Aadhaar Service Operators Strike: ਆਧਾਰ ਅਪਰੇਟਰਾਂ ਦੀ ਹੜਤਾਲ ਕਾਰਨ ਖਪਤਕਾਰ ਔਖੇ
ਸੇਵਾ ਕੇਂਦਰਾਂ ਦੇ ਆਧਾਰ ਸੇਵਾਵਾਂ ਦੇ ਸੰਚਾਲਕਾਂ ਦੀ ਹੜਤਾਲ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ ਹਨ। ਪੰਜਾਬ ਵਿੱਚ ਸੇਵਾ ਕੇਂਦਰ ਦਾ ਠੇਕਾ ਪ੍ਰਾਈਵੇਟ ਕੰਪਨੀ ਕੋਲ ਹੈ। ਯੂ ਆਈ ਡੀ ਏ ਆਈ (ਭਾਰਤ ਦੀ ਵਿਲੱਖਣ ਪਛਾਣ ਅਥਾਰਿਟੀ) ਨੇ ਸਾਲ 2024-25 ਦੌਰਾਨ ਆਧਾਰ ਕਾਰਡਾਂ...
ਸੇਵਾ ਕੇਂਦਰਾਂ ਦੇ ਆਧਾਰ ਸੇਵਾਵਾਂ ਦੇ ਸੰਚਾਲਕਾਂ ਦੀ ਹੜਤਾਲ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ ਹਨ। ਪੰਜਾਬ ਵਿੱਚ ਸੇਵਾ ਕੇਂਦਰ ਦਾ ਠੇਕਾ ਪ੍ਰਾਈਵੇਟ ਕੰਪਨੀ ਕੋਲ ਹੈ। ਯੂ ਆਈ ਡੀ ਏ ਆਈ (ਭਾਰਤ ਦੀ ਵਿਲੱਖਣ ਪਛਾਣ ਅਥਾਰਿਟੀ) ਨੇ ਸਾਲ 2024-25 ਦੌਰਾਨ ਆਧਾਰ ਕਾਰਡਾਂ ਦੀਆਂ ਸੇਵਾਵਾਂ ਲਈ ਕੀਤੇ ਗਏ ਇੰਦਰਾਜਾਂ ਦੀਆਂ ਖ਼ਾਮੀਆਂ ਲਈ ਕੰਪਨੀ ਨੂੰ 7.5 ਕਰੋੜ ਦਾ ਜੁਰਮਾਨਾ ਠੋਕਿਆ ਹੈ। ਕੰਪਨੀ ਨੇ ਅੱਗੇ ਇਹ ਜੁਰਮਾਨਾ ਆਧਾਰ ਸੰਚਾਲਕਾਂ ਦੇ ਜ਼ਿੰਮੇ ਪਾ ਦਿੱਤਾ ਹੈ। ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਫ਼ਿਰੋਜਪੁਰ ਦੇ ਪ੍ਰਧਾਨ ਹਰਭਜਨ ਸਿੰਘ ਨੇ ਦੱਸਿਆ ਕਿ ਪ੍ਰਤੀ ਸੰਚਾਲਕ ’ਤੇ 80-90 ਹਜ਼ਾਰ ਤੋਂ 2.5 ਲੱਖ ਤੱਕ ਦਾ ਜੁਰਮਾਨਾ ਪਾਇਆ ਗਿਆ ਹੈ। ਕੰਪਨੀ ਸਤੰਬਰ ਦੀ ਤਨਖ਼ਾਹ ਵਿੱਚੋਂ ਪ੍ਰਤੀ ਮੁਲਾਜ਼ਮ 3200 ਰੁਪਏ ਦੀ ਪਹਿਲੀ ਕਿਸ਼ਤ ਕੱਟ ਚੁੱਕੀ ਹੈ। ਜਥੇਬੰਦੀ ਨੇ ਕੰਪਨੀ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਆਧਾਰ ਸੇਵਾਵਾਂ ਠੱਪ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਘਰਾਂ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਪਿੰਡਾਂ ਵਿੱਚ ਆਧਾਰ ਸੇਵਾਵਾਂ ਦੇ ਕੈਂਪਾਂ ਦਾ ਯਾਤਰੀ ਭੱਤਾ ਵੀ ਰੋਕੀ ਬੈਠੀ ਹੈ ਜੋ ਪ੍ਰਤੀ ਮੁਲਾਜ਼ਮ 15-20 ਹਜ਼ਾਰ ਬਣਦਾ ਹੈ। ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਕੰਪਨੀ ਦੇ ਪ੍ਰਬੰਧਕਾਂ ਨਾਲ ਮੀਟਿੰਗ ਤੈਅ ਹੈ ਅਤੇ ਜੇ ਕੋਈ ਹੱਲ ਨਾ ਨਿਕਲਿਆ ਤਾਂ ਹੜਤਾਲ ਲੰਮੀ ਜਾ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਸੇਵਾ ਕੇਂਦਰਾਂ ਦਾ ਸੰਚਾਲਨ ਨਿੱਜੀ ਕੰਪਨੀਆਂ ਤੋਂ ਵਾਪਸ ਲਵੇ ਅਤੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਕੇ ਸਾਰੀਆਂ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਵੇ।

