ਰਾਸ਼ਨ ਡਿੱਪੂਆਂ ’ਤੇ ਸ਼ਿੰਗਾਰੀ ‘ਗ਼ੈਰ-ਮਿਆਰੀ’ ਕਣਕ

ਰਾਸ਼ਨ ਡਿੱਪੂਆਂ ’ਤੇ ਸ਼ਿੰਗਾਰੀ ‘ਗ਼ੈਰ-ਮਿਆਰੀ’ ਕਣਕ

ਭਿੱਜ ਕੇ ਬਦਰੰਗ ਹੋਈਆਂ ਕਣਕ ਦੀਆਂ ਬੋਰੀਆਂ।

ਸ਼ਗਨ ਕਟਾਰੀਆ
ਜੈਤੋ, 21 ਅਕਤੂਬਰ

ਇਸ ਖੇਤਰ ਦੇ ਰਾਸ਼ਨ ਡਿੱਪੂਆਂ ਤੋਂ ਵੰਡੀ ਜਾ ਰਹੀ ਜਨਤਕ ਵੰਡ ਪ੍ਰਣਾਲੀ ਦੀ ਕਣਕ ਕਥਿਤ ਤੌਰ ’ਤੇ ਖਾਣ ਯੋਗ ਨਹੀਂ ਹੈ। ਭਿੱਜਣ ਸਦਕਾ ਕਣਕ ਬਦਰੰਗ ਹੋ ਗਈ ਹੈ ਅਤੇ ਖਲੇਪੜ ਬੱਝੇ ਹੋਏ ਹਨ। ਸੂਤਰਾਂ ਅਨੁਸਾਰ ‘ਗ਼ੈਰ-ਮਿਆਰੀ’ ਦੱਸ ਕੇ ਭਾਰਤੀ ਖੁਰਾਕ ਨਿਗਮ ਵੱਲੋਂ ‘ਦੁਰਕਾਰੀ’ ਇਹ ਕਣਕ ਹੁਣ ਗ਼ਰੀਬਾਂ ਲਈ ਰਾਸ਼ਨ ਡਿੱਪੂਆਂ ’ਤੇ ‘ਪਰੋਸੀ’ ਗਈ ਹੈ। ਕੇਂਦਰ ਸਰਕਾਰ ਦੀ ਸਕੀਮ ਤਹਿਤ ਇਨ੍ਹੀਂ ਦਿਨੀਂ ਨੀਲੇ ਕਾਰਡ ਧਾਰਕਾਂ ਨੂੰ ਪ੍ਰਤੀ ਲਾਭਪਾਤਰੀ 25 ਕਿੱਲੋ ਕਣਕ ਅਤੇ ਪ੍ਰਤੀ ਪਰਿਵਾਰ 5 ਕਿੱਲੋ ਕਾਲੇ ਛੋਲੇ ਮੁਫ਼ਤ ਦਿੱਤੇ ਜਾ ਰਹੇ ਹਨ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਭਾਰਤੀ ਕਿਸਾਨ ਯੂੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਬਰਾੜ ਰੋੜੀਕਪੂਰਾ ਮੁਤਾਬਕ ਪਿੰਡ ਲੰਭਵਾਲੀ, ਰੋਮਾਣਾ ਅਜੀਤ ਸਿੰਘ, ਚੈਨਾ, ਕਰੀਰਵਾਲੀ ਸਮੇਤ ਜੈਤੋ ਸ਼ਹਿਰ ਦੇ ਕਈ ਵਾਰਡਾਂ ’ਚ ਨਾ-ਖਾਣ ਯੋਗ ਕਣਕ ਵੰਡੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਕਣਕ ਇਨਸਾਨੀ ਵਰਤੋਂ ਲਈ ਤਾਂ ਦੂਰ ਦੀ ਗੱਲ, ਇਸ ਨੂੰ ਖਾਣ ਲੱਗਿਆਂ ਪਸ਼ੂ ਵੀ ਨੱਕ ਚੜ੍ਹਾਉਂਦੇ ਹਨ। ਉਨ੍ਹਾਂ ਮੁਤਾਬਕ ਉੱਲੀ ਲੱਗਣ ਕਾਰਣ ਕਣਕ ਕਾਲੀ ਹੋ ਗਈ ਹੈ। ਕੁਝ ਲਾਭਪਾਤਰੀਆਂ ਨੇ ਛੋਲੇ ਨਿਸ਼ਚਿਤ ਮਾਤਰਾ ਤੋਂ ਘੱਟ ਦਿੱਤੇ ਜਾਣ ਦੇ ਦੋਸ਼ ਵੀ ਲਾਏ।

ਸੂਤਰਾਂ ਮੁਤਾਬਕ ਕਰੀਬ 10 ਹਜ਼ਾਰ ਕੁਇੰਟਲ ਕਣਕ ਲੋੜੀਂਦੀ ਸੰਭਾਲ ਨਾ ਹੋਣ ਕਾਰਨ ਖੁਰਾਕ ਸਪਲਾਈ ਵਿਭਾਗ ਦੇ ਗੁਦਾਮ ’ਚ ਪਈ ਖ਼ਰਾਬ ਹੋ ਗਈ ਸੀ। ਵਿਭਾਗ ਨੇ ਹੋਰਨਾਂ ਰਾਜਾਂ ’ਚ ਭੇਜਣ ਲਈ ਇਹ ਕਣਕ ਐੱਫਸੀਆਈ ਨੂੰ ‘ਮੜ੍ਹਨ’ ਦੀ ਕੋਸ਼ਿਸ਼ ਕੀਤੀ। ਅੱਗੋਂ ਏਜੰਸੀ ਨੇ ਇਸ ਨੂੰ ਚੁੱਕਣ ਤੋਂ ਇਨਕਾਰ ਕਰ ਦਿੱਤਾ। ਆਖ਼ਰ ਖੁਰਾਕ ਸਪਲਾਈ ਵਿਭਾਗ ਨੇ ਇਸ ਕਣਕ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਦੇਣ ਲਹੀ ਰਾਸ਼ਨ ਡਿੱਪੂਆਂ ਨੂੰ ਜਾਰੀ ਕਰ ਦਿੱਤੀ। ਮੁਕਤਸਰ ਰੋਡ ’ਤੇ ਸਥਿਤ ਵਿਭਾਗ ਦੇ ਗੁਦਾਮ ’ਚ ਅਜਿਹੀ ਕਣਕ ਵਿਚ ਚੰਗੀ ਕਣਕ ਮਿਲਾ ਕੇ ‘ਸ਼ੁੱਧੀਕਰਨ’ ਕੀਤੇ ਜਾਣ ਦੀ ਕਵਾਇਦ ਜਾਰੀ ਹੈ।

ਮਾਮਲੇ ਦੀ ਪੜਤਾਲ ਹੋਵੇਗੀ: ਡੀਐੱਫ਼ਐੱਸਸੀ

ਜ਼ਿਲ੍ਹਾ ਖੁਰਾਕ ਸਪਲਾਈ ਕਮਿਸ਼ਨਰ ਫ਼ਰੀਦਕੋਟ ਰਾਜ ਰਿਸ਼ੀ ਮਹਿਰਾ ਨੇ ਕਿਹਾ ਕਿ ਉਹ ਮਾਮਲੇ ਤੋਂ ਅਣਜਾਣ ਹਨ। ਉਂਜ ਉਨ੍ਹਾਂ ਕਿਹਾ ਕਿ ਹੁਣ ਮਾਮਲਾ ਧਿਆਨ ਵਿਚ ਲਿਆ ਦਿੱਤਾ ਹੈ ਤਾਂ ਉਹ ਇਸ ਦੀ ਪੜਤਾਲ ਕਰਨ ਪਿੱਛੋਂ ਬਣਦੀ ਕਾਰਵਾਈ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਅੰਮ੍ਰਿਤਸਰ ਤੇ ਕੱਟੜਾ ਵਿਚਾਲੇ ਸੰਪਰਕ ਬਣਨ ਨਾਲ ਸੈਰ ਸਪਾਟੇ ਨੂੰ ਮਿਲੇਗਾ...

ਸ਼ਹਿਰ

View All