ਏਡੀਸੀ ਵੱਲੋਂ ਬੀਡੀਪੀਓ ਦਫ਼ਤਰ ਲੰਬੀ ਅਤੇ ਮਲੋਟ ’ਚ ਛਾਪੇ

ਏਡੀਸੀ ਵੱਲੋਂ ਬੀਡੀਪੀਓ ਦਫ਼ਤਰ ਲੰਬੀ ਅਤੇ ਮਲੋਟ ’ਚ ਛਾਪੇ

ਛਾਪੇ ਮੌਕੇ ਮਲੋਟ ਦਫ਼ਤਰ ’ਚ ਖਾਲੀ ਪਈਆਂ ਕੁਰਸੀਆਂ।

ਇਕਬਾਲ ਸਿੰਘ ਸ਼ਾਂਤ
ਲੰਬੀ, 20 ਮਈ

ਦਫ਼ਤਰੀ ਕੰਮਕਾਜ ਵਿੱਚ ਸਮਾਂਬੱਧ ਤੇਜ਼ੀ ਲਿਆਉਣ ਲਈ ਸਰਕਾਰ ਅਮਲੇ ਦੀ ਘੜੀ ਦੀਆਂ ਸੂਈਆਂ ਦਾ ਹਾਜ਼ਰੀ ਰਜਿਸਟਰ ਨਾਲ ਮਿਲਾਨ ਕਰਨ ਲੱਗੀ ਹੈ। ਇਸ ਵਿੱਚ ਸਰਕਾਰੀ ਅਮਲੇ ਦੀ ਸੁਸਤੀ ਪਹਿਲੇ ਪੜਾਅ ’ਤੇ ਉਜਾਗਰ ਹੋ ਗਈ। ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ ਵੱਲੋਂ ਬੀਡੀਪੀਓ ਦਫ਼ਤਰ ਲੰਬੀ ਅਤੇ ਮਲੋਟ ਵਿਚ ਛਾਪੇ ਮਾਰੇ ਗਏ। ਇਸ ਕਾਰਵਾਈ ਦੌਰਾਨ ਬੀਡੀਪੀਓ ਦਫ਼ਤਰ ਲੰਬੀ ਦੇ ਸੱਤ ਮੁਲਾਜ਼ਮ ਸਵੇਰੇ ਨੌਂ ਵਜੇ ਤੋਂ ਅੱਧਾ ਘੰਟਾ ਦੇਰੀ ਨਾਲ ਡਿਊਟੀ ’ਤੇ ਪੁੱਜੇ, ਤਦ ਤੱਕ ਹਾਜ਼ਰੀ ਲੱਗੀ ਚੁੱਕੀ ਸੀ। ਏਡੀਸੀ ਦੀ ਛਾਪੇ ਵਾਲੀ ਕਾਰਵਾਈ ਦੇ ਨਿਸ਼ਾਨੇ ਹੇਠ ਪੰਚਾਇਤ ਅਫ਼ਸਰ ਹਰਦੀਪ ਸਿੰਘ, ਟੈਕਸ ਕੁਲੈਕਟਰ ਜਗਦੀਸ਼ ਸਿੰਘ, ਲੇਖਾ ਕਲਰਕ ਸੋਮਾ ਰਾਣੀ, ਸੇਵਾਦਾਰ ਸੁਖਵਿੰਦਰ ਸਿੰਘ, ਡਰਾਈਵਰ ਮਨਜੀਤ ਸਿੰਘ, ਜੇਸੀਬੀ ਡਰਾਈਵਰ ਜਤਿੰਦਰਪਾਲ ਸਿੰਘ ਅਤੇ ਵਾਟਰ ਕੈਰੀਅਰ ਪਰਵੀਨ ਕੁਮਾਰੀ ਆਏ ਹਨ।

ਬੀਡੀਪੀਓ ਦਫ਼ਤਰ ਮਲੋਟ ਵਿੱਚ ਛਾਪੇ ਦੌਰਾਨ ਸਿਰਫ਼ ਚਾਰ ਮੁਲਾਜ਼ਮ ਹੀ ਹਾਜ਼ਰ ਪਾਏ ਗਏ। ਪ੍ਰਾਪਤ ਸਰਕਾਰੀ ਵੇਰਵਿਆਂ ਮੁਤਾਬਕ ਬੀਡੀਪੀਓ ਦਫ਼ਤਰ ਮਲੋਟ ’ਚ ਛਾਪੇ ਸਮੇਂ ਮਨਜੀਤ ਸਿੰਘ, ਸੁਖਬੀਰ ਸਿੰਘ, ਗੁਰਮੁਖ ਸਿੰਘ ਅਤੇ ਮੋਨਿਕਾ ਗਗਨੇਜਾ ਮੌਜੂਦ ਸਨ ਜਦੋਂਕਿ ਰੁਪਿੰਦਰ ਕੌਰ, ਅਨੂੰ ਰਾਣੀ ਅਤੇ ਗੁਰਬੀਰ ਸਿੰਘ ਗ਼ੈਰਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਹਰਪਿੰਦਰ ਕੌਰ, ਜਤਿੰਦਰ ਸਿੰਘ ਅਤੇ ਕੇਵਰਜੀਤ ਸਿੰਘ ਛੁੱਟੀ ’ਤੇ ਸਨ ਤੇ ਅਜੇ ਕੁਮਾਰ ਟੂਰ ’ਤੇ ਸੀ। ਮਨਰੇਗਾ ਸੈੱਲ ’ਚ ਟੀਏ ਅਜੇ ਕੁਮਾਰ ਦੇ ਇਲਾਵਾ ਕੋਈ ਮੌਜੂਦ ਨਹੀਂ ਸੀ। ਪੰਚਾਇਤ ਰਾਜ ਵਿੰਗ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ।

ਇਸ ਮੌਕੇ ਆਈਟੀਆਈ ਅਬੁੱਲਖੁਰਾਣਾ ਵਿਚ ਸਟਾਫ ਮੌਜੂਦ ਪਾਇਆ ਗਿਆ। ਏਡੀਸੀ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਾਜ਼ਰੀ ਸਮੇਂ ਤੋਂ ਦੇਰੀ ਨਾਲ ਪੁੱਜਣ ਵਾਲੇ ਮੁਲਾਜ਼ਮਾਂ ਦੀ ਅੱਧੇ ਦਿਨ ਦੀ ਤਨਖ਼ਾਹ ਕੱਟੀ ਗਈ ਹੈ। ਉਨ੍ਹਾਂ ਕਿਹਾ ਕਿ ਅਚਨਚੇਤ ਛਾਪੇ ਅਗਾਂਹ ਵੀ ਜਾਰੀ ਰਹਿਣਗੇ। ਅਮਲੇ ਦੇ ਦੇਰੀ ਨਾਲ ਪੁੱਜਣ ਦੀਆਂ ਸ਼ਿਕਾਇਤਾਂ ਪੁੱਜ ਰਹੀਆਂ ਹਨ। ਉਨ੍ਹਾਂ ਸਮੂਹ ਅਮਲੇ ਨੂੰ ਸਮੇਂ ਸਿਰ ਪੁੱਜਣ ਦੀ ਤਾਕੀਦ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All