ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨ ਓ ਸੀ ਅਤੇ ਚੁੱਲ੍ਹਾ ਟੈਕਸ ਰਸੀਦ ਲੈਣ ਵਾਲਿਆਂ ਦਾ ਮੇਲਾ ਲੱਗਿਆ

ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਸ਼ਹਿਣਾ ਵਿੱਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਾਗਜ਼ ਦਾਖ਼ਲ ਕਰਨ ਲਈ ਐੱਨ ਓ ਸੀ ਲੈਣ ਵਾਲਿਆਂ ਅਤੇ ਚੁੱਲ੍ਹਾ ਟੈਕਸ ਰਸੀਦ ਲੈਣ ਵਾਲਿਆਂ ਦੀਆਂ ਲਾਇਨਾਂ ਲੱਗੀਆਂ ਹੋਈਆਂ ਹਨ ਅਤੇ ਮੇਲੇ ਵਰਗਾ ਮਾਹੌਲ ਸੀ। ਲੋਕਾਂ...
Advertisement

ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਸ਼ਹਿਣਾ ਵਿੱਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਾਗਜ਼ ਦਾਖ਼ਲ ਕਰਨ ਲਈ ਐੱਨ ਓ ਸੀ ਲੈਣ ਵਾਲਿਆਂ ਅਤੇ ਚੁੱਲ੍ਹਾ ਟੈਕਸ ਰਸੀਦ ਲੈਣ ਵਾਲਿਆਂ ਦੀਆਂ ਲਾਇਨਾਂ ਲੱਗੀਆਂ ਹੋਈਆਂ ਹਨ ਅਤੇ ਮੇਲੇ ਵਰਗਾ ਮਾਹੌਲ ਸੀ। ਲੋਕਾਂ ਨੂੰ ਕਾਗਜ਼ ਦਾਖ਼ਲ ਕਰਨ ਲਈ ਦੂਹਰਾ ਸੰਘਰਸ਼ ਕਰਨਾ ਪੈ ਰਿਹਾ ਹੈ। ਉਮੀਦਵਾਰਾਂ ਨੂੰ ਐੱਨ ਓ ਸੀ ਅਤੇ ਚੁੱਲ੍ਹਾ ਟੈਕਸ ਰਸੀਦ ਬੀ ਡੀ ਪੀ ਓ ਦਫ਼ਤਰ ਸ਼ਹਿਣਾ ਤੋਂ ਮਿਲਦੀ ਹੈ, ਜਦਕਿ ਪੇਪਰ ਸਬ ਡਿਵੀਜ਼ਨ ਦਫ਼ਤਰ ਤਪਾ ਵਿਖੇ ਦਾਖ਼ਲ ਹੁੰਦੇ ਹਨ। ਜੇਕਰ ਕਿਸੇ ਫਾਰਮ ਵਿੱਚ ਕੋਈ ਤਰੁੱਟੀ ਰਹਿ ਜਾਵੇ ਤਾਂ ਬਹੁਤ ਦਿੱਕਤ ਹੁੰਦੀ ਹੈ ਅਤੇ ਗੇੜੇ ਲੱਗਦੇ ਹਨ।

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੁਗਰਾਜ ਸਿੰਘ ਨੇ ਦੱਸਿਆ ਕਿ ਐੱਨ ਓ ਸੀ ਦੇਣ ਅਤੇ ਚੁੱਲ੍ਹਾ ਟੈਕਸ ਰਸੀਦ ਕੱਟਣ ਲਈ ਵਿਸ਼ੇਸ਼ ਤੌਰ ’ਤੇ ਅਧਿਕਾਰੀ ਤਾਇਨਾਤ ਹਨ। ਕਾਗਜ਼ੀ ਕਾਰਵਾਈ ਪੂਰੀ ਕਰਨੀ ਪੈਂਦੀ ਹੈ ਪ੍ਰੰਤੂ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਂਦਾ। ਜ਼ਿਕਰਯੋਗ ਹੈ ਕਿ ਜ਼ੋਨ ਕਾਲੇਕੇ, ਧੌਲਾ, ਅਸਪਾਲ ਕਲਾਂ, ਕੋਟ ਦੋਨਾਂ ਆਦਿ ਪਿੰਡ ਬਲਾਕ ਦਫ਼ਤਰ ਸ਼ਹਿਣਾ ਤੋਂ 40 ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਹਨ ਅਤੇ ਆਉਣ ਜਾਣ ਦੀ ਬੇਹੱਦ ਦਿੱਕਤ ਹੁੰਦੀ ਹੈ। ਇਸੇ ਪ੍ਰਕਾਰ ਸ਼ਹਿਣਾ ਤੋਂ ਦੋ ਕਿਲੋਮੀਟਰ ਦੂਰੀ ’ਤੇ ਪੈਂਦੇ ਪਿੰਡ ਪੱਖੋਕੇ, ਚੂੰਘਾਂ, ਵਿਧਾਤੇ, ਮੱਲੀਆਂ ਆਦਿ ਨੂੰ ਕਾਗਜ਼ ਭਰਨ ਲਈ ਮਹਿਲ ਕਲਾਂ ਜਾਣਾ ਪੈਂਦਾ ਹੈ ਜੋ ਕਿ ਸ਼ਹਿਣਾ ਤੋਂ 40 ਕਿਲੋਮੀਟਰ ਦੇ ਕਰੀਬ ਹੈ।

Advertisement

Advertisement
Show comments