DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canal Breach: ਮੱਤੜ ਹਿਠਾੜ ਨੇੜੇ ਨਹਿਰ ਵਿੱਚ ਪਾੜ ਪਿਆ

ਝੋਨੇ ਦੀ 50 ਤੋਂ 60 ਏਕੜ ਫ਼ਸਲ ਡੁੱਬੀ, ਕਿਸਾਨਾਂ ’ਚ ਰੋਸ

  • fb
  • twitter
  • whatsapp
  • whatsapp
featured-img featured-img
ਪਿੰਡ ਮੱਤੜ ਹਿਠਾੜ ਨੇੜੇ ਲਛਮਣ ਨਹਿਰ ’ਚ ਪਿਆ ਪਾੜ।
Advertisement

ਫਿਰੋਜ਼ਪੁਰ ਦੇ ਸਰਹੱਦੀ ਪਿੰਡ ਮੱਤੜ ਹਿਠਾੜ ਵਿੱਚ ਅੱਜ ਸਵੇਰੇ ਕਰੀਬ 7:30 ਵਜੇ ਲਛਮਣ ਨਹਿਰ ਵਿੱਚ 20 ਫੁੱਟ ਚੌੜਾ ਪਾੜ ਪੈ ਗਿਆ। ਨਹਿਰ ਟੁੱਟਣ ਕਾਰਨ ਲਗਭਗ 50 ਤੋਂ 60 ਏਕੜ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ।

ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨਹਿਰ ਟੁੱਟਣ ਦੇ ਤੁਰੰਤ ਬਾਅਦ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਕੋਈ ਵੀ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਜਾਂ ਪਾੜ ਪੂਰਨ ਲਈ ਮੌਕੇ ’ਤੇ ਨਹੀਂ ਪੁੱਜਿਆ। ਇਸ ਝੋਨੇ ਦੇ ਸੀਜ਼ਨ ਦੌਰਾਨ ਮਮਦੋਟ ਬਲਾਕ ਵਿੱਚ ਲਛਮਣ ਨਹਿਰ ਟੁੱਟਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 2 ਜੁਲਾਈ ਨੂੰ ਵੀ ਪਿੰਡ ਰਾਓਕੇ ਹਿਠਾੜ ਨੇੜੇ ਲਛਮਣ ਨਹਿਰ ਵਿੱਚ ਕਰੀਬ 20 ਫੁੱਟ ਪਾੜ ਪੈ ਗਿਆ ਸੀ। ਉਸ ਸਮੇਂ ਲਗਾਤਾਰ ਦੋ ਦਿਨ ਪਾਣੀ ਪੈਣ ਕਾਰਨ 600 ਏਕੜ ਤੋਂ ਵੱਧ ਝੋਨੇ ਦੀ ਫ਼ਸਲ, ਪਸ਼ੂਆਂ ਦਾ ਚਾਰਾ ਅਤੇ ਸਬਜ਼ੀਆਂ ਤਬਾਹ ਹੋ ਗਈਆਂ ਸਨ।

Advertisement

ਪੀੜਤ ਕਿਸਾਨਾਂ ਨੇ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਤੁਰੰਤ ਰਿਪੇਅਰ ਟੀਮ ਭੇਜ ਕੇ ਪਾੜ ਨੂੰ ਪੂਰਿਆ ਜਾਵੇ। ਇਸ ਤੋਂ ਇਲਾਵਾ ਨੁਕਸਾਨੀ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਹਿਰ ਦੇ ਕੰਢਿਆਂ ਨੂੰ ਮਜ਼ਬੂਤ ਅਤੇ ਪੱਕੇ ਕਰਨ ਲਈ ਯੋਜਨਾਬੱਧ ਪ੍ਰਬੰਧ ਕੀਤੇ ਜਾਣ।

Advertisement

Advertisement
×