DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Agriculture Crisis: ਝੋਨਾ ਕਾਸ਼ਤਕਾਰਾਂ ਲਈ ਮੁਸੀਬਤ ਬਣੀ ਔੜ

ਮੁਕਤਸਰ ਖੇਤਰ ’ਚ ਇਸ ਵਾਰ ਮੀਂਹ ਘੱਟ ਪੈਣ ਕਾਰਨ ਖੇਤੀਬਾੜੀ ਅਤੇ ਜਲ-ਸਰੋਤਾਂ ’ਤੇ ਗੰਭੀਰ ਸੰਕਟ ਆ ਗਿਆ ਹੈ। ਝੋਨੇ ਦੀ ਫ਼ਸਲ ਨੂੰ ਪਾਲਣਾ ਕਿਸਾਨਾਂ ਲਈ ਔਖਾ ਅਤੇ ਮਹਿੰਗਾ ਹੋ ਗਿਆ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਨੀਵਾਂ ਹੋ...

  • fb
  • twitter
  • whatsapp
  • whatsapp
featured-img featured-img
ਪਿੰਡ ਕਾਉਣੀ ਵਿੱਚ ਪਾਣੀ ਦੀ ਘਾਟ ਕਾਰਨ ਸੁੱਕ ਰਿਹਾ ਝੋਨਾ।
Advertisement

ਮੁਕਤਸਰ ਖੇਤਰ ’ਚ ਇਸ ਵਾਰ ਮੀਂਹ ਘੱਟ ਪੈਣ ਕਾਰਨ ਖੇਤੀਬਾੜੀ ਅਤੇ ਜਲ-ਸਰੋਤਾਂ ’ਤੇ ਗੰਭੀਰ ਸੰਕਟ ਆ ਗਿਆ ਹੈ। ਝੋਨੇ ਦੀ ਫ਼ਸਲ ਨੂੰ ਪਾਲਣਾ ਕਿਸਾਨਾਂ ਲਈ ਔਖਾ ਅਤੇ ਮਹਿੰਗਾ ਹੋ ਗਿਆ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਨੀਵਾਂ ਹੋ ਗਿਆ ਹੈ। ਇਸ ਕਾਰਨ ਪੇਂਡੂ ਇਲਾਕਿਆਂ ਵਿੱਚ ਲੱਗੇ ਨਲਕੇ (ਹੈਂਡਪੰਪ) ਅਤੇ ਖੇਤਾਂ ਦੇ ਬੋਰ ਜਵਾਬ ਦੇਣ ਲੱਗੇ ਹਨ। ਸੈਂਟਰਲ ਗਰਾਊਂਡ ਵਾਟਰ ਬੋਰਡ ਅਤੇ ਖੋਜ ਸੰਸਥਾਵਾਂ ਦੇ ਹਾਲੀਆ ਹਾਈਡਰੌਗ੍ਰਾਫਿਕ ਅੰਕੜਿਆਂ ਮੁਤਾਬਕ ਮੁਕਤਸਰ ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਕਿਸਾਨ ਹਰਮਨ ਸਿੰਘ ਨੇ ਦੱਸਿਆ ਕਿ ਝੋਨਾ ਪਾਲਣ ਲਈ ਰੋਜ਼ਾਨਾ 12 ਘੰਟੇ ਟਿਊਬਵੈੱਲ ਚਲਾਉਣਾ ਪੈ ਰਿਹਾ ਹੈ ਜਿਸ ’ਤੇ ਕਰੀਬ 3 ਹਜ਼ਾਰ ਰੁਪਏ ਦਾ ਰੋਜ਼ਾਨਾ ਡੀਜ਼ਲ ਲੱਗਦਾ ਹੈ। ਨਹਿਰਾਂ ’ਚ ਪਾਣੀ ਪੂਰਾ ਆਉਣ ਕਰ ਕੇ ਉਨ੍ਹਾਂ ਨੂੰ ਕੁੱਝ ਸੌਖ ਹੋਈ ਹੈ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਵਰ੍ਹੇ ਘੱਟ ਮੀਂਹ ਪਿਆ ਹੈ। ਨਹਿਰਾਂ ’ਚ ਪਾਣੀ ਪੂਰਾ ਹੋਣ ਕਰ ਕੇ ਬਹੁਤ ਸੰਕਟ ਨਹੀਂ ਆਇਆ।

Advertisement

Advertisement

ਝੋਨੇ ਦਾ ਝਾੜ ਪ੍ਰਭਾਵਿਤ ਹੋਣ ਦਾ ਖ਼ਦਸ਼ਾ

ਏਲਨਾਬਾਦ (ਜਗਤਾਰ ਸਮਾਲਸਰ): ਇਸ ਵਾਰ ਏਲਨਾਬਾਦ ਖੇਤਰ ਵਿੱਚ ਘੱਟ ਮੀਂਹ ਪੈਣ ਕਾਰਨ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਿਸਾਨ ਸੁਮਿਤ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਅਮਰ ਸਿੰਘ, ਬਲਵਿੰਦਰ ਸਿੰਘ, ਚਰਨ ਸਿੰਘ, ਇੰਦਰਜੀਤ ਸਿੰਘ ਆਦਿ ਨੇ ਦੱਸਿਆ ਕਿ ਜੇ ਜਲਦੀ ਮੀਂਹ ਨਾ ਪਿਆ ਤਾਂ ਝੋਨੇ ਦਾ ਝਾੜ ਪ੍ਰਭਾਵਿਤ ਹੋਵੇਗਾ। ਗਰਮੀ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਘੱਟ ਵੋਲਟੇਜ ਕਾਰਨ ਖੇਤਾਂ ਵਿੱਚ ਮੋਟਰਾਂ ਨਹੀ ਚੱਲ ਰਹੀਆਂ। ਝੋਨੇ ਦੀ ਲੁਆਈ ਅਤੇ ਪਹਿਲਾਂ ਲਾਈ ਫ਼ਸਲ ਲਈ ਪਾਣੀ ਪੂਰਾ ਨਹੀਂ ਹੋ ਰਿਹਾ।

Advertisement
×