AAP Woman Leader Kamaljit Kaur Joins Akali Dal in Moga: ‘ਆਪ’ ਮਹਿਲਾ ਵਿੰਗ ਦੀ ਸੂਬਾ ਸੰਯੁਕਤ ਸਕੱਤਰ ਵੱਲੋਂ ਅਸਤੀਫ਼ਾ
ਸਮਰਥਕਾਂ ਸਮੇਤ ਅਕਾਲੀ ਦਲ (ਬਾਦਲ) ਦਾ ਪੱਲਾ ਫਡ਼ਿਆ; ਜ਼ਿਲ੍ਹੇ ’ਚ ਅਕਾਲੀ ਦਲ ਮਜ਼ਬੂਤ ਧਿਰ ਬਣੀ
ਮੋਗਾ ’ਚ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੂਬਾ ਸੰਯੁਕਤ ਸਕੱਤਰ ਕਮਲਜੀਤ ਕੌਰ ਨੇ ਅਸਤੀਫ਼ਾ ਦੇਣ ਨਾਲ ਹੀ ਸਮਰਥਕਾਂ ਸਮੇਤ ਅਕਾਲੀ ਦਲ ਬਾਦਲ ਦਾ ਪੱਲਾ ਫੜ ਲਿਆ ਹੈ। ਇਸ ਤੋਂ ਪਹਿਲਾਂ ਉਹ ਪਾਰਟੀ ਦੀ ਮਹਿੰਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੀ ਹੈ। ਉਨ੍ਹਾਂ ਦੇ ਅਸਤੀਫ਼ੇ ਬਾਅਦ ਹਾਕਮ ਧਿਰ ਨੂੰ ਦੂਜਾ ਵੱਡਾ ਝਟਕਾ ਲੱਗਾ ਹੈ। ਇਸ ਮੌਕੇ ਅਸਤੀਫ਼ਾ ਦੇਣ ਵੀ ਹਾਕਮ ਧਿਰ ਆਗੂ ਕਮਲਜੀਤ ਕੌਰ ਨੇ ਕਿਹਾ ਕਿ ਜਿਸ ਪਾਰਟੀ ਵਿੱਚ ਕੀਤੇ ਹੋਏ ਕੰਮਾਂ ਦੀ ਕਦਰ ਨਾ ਹੋਵੇ ਉਸਨੂੰ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਲੇ ਕੋਈ ਗੱਲ ਕਰਨੀ ਜਲਦੀਬਾਜ਼ੀ ਵੀ ਹੋਵੇਗੀ ਪਰ ਪਾਰਟੀ ਆਗੂਆਂ ਵੱਲੋਂ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕੇ ਜਾਣ ਆਦਿ ਬਾਰੇ ਸਮਾਂ ਆਉਣ ਉੱਤੇ ਪਰਦਾਫ਼ਾਸ਼ ਕਰੇਗੀ। ਇਸ ਮੌਕੇ ਅਕਾਲੀ ਆਗੂ ਸੰਜੀਤ ਸਿੰਘ ਸੰਨੀ ਗਿੱਲ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਰਾਜਵਿੰਦਰ ਸਿੰਘ ਧਰਮਕੋਟ ਅਤੇ ਸ਼ਹਿਰੀ ਪ੍ਰਧਾਨ ਜਗਦੀਸ਼ ਛਾਬੜਾ ਹੋਰ ਆਗੂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪਾਰਟੀ ਮਜ਼ਬੂਤ ਹੋ ਰਹੀ ਹੈ ਅਤੇ ਆਗਾਮੀ ਦਿਨਾਂ ਵਿੱਚ ਪਾਰਟੀ ’ਚ ਵੱਡੀ ਪੱਧਰ ਉੱਤੇ ਵਿਰੋਧੀ ਧਿਰਾਂ ’ਚੋਂ ਆਗੂ ਤੇ ਸਮਰਥਕ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਆਮ ਲੋਕ ਹਾਕਮ ਪਾਰਟੀ ਨਾਲ ਜੁੜਦੇ ਹਨ ਪਰ ‘ਆਪ’ ਦੀਆਂ ਗਲਤ ਨੀਤੀਆਂ ਕਾਰਨ ਲੋਕਾਂ ਦਾ ਇਸ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਬੀਬੀ ਕਮਲਜੀਤ ਕੌਰ ਨੂੰ ਢੁੱਕਵਾਂ ਅਹੁਦਾ ਦਿੱਤਾ ਜਾਵੇਗਾ।

