇਸ਼ ਕਰਕੇ ਰੰਗ ਬੰਨ੍ਹਿਆ। ਇਸ ਮੌਕੇ ਕਿਸਾਨ ਆਗੂ ਘਾਲੀ ਨੇ ਕਿਹਾ  ਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਚੱਲ ਰਿਹਾ ਧਰਨਾ ਉੁਸ ਵੱਲੋਂਂ ਅਸਤੀਫ਼ਾ ਦੇਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਤੇ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਨੇ ਇਕ ਪਾਸੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਹੱਲਾ ਬੋਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਵੀ ਰੱਦ ਕਰਾਉਣ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।  

ਭਾਜਪਾ ਦੇ ਸੂਬਾ ਕਮੇਟੀ ਮੈਂਬਰ ਦੇ ਘਰ ਅੱਗੇ ਲਾਏ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ:ਸੁਰੇਸ਼

ਮਲਵਈ ਕਿਸਾਨਾਂ ਦੇ ਹੌਸਲੇ ਬੁਲੰਦ, ਅੰਦੋਲਨ ਲਈ ਕੀਤੇ ਪੂਰੇ ਪ੍ਰਬੰਧ

ਮਾਨਸਾ (ਪੱਤਰ ਪੇ੍ਰਕ): ਨਵੇਂ  ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੱਕ ਪੁੱਜੇ ਕਿਸਾਨਾਂ ਨੇ  ਕੇਂਦਰੀ ਮੰਤਰੀਆਂ ਵੱਲੋਂ ਵਿਸ਼ੇਸ਼ ਕਮੇਟੀ ਬਣਾਉਣ ਦੇ ਸੁਝਾਅ ਨੂੰ ਠੁਕਰਾਉਣ ਤੋਂ ਬਾਅਦ ਹੁਣ  ਮਾਲਵਾ ਖੇਤਰ ਵਿੱਚ ਲੱਗ ਰਹੇ ਧਰਨਿਆਂ ਨੇ ਕਿਸਾਨਾਂ ਦਾ ਜੋਸ਼ ਹੋਰ ਵਧਾਇਆ ਹੈ। ਬੇਸ਼ੱਕ  ਵੱਡੀ ਗਿਣਤੀ ਵਿੱਚ ਪਿੰਡਾਂ ‘ਚੋਂ ਕਿਸਾਨ ਦਿੱਲੀ ਜਿੱਤਣ ਲਈ ਗਏ ਹੋਏ ਹਨ, ਪਰ ਇਸ ਖੇਤਰ  ਵਿੱਚ ਲੱਗਦੇ ਧਰਨਿਆਂ ਨੇ ਕਿਸਾਨਾਂ ਦਾ ਹੌਸਲਾ ਕਾਇਮ ਰੱਖਿਆ ਹੋਇਆ ਹੈ ਅਤੇ ਔਰਤਾਂ ਦੀ  ਧਰਨਿਆਂ ਵਿੱਚ ਵੱਡੀ ਗਿਣਤੀ ਹੱਕ-ਸੱਚ ਲਈ ਜੂਝਣ ਵਾਲਿਆਂ ਵਿੱਚ ਇੱਕ ਵੱਡੀ ਉਮੀਦ  ਖੜ੍ਹੀ ਕਰ ਦਿੱਤੀ ਹੈ। ਅੱਜ ਮਾਨਸਾ ਵਿਖੇ ਪਲੇਟ ਫਾਰਮ ਨੇੜੇ ਲੱਗੇ ਧਰਨੇ ਦੌਰਾਨ 30  ਕਿਸਾਨ ਜਥੇਬੰਦੀਆਂ ਵਲੋਂ ਕਰੋ ਤੇ ਮਰੋ ਦੀ ਨੀਤੀ ਤਹਿਤ ਦਿੱਲੀ ਵਿਖੇ ਲਾਏ ਗਏ ਪੱਕੇ  ਮੋਰਚੇ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਦਾ ਅਹਿਦ ਲਿਆ ਹੈ ਅਤੇ ਮੋਰਚਾ  ਜਿੱਤਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਮੰਚ ਤੋਂ ਬਕਾਇਦਾ ਐਲਾਨ ਕੀਤਾ ਗਿਆ। ਜਥੇਬੰਦੀਆਂ  ਦਾ ਕਹਿਣਾ ਹੈ ਕਿ ਪਿੰਡਾਂ ‘ਚੋਂ ਵੱਡੀ ਪੱਧਰ ‘ਤੇ ਕਿਸਾਨ ਵਰਕਰ ਦਿੱਲੀ ਜਾਣ ਲਈ ਕਾਹਲੇ  ਹਨ ਅਤੇ ਆਗੂਆਂ ਵੱਲੋਂ ਹੁਣ ਪਿੱਛੇ ਰਹਿ ਗਏ ਵਰਕਰਾਂ ਦੀਆਂ ਲਿਸਟਾਂ ਤਿਆਰ ਕਰਕੇ ਜਲਦੀ  ਦਿੱਲੀ ਭੇਜਣ ਦੀ ਵਿਉਂਤਬੰਦੀ ਉਲੀਕੀ ਗਈ ਹੈ, ਜਿਨ੍ਹਾਂ ਵੱਲੋਂ ਰਾਸ਼ਨ-ਪਾਣੀ ਲਿਜਾਣ ਦਾ ਹੋਰ  ਬੰਦੋਬਸ਼ਤ ਕੀਤੇ ਜਾਣ ਲੱਗੇ ਹਨ।ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਧੰਨਾ ਮੱਲ ਗੋਇਲ ਨੇ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਐਲਾਨ ਕੀਤਾ ਕਿ ਉਹ ਦਿੱਲੀ ਦੇ ਸੰਘਰਸ਼ੀ ਕਿਸਾਨਾਂ  ਦੀ ਦਵਾਈ-ਬੂਟੀ ਲਈ ਬਕਾਇਦਾ ਐਸੋਸੀਏਸ਼ਨ ਦੇ ਹੋਰ ਨੁਮਾਇੰਦਿਆਂ ਨੂੰ ਭੇਜਣਗੇ ਤਾਂ ਜੋ ਠੰਢ  ਵਿੱਚ ਧਰਨਾ ਦੇ ਰਹੇ ਕਿਸਾਨਾਂ ਦੀ ਦਵਾਈ-ਬੂਟੀ ਦਾ ਤੁਰੰਤ ਸਮੇਂ ਸਿਰ ਬੰਦੋਬਸਤ ਹੋ ਸਕੇ। ਇਸ  ਮੌਕੇ ਦਰਸ਼ਨ ਸਿੰਘ ਪੰਧੇਰ,ਛੱਜੂ ਰਾਮ ਰਿਸ਼ੀ,ਮੱਖਣ ਸਿੰਘ ਉਡਤ,ਭਜਨ ਸਿੰਘ ਘੁੰਮਣ,ਸਵਰਨ  ਸਿੰਘ ਬੋੜਾਵਾਲ,ਗੁਰਮੀਤ ਸਿੰਘ ਨੰਦਗੜ੍ਹ,ਰਤਨ ਭੋਲਾ ਨੇ ਵੀ ਸੰਬੋਧਨ ਕੀਤਾ। ਉਧਰ  ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ  ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ  ਪਾਵਰ ਲਿਮਟਿਡ ਅੱਗੇ ਲਗਾਤਾਰ ਧਰਨਾ ਜਾਰੀ ਰੱਖਿਆ ਹੋਇਆ ਹੈ ਅਤੇ ਮਾਨਸਾ ਵਿਖੇ ਭਾਰਤੀ  ਜਨਤਾ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ ਧਰਨਾ  ਲਾਇਆ ਜਾ ਰਿਹਾ ਹੈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਵੱਲੋਂ ਸਮੂਲੀਅਤ ਕੀਤੀ ਜਾ  ਰਹੀ ਹੈ।

ਕੋਟ ਕਰੋੜ ਟੌਲ ਪਲਾਜ਼ੇ ’ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਦੀਆਂ ਹੋਈਆਂ ਕਿਸਾਨ ਬੀਬੀਆਂ। -ਫੋਟੋ: ਨੀਲੇਵਾਲ

ਮਹਿਲ ਕਲਾਂ ਤੇ ਕੋਟਕਰੋੜ ਟੌਲ ਪਲਾਜ਼ਿਆਂ ਅੱਗੇ ਪੱਕਾ ਮੋਰਚਾ ਜਾਰੀ

ਜ਼ੀਰਾ (ਪੱਤਰ ਪੇ੍ਰਕ): ਕਿਸਾਨ ਅੰਦੋਲਨ ਤਹਿਤ ਕੋਟਕਰੋੜ ਟੌਲ ਪਲਾਜ਼ੇ ’ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਲਗਾਇਆ ਗਿਆ ਮੋਰਚਾ ਅੱਜ 63ਵੇਂ ਦਿਨ ਵਿੱਚ  ਸ਼ਾਮਲ ਹੋ ਗਿਆ। ਇਸ ਸਮੇਂ ਕਿਸਾਨ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਕੇਂਦਰ  ਸਰਕਾਰ ਦੇ ਪੁਤਲੇ ਫੂਕੇ ਅਤੇ  ਪਿੱਟ ਸਿਆਪਾ ਕੀਤਾ।  ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਦਿੱਲੀ ਘਿਰਾਓ ਲਈ ਸਾਰੇ ਵਰਗਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ  ਦੀ ਸ਼ਲਾਘਾ ਕੀਤੀ। ਡਾ: ਗੁਰਚਰਨ ਸਿੰਘ ਨੂਰਪੁਰ ਨੇ ਮੋਦੀ ਸਰਕਾਰ ਦੇ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਬਣਾਏ ਲੋਕ ਵਿਰੋਧੀ ਕਾਨੂੰਨਾਂ ਦੀ ਨਿੰਦਾ ਕੀਤੀ।  ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਲੂਰ ਪੰਪ ਦਾ ਚੱਲ ਰਿਹਾ ਘਿਰਾਉ ਅੱਜ 63ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ, ਇਹ ਰੋਸ ਧਰਨਾ  ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਇਸ ਸਮੇਂ ਜ਼ਿਲ੍ਹਾ  ਪ੍ਰਧਾਨ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਆਗੂ ਅਤੇ ਕਿਸਾਨ ਦਿੱਲੀ ਪਹੁੰਚੇ ਹੋਏ ਹਨ,  ਇਸ ਦੇ ਬਾਵਜੂਦ  ਕਿਸਾਨਾਂ ਵੱਲੋਂ  ਪੰਜਾਬ ਵਿੱਚ ਲਾੲੇ ਪੱਕੇ ਮੋਰਚਿਆਂ ਤੇ ਧਰਨਾ ਦਿੱਤਾ ਜਾ ਰਿਹਾ ਹੈ  ਅਤੇ ਵੱਡੇ ਕਾਰਪੋਰੇਟ ਅਦਾਰਿਆਂ ਦਾ  ਘਿਰਾਓ ਲਗਾਤਾਰ ਜਾਰੀ ਹੈ। ਇਕਾਈ ਪ੍ਰਧਾਨ ਹਰਜਿੰਦਰ ਸਿੰਘ ਵਲੂਰ ਨੇ ਕਿਹਾ ਕਿ ਅੱਧੇ ਤੋਂ ਵੱਧ ਕੇਂਦਰੀ ਕੈਬਨਿਟ ਦੇ ਵਜ਼ੀਰ ਖੇਤੀਬਾੜੀ ਬਾਰੇ ਕੁਝ ਨਹੀਂ ਜਾਣਦੇ ਤੇ ਉਨ੍ਹਾਂ ਨੂੰ ਕਿਸਾਨਾਂ ਦੇ ਦੁੱਖ ਦਰਦ ਦਾ ਕੀ ਪਤਾ ਹੈ, ਉਹੀ ਵਜ਼ੀਰ ਖੇਤੀ ਕਾਨੂੰਨ ਬਣਾ ਰਹੇ ਹਨ। 

ਮਹਿਲ ਕਲਾਂ (ਨਵਕਿਰਨ ਸਿੰਘ): ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਜਮਹੂਰੀ ਕਿਸਾਨ ਸਭਾ ਵੱਲੋਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਕਾਲੇ ਕਾਨੂੰਨਾਂ ਖਿਲਾਫ ਪੱਕਾ ਮੋਰਚਾ ਜਾਰੀ ਹੈ। ਅੱਜ ਪੱਕੇ ਮੋਰਚੇ ਦੇ 63ਵੇਂ ਦਿਨ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਪਾਸ ਕੀਤੇ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਮਹਿਲ ਕਲਾਂ,  ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੰਬਰਦਾਰ ਗੁਰਮੇਲ ਸਿੰਘ ਮਹਿਲ ਕਲਾਂ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਕੁਲਬੀਰ ਸਿੰਘ ਔਲਖ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਜਮਹੂਰੀ ਅਧਿਕਾਰ ਸਭਾ ਦੇ ਆਗੂ ਮਾਸਟਰ ਗੁਰਮੇਲ ਸਿੰਘ ਠੁੱਲੀਵਾਲ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All