DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਰਨਾਲਾ, ਬਠਿੰਡਾ ਤੇ ਮੋਗਾ ’ਚ ‘ਆਪ’ ਦੀ ਝੰਡੀ

ਬਰਨਾਲਾ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 50 ਵਾਰਡਾਂ ’ਚੋਂ 36 ਸੀਟਾਂ ’ਤੇ ਕਬਜ਼ਾ ਕਰ ਕੇ ਆਪਣਾਂ ਮੇਅਰ ਬਣਾਉਣ ਦਾ ਰਸਤਾ ਸਾਫ਼ ਕਰ ਲਿਆ ਹੈ। ਇਸ ਸਿਆਸੀ ਜਿੱਤ ਦਾ ਸਿਹਰਾ ਹਲਕਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ...

  • fb
  • twitter
  • whatsapp
  • whatsapp
featured-img featured-img
suppoters Celebrate victory outside counting centre in Bathinda on Friday.- Tribune photo: Pawan Sharma
Advertisement

ਬਰਨਾਲਾ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 50 ਵਾਰਡਾਂ ’ਚੋਂ 36 ਸੀਟਾਂ ’ਤੇ ਕਬਜ਼ਾ ਕਰ ਕੇ ਆਪਣਾਂ ਮੇਅਰ ਬਣਾਉਣ ਦਾ ਰਸਤਾ ਸਾਫ਼ ਕਰ ਲਿਆ ਹੈ। ਇਸ ਸਿਆਸੀ ਜਿੱਤ ਦਾ ਸਿਹਰਾ ਹਲਕਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਸਿਰ ਸਜਦਾ ਹੈ, ਜਿਨਾਂ ਦੀ ਅਗਵਾਈ ਅਤੇ ਦਿਨ-ਰਾਤ ਮਿਹਨਤ ਸਦਕਾ ਅਤੇ ਹਰ ਵਾਰਡ ਦੇ ਉਮੀਦਵਾਰ ਨੂੰ ਹੱਲਾਸ਼ੇਰੀ ਦੇ ਚੋਣ ਮੈਦਾਨ ’ਚ ੳਤਾਰਿਆ। ਮੀਤ ਹੇਅਰ ਦੀ ਰਣਨੀਤੀ ਸਦਕਾ ਹੀ ਕਈ ਘਾਗ ਕਾਂਗਰਸੀ ਆਪਣੀ ਚੋਣ ਬੁਰੀ ਤਰਾਂ ਹਾਰ ਗਏ ਹਨ। ਮੀਤ ਹੇਅਰ ਦੀ ਚੋਣ ਰਣਨੀਤੀ ਅੱਗੇ ਵਿਰੋਧੀ ਧਿਰਾਂ ਬੁਰੀ ਤਰਾਂ ਫੇਲ੍ਹ ਸਾਬਤ ਹੋਈਆਂ ਹਨ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਮਿਹਨਤ ਸਦਕਾ ਬਰਨਾਲਾ ਨਗਰ ਨਿਗਮ ਦੀਆਂ 7 ਸੀਟਾਂ ਤੇ ਕਬਜ਼ਾ ਕਰਨ ’ਚ ਕਾਮਯਾਬ ਹੋਈ ਹੈ। ਕਾਂਗਰਸ ਦੇ ਪੱਲੇ ਸਿਰਫ਼ 50 ਸੀਟਾਂ ’ਚ 2 ਸੀਟਾਂ ਹੀ ਪਈਆਂ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇਸ ਦੇ ਉਲਟ ਆਜ਼ਾਦ ਉਮੀਦਵਾਰ 5 ਸੀਟਾਂ ਜਿੱਤਣ ‘ਚ ਕਾਮਯਾਬ ਹੋ ਗਏ। ਸਿਆਸੀ ਮਾਹਰਾਂ ਮੁਤਾਬਕ ਸੰਸਦ ਮੀਤ ਹੇਅਰ ਦੀ ਸਥਾਨਕ ਲੋਕਾਂ ਵਿੱਚ ਮਜਬੂਤ ਪਕੜ ਅਤੇ ਚੋਣਾਂ ਦੌਰਾਨ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਨੇ ਵਿਰੋਧੀਆਂ ਦੇ ਸਾਰੇ ਸਮੀਕਰਨ ਵਿਗਾੜ ਦਿੱਤੇ ਹਨ।

ਬਠਿੰਡਾ (ਮਨੋਜ ਸ਼ਰਮਾ): ਇਥੇ ਨਗਰ ਨਿਗਮ ਚੋਣਾਂ ਦੇ 50 ਵਾਰਡਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ 35 ਸੀਟਾਂ ’ਤੇ ਜਿੱਤ ਦਰਜ ਕਰ ਲਈ ਹੈ। ਕਾਂਗਰਸ ਸਿਰਫ਼ ਪੰਜ ਸੀਟਾਂ ’ਤੇ ਸਿਮਟ ਗਈ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਿੰਨ ਅਤੇ ਭਾਜਪਾ ਨੂੰ ਕੇਵਲ ਇੱਕ ਸੀਟ ਨਾਲ ਹੀ ਸਬਰ ਕਰਨਾ ਪਿਆ। ਛੇ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਛ ਹਾਸਲ ਕੀਤੀ। ਵਾਰਡ ਨੰਬਰ 5 ਤੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਨੇ ‘ਆਪ’ ਦੀ ਟਿਕਟ ’ਤੇ ਜਿੱਤ ਹਾਸਲ ਕੀਤੀ।

Advertisement

ਵਾਰਡ ਨੰਬਰ 3 ਵਿੱਚ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਭਾਣਜੀ ਰਮਨਜੀਤ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਆਮ ਆਦਮੀ ਪਾਰਟੀ ਦੇ ਪਦਮਜੀਤ ਸਿੰਘ ਮਹਿਤਾ ਬਿਨਾਂ ਮੁਕਾਬਲੇ ਜੇਤੂ ਐਲਾਨੇ ਗਏ ਹਨ।

Advertisement

ਧਰਮਕੋਟ (ਹਰਦੀਪ ਸਿੰਘ/ਕਿਰਨਦੀਪ ਸਿੰਘ ਬੰਬੀਹਾ): ਮੋਗਾ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਸ਼ਹਿਰ ਦੇ 50 ਵਾਰਡਾਂ ’ਚੋਂ 30 ਵਿੱਚ ‘ਆਪ’ ਉਮੀਦਵਾਰ ਜੇਤੂ ਰਹੇ। 7 ਵਾਰਡਾਂ ਕਾਂਗਰਸ, 3 ਵਿਚ ਅਕਾਲੀ ਦਲ, 3 ਵਿਚ ਭਾਜਪਾ ਅਤੇ 7 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਦੂਜੇ ਪਾਸੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੌਰਾਨ ਵਾਰਡ ਨੰਬਰ 38 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਹਿਲ ਅਰੋੜਾ ਦੀ ਪਤਨੀ ਡਿੰਪਲ ਨੂੰ ਸਰਟੀਫਿਕੇਟ ਜਾਰੀ ਨਾ ਕਰਨ ਖ਼ਿਲਾਫ਼ ਕਾਂਗਰਸੀ ਆਗੂਆਂ ਵੱਲੋਂ ਰੋਸ ਪ੍ਰਗਟਾਇਆ ਗਿਆ।

ਅਬੋਹਰ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੂੰ ਬਹੁਮਤ

ਅਬੋਹਰ (ਪੱਤਰ ਪ੍ਰੇਰਕ): ਇਥੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਭਾਜਪਾ ਨੇ 50 ਵਿੱਚੋਂ 28 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ, ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 20 ਸੀਟਾਂ ਨਾਲ ਸਬਰ ਕਰਨਾ ਪਿਆ। ਕਾਂਗਰਸ ਪਾਰਟੀ ਸਿਰਫ ਇੱਕ ਸੀਟ ਹੀ ਜਿੱਤ ਸਕੀ, ਜਦਕਿ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਵਿੱਚ ਗਈ। ਇਸ ਜਿੱਤ ਨਾਲ ਭਾਜਪਾ ਨੇ ਅਬੋਹਰ ਵਿੱਚ ਆਪਣਾ ਮਜ਼ਬੂਤ ਲੋਕ ਆਧਾਰ ਸਾਬਤ ਕੀਤਾ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਐੱਸ ਡੀ ਐੱਮ ਰਵਿੰਦਰ ਸਿੰਘ ਅਰੋੜਾ ਦੀ ਦੇਖ-ਰੇਖ ਹੇਠ ਸ਼ੁਰੂ ਹੋਈ। ਗਿਣਤੀ ਕੇਂਦਰ ’ਤੇ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਰੱਖੀ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇੰਚਾਰਜ ਅਰੁਣ ਨਾਰੰਗ ਅਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਵੀ ਮੌਕੇ ’ਤੇ ਮੌਜੂਦ ਰਹੇ। ਸ਼ੁਰੂਆਤੀ ਗੇੜਾਂ ਵਿੱਚ ਆਮ ਆਦਮੀ ਪਾਰਟੀ ਨੇ ਬੜ੍ਹਤ ਬਣਾਈ ਹੋਈ ਸੀ। ਪਹਿਲੇ ਗੇੜ ਵਿੱਚ ਵਾਰਡ ਨੰਬਰ 1 ਤੋਂ 6 ਤੱਕ ‘ਆਪ’ ਨੇ ਚਾਰ ਸੀਟਾਂ ਜਿੱਤ ਕੇ ਲੀਡ ਹਾਸਲ ਕੀਤੀ, ਜਦਕਿ ਭਾਜਪਾ ਨੂੰ ਸਿਰਫ ਦੋ ਸੀਟਾਂ ਮਿਲੀਆਂ।

ਮਾਨਸਾ ਵਿੱਚ ‘ਆਪ’ ਨੇ 8 ਸੀਟਾਂ ਜਿੱਤੀਆਂ

ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੀਆਂ ਨਗਰ ਕੌਂਸਲ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 27 ਵਿਚੋਂ 8 ਵਾਰਡਾਂ ’ਤੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਭਾਜਪਾ ਨੇ 6, ਅਕਾਲੀ ਦਲ ਨੇ 5 ਅਤੇ ਕਾਂਗਰਸ ਨੇ 2 ਵਾਰਡ ਜਿੱਤੇ ਹਨ। ਭਾਜਪਾ ਅਤੇ ਕਾਂਗਰਸ ਵਲੋਂ ਕਈ ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਨੂੰ ਵੀ ਸਾਂਝਾ ਸਮਰਥਨ ਸੀ, ਪਰ ਜਿਹੜੇ ਪਾਰਟੀ ਚੋਣ ਨਿਸ਼ਾਨ ’ਤੇ ਜੇਤੂ ਰਹੇ ਹਨ, ਉਨ੍ਹਾਂ ਦਾ ਅੰਕੜਾ ਇਹੀ ਹੈ। ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ‘ਆਪ’ ਦੀ ਨਗਰ ਕੌਂਸਲ ਸਥਾਪਤ ਕਰ ਕੇ ਮਾਨਸਾ ਨੂੰ ਹੋਰ ਵਿਕਾਸ ਵੱਲ ਲੈਕੇ ਜਾਣ ਦੀ ਗੱਲ ਕਹੀ।

ਫ਼ਿਰੋਜ਼ਪੁਰ ਨਗਰ ਕੌਂਸਲ ’ਚ ਕਾਂਗਰਸ ਨੇ ਮਾਰੀ ਬਾਜ਼ੀ

ਫਿਰੋਜ਼ਪੁਰ (ਜਸਪਾਲ ਸਿੰਘ ਸੰਧੂ): ਫਿਰੋਜ਼ਪੁਰ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਵੱਧ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਕਈ ਵਾਰਡਾਂ ਵਿੱਚ ਸਖ਼ਤ ਟੱਕਰ ਦਿੰਦਿਆਂ ਜਿੱਤ ਹਾਸਲ ਕੀਤੀ, ਜਦਕਿ ‘ਆਪ’ ਦੇ ਖਾਤੇ ਵਿੱਚ ਇੱਕ ਸੀਟ ਆਈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਕੁੱਲ 10 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਪਣਾ ਦਬਦਬਾ ਬਣਾਇਆ ਹੈ। ਭਾਜਪਾ ਨੇ 4 ਵਾਰਡਾਂ ਵਿੱਚ ਜਿੱਤ ਦਰਜ ਕੀਤੀ, ਜਦੋਂ ਕਿ 2 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ।

ਕੋਟਕਪੂਰਾ ’ਚ ‘ਆਪ’ ਦੇ ਵੀਹ ਉਮੀਦਵਾਰ ਜਿੱਤੇ

ਕੋਟਕਪੂਰਾ (ਬਲਵਿੰਦਰ ਸਿੰਘ ਹਾਲੀ): ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਥੇ 29 ਵਾਰਡਾਂ ਵਿੱਚੋਂ ਦੋ ਵਾਰਡਾਂ ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ ਸਨ। ਅੱਜ 27 ਵਾਰਡਾਂ ਦੀਆਂ ਵੋਟਾਂ ਦੀ ਹੋਈ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੇ 18 ਹੋਰ ਵਾਰਡਾਂ ਵਿੱਚ ਜਿੱਤ ਹਾਸਲ ਕਰ ਕੇ ਆਪਣੀ ਗਿਣਤੀ 20 ਤੱਕ ਪਹੁੰਚਾ ਲਈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ 5, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ 2 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਪ੍ਰਾਪਤ ਕੀਤੀ।

ਤਲਵੰਡੀ ਭਾਈ ’ਚ ਕਿਸੇ ਧਿਰ ਨੂੰ ਬਹੁਮੱਤ ਨਹੀਂ

ਤਲਵੰਡੀ ਭਾਈ (ਸੁਦੇਸ਼ ਕੁਮਾਰ ਹੈਪੀ): ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਤਲਵੰਡੀ ਭਾਈ ਦੀਆਂ ਆਮ ਚੋਣਾਂ ਦੇ ਐਲਾਨੇ ਨਤੀਜੇ ਮੁਤਾਬਕ ਇੱਥੇ ਕਿਸੇ ਵੀ ਧਿਰ ਨੂੰ ਸਪੱਸ਼ਟ ਬਹੁਮੱਤ ਨਹੀਂ ਮਿਲਿਆ। 13 ਮੈਂਬਰੀ ਨਗਰ ਕੌਂਸਲ ਵਿੱਚ ਸੱਤਾਧਾਰੀ ‘ਆਪ’ ਦੇ 5, ਕਾਂਗਰਸ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 2, ਭਾਜਪਾ ਦਾ 1 ਅਤੇ 2 ਆਜ਼ਾਦ ਕੌਂਸਲਰ ਬਣੇ ਹਨ। ਇਸ ਸਥਿਤੀ ਵਿੱਚ ਪ੍ਰਧਾਨਗੀ ਦੀ ਚੋਣ ਲਈ ਇੱਥੇ ਜੋੜ-ਤੋੜ ਦੀ ਸਿਆਸਤ ਭਾਰੂ ਰਹੇਗੀ।

Advertisement
×