ਖਾਲਿਸਤਾਨ ਪੱਖੀ ਨਾਅਰੇ ਲਿਖਣ ਸਬੰਧੀ ਪੰਨੂ ਤੇ ਇਕ ਹੋਰ ਖ਼ਿਲਾਫ਼ ਕੇਸ ਦਰਜ : The Tribune India

ਖਾਲਿਸਤਾਨ ਪੱਖੀ ਨਾਅਰੇ ਲਿਖਣ ਸਬੰਧੀ ਪੰਨੂ ਤੇ ਇਕ ਹੋਰ ਖ਼ਿਲਾਫ਼ ਕੇਸ ਦਰਜ

ਖਾਲਿਸਤਾਨ ਪੱਖੀ ਨਾਅਰੇ ਲਿਖਣ ਸਬੰਧੀ ਪੰਨੂ ਤੇ ਇਕ ਹੋਰ ਖ਼ਿਲਾਫ਼ ਕੇਸ ਦਰਜ

ਸੋਸ਼ਲ ਮੀਡੀਆ ਪਲੇਟਫਾਰਮ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਗੁਰਪਤਵੰਤ ਪੰਨੂ।

ਪੱਤਰ ਪ੍ਰੇਰਕ

ਡੱਬਵਾਲੀ, 8 ਦਸੰਬਰ

‘ਸਿੱਖ ਫਾਰ ਜਸਟਿਸ’ ਜਥੇਬੰਦੀ ਦੇ ਗੁਰਪਤਵੰਤ ਪੰਨੂ ਨੇ ਹਰਿਆਣਵੀ ਧਰਤੀ ਨੂੰ ਨਿਸ਼ਾਨਾ ਬਣਾਉਂਦੇ ‘ਖਾਲਿਸਤਾਨ ਪੱਖੀ’ ਤੇ ਭਾਰਤ ਵਿਰੋਧੀ ਨਾਅਰਿਆਂ ਨਾਲ ‘ਹਰਿਆਣਾ ਬਣੇਗਾ ਖਾਲਿਸਤਾਨ’ ਮੁਹਿੰਮ ਐਲਾਨ ਕੇ ਸਰਕਾਰੀ ਏਜੰਸੀਆਂ ਨੂੰ ਪ੍ਰੇਸ਼ਾਨੀ ’ਚ ਪਾ ਦਿੱਤਾ ਹੈ। ਇਹ ਨਾਅਰੇ ਕੱਲ੍ਹ ਸਵੇਰੇ ਪੰਜਾਬ ਸਰਹੱਦ ਨਾਲ ਖਹਿੰਦੇ ਪਿੰਡ ਡੱਬਵਾਲੀ ’ਚ ਡਾ. ਬੀ.ਆਰ. ਅੰਬੇਦਕਰ ਸਰਕਾਰੀ ਕਾਲਜ ਤੇ ਵਾਟਰ ਵਰਕਸ ਦੀ ਚਾਰਦੀਵਾਰੀ ’ਤੇ ਛੇ ਥਾਂ ‘ਤੇ ਲਿਖੇ ਹੋਏ ਹਨ। 2.17 ਮਿੰਟ ਦੀ ਵੀਡੀਓ ’ਚ ਪੰਨੂ ਹਰਿਆਣਾ ਦੇ ਮੁੱਖ ਮੰਤਰੀ ਨੂੰ ਚਿਤਵਾਨੀ ਭਰੇ ਲਹਿਜੇ ’ਚ ਮੁਖਾਤਬ ਹੁੰਦੇ ਹੋਏ ‘ਹਰਿਆਣਾ ਬਣੇਗਾ ਖਾਲਿਸਤਾਨ’ ਤਹਿਤ 29 ਜਨਵਰੀ ਨੂੰ ਮੈਲਬੌਰਨ (ਆਸਟ੍ਰੇਲੀਆ) ’ਚ (ਰੈਫ਼ਰੰਡਮ) ਵੋਟਾਂ ਪੈਣ ਦੀ ਗੱਲ ਕਰਦਾ ਨਜ਼ਰ ਆ ਰਿਹਾ ਹੈ। ਸਿਟੀ ਪੁਲੀਸ ਤੇ ਸੂਹੀਆ ਏਜੰਸੀਆਂ ਵੱਲੋਂ ਪਿੰਡ ਡੱਬਵਾਲੀ ਤੇ ਆਲੇ-ਦੁਆਲੇ ’ਚ ਅਣਪਛਾਤੇ ਮੁਲਜ਼ਮ ਦੀ ਪੈੜ ਨੱਪਣ ਲਈ ਸੀ.ਸੀ.ਟੀ.ਵੀ. ਕੈਮਰੇ ਫਰੋਲੇ ਜਾ ਰਹੇ ਹਨ। ਪੁਲੀਸ ਮੋਬਾਈਲ ਟਾਵਰਾਂ ਦਾ ਡੰਪ ਫਰੋਲ ਕੇ ਮੁਲਜ਼ਮਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਥਾਣਾ ਸਦਰ ਤੇ ਸੀ.ਆਈ.ਏ. ਥਾਣਾ ਵੀ ਕਾਲਜ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਹਨ।

ਸਿਟੀ ਪੁਲੀਸ ਨੇ ਐਸ.ਏ. ਰੋਹਤਾਸ਼ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀ ਧਾਰਾ 13 ਤੇ 120-ਬੀ ਤਹਿਤ ਗੁਰਪਤਵੰਤ ਪੰਨੂ ਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਾਲਜ ਤੇ ਵਾਟਰ ਵਰਕਸ ਦੀ ਚਾਰਦੀਵਾਰੀ ‘ਤੇ ਖਾਲਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ, 1984 ਕਤਲੇਆਮ ਸਣੇ ਕਈ ਇਤਰਾਜਯੋਗ ਨਾਅਰੇ ਲਿਖੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All