ਨਾਬਾਲਗ ਵਿਦਿਆਰਥਣ ਨੂੰ ਭਜਾਉਣ ਵਾਲੇ ਦੋਸ਼ੀ ਨੂੰ ਸੱਤ ਸਾਲ ਦੀ ਕੈਦ
ਪੱਤਰ ਪ੍ਰੇਰਕ ਏਲਨਾਬਾਦ, 6 ਜੂਨ ਰਾਣੀਆਂ ਖੇਤਰ ਵਿੱਚੋਂ ਇੱਕ 11ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨੂੰ ਗੁਮਰਾਹ ਕਰਕੇ ਭਜਾ ਕੇ ਲੈ ਜਾਣ ਵਾਲੇ ਮੁਲਜ਼ਮ ਨੂੰ ਫਾਸਟ ਟਰੈੱਕ ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਸੱਤ ਸਾਲ ਕੈਦ ਅਤੇ 12 ਹਜ਼ਾਰ ਰੁਪਏ ਜੁਰਮਾਨੇ...
Advertisement
ਪੱਤਰ ਪ੍ਰੇਰਕ
ਏਲਨਾਬਾਦ, 6 ਜੂਨ
Advertisement
ਰਾਣੀਆਂ ਖੇਤਰ ਵਿੱਚੋਂ ਇੱਕ 11ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨੂੰ ਗੁਮਰਾਹ ਕਰਕੇ ਭਜਾ ਕੇ ਲੈ ਜਾਣ ਵਾਲੇ ਮੁਲਜ਼ਮ ਨੂੰ ਫਾਸਟ ਟਰੈੱਕ ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਸੱਤ ਸਾਲ ਕੈਦ ਅਤੇ 12 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਰਾਣੀਆਂ ਪੁਲੀਸ ਥਾਣਾ ਵਿੱਚ 19 ਮਾਰਚ 2020 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਪੁਲੀਸ ਨੇ ਕੇਸ ਦਰਜ ਕਰਨ ਤੋਂ ਬਾਅਦ ਨਾਬਾਲਿਗ ਦੀ ਤਲਾਸ਼ ਸ਼ੁਰੂ ਕੀਤੀ ਤਾਂ 21 ਮਾਰਚ 2020 ਨੂੰ ਪੰਜਾਬ ਦੇ ਨਕੋਦਰ ਜ਼ਿਲ੍ਹਾ ਜਲੰਧਰ ਤੋਂ ਨਾਬਾਲਿਗ ਨੂੰ ਬਰਾਮਦ ਕਰਕੇ ਮੁਲਜ਼ਮ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਜੱਜ ਡਾ. ਨਰੇਸ਼ ਕੁਮਾਰ ਸਿੰਘਲ ਨੇ ਸੰਦੀਪ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸੱਤ ਸਾਲ ਦੀ ਕੈਦ ਅਤੇ 12 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
Advertisement
×