‘ਆਪ’ ਵੱਲੋਂ ਮਾਘੀ ਕਾਨਫਰੰਸ ਦੀਆਂ ਤਿਆਰੀਆਂ
ਆਪ ਆਦਮੀ ਪਾਰਟੀ ਵੱਲੋਂ ਮੇਲਾ ਮਾਘੀ ਕਾਨਫਰੰਸ ਦੇ ਮੱਦੇਨਜ਼ਰ ਮੁਕਤਸਰ-ਕੋਟਕਪੂਰਾ ਮੁੱਖ ਮਾਰਗ ਉਪਰ ਪਿੰਡ ਉਦੇਕਰਣ ਦੇ ਰਕਬੇ ਵਿੱਚ ਚਾਲੀ ਮੁਕਤੇ ਯਾਦਗਾਰੀ ਗੇਟ ਦੇ ਲਾਗੇ ਕਾਨਫਰੰਸ ਲਈ ਕਰੀਬ 25 ਏਕੜ ਜ਼ਮੀਨ ਠੇਕੇ ’ਤੇ ਲੈ ਗਈ ਹੈ। ਇਸ ਜਗ੍ਹਾ ਵਿੱਚ ਕਣਕ ਦੀ...
ਆਪ ਆਦਮੀ ਪਾਰਟੀ ਵੱਲੋਂ ਮੇਲਾ ਮਾਘੀ ਕਾਨਫਰੰਸ ਦੇ ਮੱਦੇਨਜ਼ਰ ਮੁਕਤਸਰ-ਕੋਟਕਪੂਰਾ ਮੁੱਖ ਮਾਰਗ ਉਪਰ ਪਿੰਡ ਉਦੇਕਰਣ ਦੇ ਰਕਬੇ ਵਿੱਚ ਚਾਲੀ ਮੁਕਤੇ ਯਾਦਗਾਰੀ ਗੇਟ ਦੇ ਲਾਗੇ ਕਾਨਫਰੰਸ ਲਈ ਕਰੀਬ 25 ਏਕੜ ਜ਼ਮੀਨ ਠੇਕੇ ’ਤੇ ਲੈ ਗਈ ਹੈ। ਇਸ ਜਗ੍ਹਾ ਵਿੱਚ ਕਣਕ ਦੀ ਫਸਲ ਬੀਜੀ ਹੋਈ ਹੈ। ਜ਼ਮੀਨ ਨੂੰ ਪੱਧਰਾ ਕਰਨ, ਸਟੇਜ ਬਣਾਉਣ ਅਤੇ ਪੰਡਾਲ ਲਾਉਣ ਲਈ ਕਾਫੀ ਮਿਹਨਤ ਦੀ ਲੋੜ ਹੈ। ਇਸ ਲਈ ਵੱਡੀ ਗਿਣਤੀ ’ਚ ਮਸ਼ੀਨਰੀ ਤੇ ਮਜ਼ਦੂਰਾਂ ਦੀ ਮਦਦ ਲਈ ਜਾ ਰਹੀ ਹੈ। ਇਹ ਜਗ੍ਹਾ ਸ਼ਹਿਰ ਦੇ ਇਕ ਪਾਸੇ ਹੋਣ ਕਰਕੇ ਦੂਜੇ ਸ਼ਹਿਰਾਂ ਬਠਿੰਡਾ, ਮਲੋਟ, ਜਾਲਾਲਾਬਾਦ ਤੇ ਗੁਰੂਸਹਾਏ ਵਾਲੇ ਪਾਸਿਓ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਲੋਕਾਂ ਲਈ ਰਸਤਾ ਤਿਆਰ ਕਰਨਾ ਪ੍ਰਸ਼ਾਸਨ ਲਈ ਵੱਡੀ ਮੁਸ਼ੱਕਤ ਦਾ ਕੰਮ ਹੋਵੇਗਾ। ਪੰਡਾਲ ਦੇ ਪ੍ਰਬੰਧਾਂ ’ਚ ਲੱਗੇ ਪਾਰਟੀ ਦੇ ਆਗੂ ਬਲਰਾਜ ਸਿੰਘ ਭੁੱਲਰ ਨੇ ਦੱਸਿਆ ਕਿ ਪੰਡਾਲ ਬਹੁਤ ਸ਼ਾਨਦਾਰ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਆਵਾਜਾਈ ਨੂੰ ਸੰਚਾਲਿਤ ਕਰਨ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਜਾ ਰਹੀ ਹੈ। ਇਸ ਲਈ ਹਾਈਕਮਾਂਡ ਤੇ ਸਥਾਨਕ ਆਗੂਆਂ ਵੱਲੋਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਭਾਰੀ ਭੀੜ ਦੌਰਾਨ ਆਵਾਜਾਈ ਪ੍ਰਬੰਧਾਂ ਲਈ ਵੀ ਰਸਤਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਲਈ ਵੱਡੀ ਗਿਣਤੀ ’ਚ ਫਲੈਕਸ ਵੀ ਲਾਏ ਜਾ ਰਹੇ ਹਨ ।

