‘ਆਪ’ ਆਗੂ ਦੀਪ ਕੰਬੋਜ ਅਕਾਲੀ ਦਲ ਵਿੱਚ ਸ਼ਾਮਲ
ਸਥਾਨਕ ਅਕਾਲੀ ਆਗੂਆਂ ਨੇ ਕੀਤਾ ਭਰਵਾਂ ਸਵਾਗਤ
Advertisement
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਅਬੋਹਰ ਹਲਕੇ ਤੋਂ ਚੋਣ ਲੜ ਚੁੱਕੇ ਦੀਪ ਕੰਬੋਜ ਨੇ ਅੱਜ ਸ਼੍ਰਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਦੇ ਹੋਏ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਅਕਾਲੀ ਦਲ ਦੇ ਨੇਤਾ ਹਰਵਿੰਦਰ ਸਿੰਘ ਹੈਰੀ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਟਿੱਕਾ, ਸਰਕਲ ਪ੍ਰਧਾਨ ਇੰਦਰਪਾਲ ਸਿੰਘ ਦਾਨੇਵਾਲੀਆ, ਟੀਟੂ ਛਾਬੜਾ, ਸਾਹਿਲ ਛਾਬੜਾ, ਅਤੇ ਕਈ ਹੋਰ ਵਡੇਰੇ ਅਗੂਆਂ ਨੇ ਦੀਪ ਕੰਬੋਜ ਨੂੰ ਸਿਰੋਪਾਓ ਭੇਟ ਕਰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਪਾਰਟੀ ਨੇਤਾਵਾਂ ਨੇ ਕਿਹਾ ਕਿ ਦੀਪ ਕੰਬੋਜ ਦੇ ਸ਼ਾਮਲ ਹੋਣ ਨਾਲ ਅਬੋਹਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਕਾਲੀ ਦਲ ਦਾ ਧੜਾ ਹੋਰ ਮਜ਼ਬੂਤ ਹੋਵੇਗਾ। ਦੀਪ ਕੰਬੋਜ ਨੇ ਕਿਹਾ ਕਿ ਸਮਾਜ ਦੇ ਹਿੱਤ ’ਚ ਵੱਡੇ ਪੱਧਰ ’ਤੇ ਕੰਮ ਕਰਨ ਲਈ ਉਨ੍ਹਾਂ ਨੇ ਅਕਾਲੀ ਦਲ ਨਾਲ ਜੁੜਨ ਦਾ ਫ਼ੈਸਲਾ ਲਿਆ ਹੈ।
Advertisement
Advertisement
