DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿੱਲੋ ਅਫ਼ੀਮ ਸਮੇਤ ਮੁਲਜ਼ਮ ਕਾਬੂ

ਸੀ ਆਈ ਏ ਸਟਾਫ਼ ਜੈਤੋ ਨੇ ਕਿਲੋ ਅਫ਼ੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣੇਦਾਰ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਜਦੋਂ ਗਸ਼ਤ ਤਹਿਤ ਪਿੰਡ ਸੇਵੇਵਾਲਾ-ਦਬੜ੍ਹੀਖਾਨਾ ਸੰਪਰਕ ਸੜਕ ’ਤੇ ਮੌਜੂਦ ਸੀ, ਤਾਂ ਸਾਹਮਣਿਓਂ ਮੋਟਰਸਾਈਕਲ ’ਤੇ ਇੱਕ ਵਿਅਕਤੀ ਆਉਂਦਾ...

  • fb
  • twitter
  • whatsapp
  • whatsapp
Advertisement
ਸੀ ਆਈ ਏ ਸਟਾਫ਼ ਜੈਤੋ ਨੇ ਕਿਲੋ ਅਫ਼ੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣੇਦਾਰ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਜਦੋਂ ਗਸ਼ਤ ਤਹਿਤ ਪਿੰਡ ਸੇਵੇਵਾਲਾ-ਦਬੜ੍ਹੀਖਾਨਾ ਸੰਪਰਕ ਸੜਕ ’ਤੇ ਮੌਜੂਦ ਸੀ, ਤਾਂ ਸਾਹਮਣਿਓਂ ਮੋਟਰਸਾਈਕਲ ’ਤੇ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਥਾਣੇਦਾਰ ਵੱਲੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਚਾਲਕ ਨੇ ਮੋਟਰਸਾਈਕਲ ਦੇ ਬਰੇਕ ਲਾ ਦਿੱਤੇ ਅਤੇ ਮੋਟਰਸਾਈਕਲ ਗੇਅਰ ਵਿੱਚ ਹੋਣ ਕਰਕੇ ਬੰਦ ਹੋ ਗਿਆ। ਪੁਲੀਸ ਪਾਰਟੀ ਨੇ ਮੋਟਰਸਾਈਕਲ ਚਾਲਕ ਨੂੰ ਸ਼ੱਕ ਦੇ ਆਧਾਰ ’ਤੇ ਜਦੋਂ ਉਸ ਦਾ ਨਾਂਅ ਪਤਾ ਪੁੱਛਿਆ, ਤਾਂ ਉਸ ਨੇ ਆਪਣਾ ਨਾਮ ਜਗਸੀਰ ਸਿੰਘ ਉਰਫ਼ ਬਿੱਟੂ ਵਾਸੀ ਸੇਵੇਵਾਲਾ ਦੱਸਿਆ। ਤਲਾਸ਼ੀ ਲੈਣ ’ਤੇ ਉਸ ਪਾਸੋਂ ਇੱਕ ਕਿਲੋ ਅਫ਼ੀਮ ਬਰਾਮਦ ਹੋਈ। ਪੁਲੀਸ ਨੇ ਉਸ ਨੂੰ ਅਫ਼ੀਮ ਅਤੇ ਮੋਟਰਸਾਈਕਲ ਸਮੇਤ ਹਿਰਾਸਤ ਵਿੱਚ ਲੈ ਲਿਆ। ਉਸ ਖ਼ਿਲਾਫ਼ ਥਾਣਾ ਜੈਤੋ ਵਿੱਚ ਐਨ ਡੀ ਪੀ ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Advertisement

Advertisement

Advertisement
×