ਦੋਸਤਾਂ ਵੱਲੋਂ ਛੇ ਹਜ਼ਾਰ ਰੁਪਏ ਪਿੱਛੇ ਨੌਜਵਾਨ ਦਾ ਕਤਲ : The Tribune India

ਦੋਸਤਾਂ ਵੱਲੋਂ ਛੇ ਹਜ਼ਾਰ ਰੁਪਏ ਪਿੱਛੇ ਨੌਜਵਾਨ ਦਾ ਕਤਲ

ਪੁਲੀਸ ਵੱਲੋਂ ਤਿੰਨ ਮੁਲਜ਼ਮ ਗ੍ਰਿਫ਼ਤਾਰ, ਇੱਕ ਫਰਾਰ

ਦੋਸਤਾਂ ਵੱਲੋਂ ਛੇ ਹਜ਼ਾਰ ਰੁਪਏ ਪਿੱਛੇ ਨੌਜਵਾਨ ਦਾ ਕਤਲ

ਰਾਜਿੰਦਰ ਵਰਮਾ

ਭਦੌੜ, 26 ਸਤੰਬਰ

ਕਸਬਾ ਭਦੌੜ ਦੇ ਇਕ ਨੌਜਵਾਨ ਦਾ ਉਸ ਦੇ ਦੋਸਤਾਂ ਵੱਲੋਂ ਸਿਰਫ਼ ਛੇ ਹਜ਼ਾਰ ਰੁਪਏ ਪਿੱਛੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਪੁਲੀਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਇਕ ਫ਼ਰਾਰ ਹੈ।

ਥਾਣਾ ਭਦੌੜ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਰਿੰਦਰਪਾਲ ਵਾਸੀ ਝਾਹਿਆਂਵਾਲੀ ਕੋਠੇ, ਭਦੌੜ ਟੈਕਸੀ ਚਲਾਉਂਦਾ ਸੀ। ਲੰਘੀ 21 ਸਤੰਬਰ ਤੋਂ ਉਹ ਆਪਣੀ ਕਾਰ ਸਮੇਤ ਗਾਇਬ ਸੀ। ਹਰਪ੍ਰੀਤ ਕਾਲੁੂ ਦੀ ਮਾਤਾ ਜਸਵੀਰ ਕੌਰ ਮੁਤਾਬਕ ਲੰਘੀ 21 ਸਤੰਬਰ ਨੂੰ ਹਰਪ੍ਰੀਤ ਕਾਲੂ ਨੂੰ ਉਸ ਦੇ ਦੋਸਤ ਦਾ ਫੋਨ ਆਇਆ ਸੀ ਕਿ ਉਸ ਦੀ ਪਤਨੀ ਬਿਮਾਰ ਹੈ ਜਿਸ ਨੂੰ ਗੱਡੀ ’ਚ ਲੈ ਕੇ ਆਉਣਾ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਕਾਲੂ ਘਰੋਂ ਕਾਰ ਲੈ ਕੇ ਗਿਆ ਪਰ ਚਾਰ ਦਿਨ ਬੀਤਣ ’ਤੇ ਵੀ ਵਾਪਸ ਨਹੀਂ ਆਇਆ। ਅੱਜ ਹਰਪ੍ਰੀਤ ਸਿੰਘ ਕਾਲੁੂ ਦੀ ਲਾਸ਼ ਬੱਲੋ ਨਹਿਰ ’ਚੋਂ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਮਾਤਾ ਮੁਤਾਬਕ ਉਸ ਦੇ ਦੋਸਤ ਨੇ ਹਰਪ੍ਰੀਤ ਕੋਲੋਂ 10 ਹਜ਼ਾਰ ਰੁਪਏ ਉਧਾਰ ਲਏ ਸਨ ਜਿਨ੍ਹਾਂ ’ਚੋਂ ਚਾਰ ਹਜ਼ਾਰ ਰੁਪਏ ਮੋੜ ਦਿੱਤੇ ਸਨ ਜਦਕਿ ਛੇ ਹਜ਼ਾਰ ਰੁਪਏ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਸੇ ਕਾਰਨ ਉਸ ਦੇ ਦੋਸਤਾਂ ਨੇ ਉਸ ਨੂੰ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਦੇ ਬਿਆਨਾਂ ’ਤੇ ਹਰਪ੍ਰੀਤ ਦੇ ਦੋਸਤਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਕਤਲ ਕੇਸ ਦੀ ਗੁੱਥੀ ਸੁਲਝ ਗਈ ਤੇ ਮ੍ਰਿਤਕ ਦੇ ਦੋਸਤ ਸੁਖਦੀਪ ਸਿੰਘ ਉਰਫ ਮਨੀ, ਗੁਰਵਿੰਦਰ ਸਿੰਘ ਉਰਫ ਗਗਨ, ਹਨੀ ਅਤੇ ਕਾਲਾ ਸਿੰਘ ਵਾਸੀਆਨ ਭਦੌੜ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੁਖਦੀਪ ਸਿੰਘ ਮਨੀ, ਗੁਰਵਿੰਦਰ ਸਿੰਘ ਗਗਨ ਤੇ ਕਾਲਾ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਦਕਿ ਹਨੀ ਫਰਾਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All