ਜਲਾਲਾਬਾਦ: ਥਾਣਾ ਸਿਟੀ ਦੀ ਪੁਲੀਸ ਨੇ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਤਫ਼ਤੀਸ਼ੀ ਅਫ਼ਸਰ ਜਗਜੀਤ ਸਿੰਘ ਨੇ ਦੱਸਿਆ ਕਿ ਸ਼ਕੁੰਤਲਾ ਰਾਣੀ ਪਤਨੀ ਹਰਮੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਜਲਾਲਾਬਾਦ ਵਿੱਚ ਘਰੇਲੂ ਸਾਮਾਨ ਲੈ ਕੇ ਐਕਟਿਵਾ ’ਤੇ ਘਰ ਵਾਪਸ ਜਾ ਰਹੇ ਸਨ ਕਿ ਸ਼ਨੀ ਦੇਵ ਮੰਦਿਰ ਕੋਲ ਪਿੱਛੋਂ ਇੱਕ ਪਲੈਟਿਨਾ ਮੋਟਰਸਾਈਕਲ ਉੱਤੇ ਦੋ ਨੌਜਵਾਨ ਆਏ ਅਤੇ ਝਪਟ ਮਾਰ ਕੇ ਸ਼ਕੁੰਤਲਾ ਦਾ ਪਰਸ ਖੋਹ ਕੇ ਲੈ ਗਏ ਜਿਸ ਵਿੱਚ ਉਸਦਾ ਆਧਾਰ ਕਾਰਡ, ਮੋਬਾਈਲ ਓਪੋ ਏ- 53 ਅਤੇ 500 ਰੁਪਏ ਸਨ। ਪੁਲੀਸ ਨੇ ਜੈਮਲਵਾਲਾ ਅਤੇ ਰਮੇਸ਼ ਵਿਰੁੱਧ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ