ਕਾਲਾਂਵਾਲੀ ’ਚ ਗਾਂਜੇ ਸਣੇ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ ਕਾਲਾਂਵਾਲੀ, 11 ਜੂਨ ਸੀਆਈਏ ਕਾਲਾਂਵਾਲੀ ਸਟਾਫ ਨੇ ਇੱਕ ਮੁਲਜ਼ਮ ਹਰਦੀਪ ਕੁਮਾਰ ਨੂੰ 209 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਇੰਚਾਰਜ ਸੀਆਈਏ ਸਟਾਫ ਕਾਲਾਂਵਾਲੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਏਐੱਸਆਈ ਮਨੋਹਰ ਆਪਣੀ ਟੀਮ ਨਾਲ ਪੰਜਾਬ...
Advertisement
ਪੱਤਰ ਪ੍ਰੇਰਕ
ਕਾਲਾਂਵਾਲੀ, 11 ਜੂਨ
Advertisement
ਸੀਆਈਏ ਕਾਲਾਂਵਾਲੀ ਸਟਾਫ ਨੇ ਇੱਕ ਮੁਲਜ਼ਮ ਹਰਦੀਪ ਕੁਮਾਰ ਨੂੰ 209 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਇੰਚਾਰਜ ਸੀਆਈਏ ਸਟਾਫ ਕਾਲਾਂਵਾਲੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਏਐੱਸਆਈ ਮਨੋਹਰ ਆਪਣੀ ਟੀਮ ਨਾਲ ਪੰਜਾਬ ਬੱਸ ਅੱਡਾ ਕਾਲਾਂਵਾਲੀ ਨੇੜੇ ਗਸ਼ਤ ਅਤੇ ਅਪਰਾਧ ਤੇ ਨਸ਼ਿਆਂ ਦੀ ਰੋਕਥਾਮ ਲਈ ਮੌਜੂਦ ਸਨ, ਤਾਂ ਇੱਕ ਨੌਜਵਾਨ ਬਾਜ਼ਾਰ ਵਾਲੇ ਪਾਸੇ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ। ਏਐਸਆਈ ਨੇ ਸ਼ੱਕ ਦੇ ਆਧਾਰ ’ਤੇ ਉਸਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿੱਚੋਂ 209 ਗਰਾਮ ਗਾਂਜਾ ਬਰਾਮਦ ਹੋਇਆ ਜਿਸ ’ਤੇ ਮੁਲਜ਼ਮ ਖਿਲਾਫ਼ ਥਾਣਾ ਕਾਲਾਂਵਾਲੀ ਵਿੱਚ ਨਾਰਕੋਟਿਕਸ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ। ਮੁਲਜ਼ਮ ਹਰਦੀਪ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਪੁੱਛ-ਪੜਤਾਲ ਤੋਂ ਬਾਅਦ ਇਸ ਨਸ਼ਾ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਹੋਰ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
Advertisement
×