ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਨੂੰ ਮੁਲਜ਼ਮ ਜੇਲ੍ਹ ਭੇਜਿਆ
ਪੱਤਰ ਪ੍ਰੇਰਕ ਅਬੋਹਰ, 9 ਮਈ ਸਿਟੀ ਪੁਲੀਸ ਸਟੇਸ਼ਨ ਇੰਚਾਰਜ ਮਨਿੰਦਰ ਸਿੰਘ, ਚੌਕੀ ਸੀਡ ਫਾਰਮ ਇੰਚਾਰਜ ਰਾਜਵੀਰ ਅਤੇ ਪੁਲੀਸ ਪਾਰਟੀ ਨੇ 75 ਨਸ਼ੀਲੀਆਂ ਗੋਲੀਆਂ ਸਣੇ ਮੁਲਜ਼ਮ ਮੋਹਿਤ ਸੋਨੀ ਨੂੰ ਪੁਲੀਸ ਰਿਮਾਂਡ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਪੁਲਿਸ...
Advertisement
ਪੱਤਰ ਪ੍ਰੇਰਕ
ਅਬੋਹਰ, 9 ਮਈ
Advertisement
ਸਿਟੀ ਪੁਲੀਸ ਸਟੇਸ਼ਨ ਇੰਚਾਰਜ ਮਨਿੰਦਰ ਸਿੰਘ, ਚੌਕੀ ਸੀਡ ਫਾਰਮ ਇੰਚਾਰਜ ਰਾਜਵੀਰ ਅਤੇ ਪੁਲੀਸ ਪਾਰਟੀ ਨੇ 75 ਨਸ਼ੀਲੀਆਂ ਗੋਲੀਆਂ ਸਣੇ ਮੁਲਜ਼ਮ ਮੋਹਿਤ ਸੋਨੀ ਨੂੰ ਪੁਲੀਸ ਰਿਮਾਂਡ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਾਰਟੀ ਨੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਸ਼ੱਕੀ ਹਾਲਤ ਵਿੱਚ ਆਉਂਦੇ ਦੇਖਿਆ ਅਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 75 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਵਿਰੁੱਧ ਸਿਟੀ ਪੁਲੀਸ ਸਟੇਸ਼ਨ ਅਬੋਹਰ ਵਿੱਚ ਕੇਸ ਨੰ. 99, 7.5.25 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ।
Advertisement