ਪੁਲੀਸ ਵੱਲੋਂ 6 ਮੈਂਬਰੀ ਲੁਟੇਰਾ ਗਰੋਹ ਗ੍ਰਿਫ਼ਤਾਰ : The Tribune India

ਪੁਲੀਸ ਵੱਲੋਂ 6 ਮੈਂਬਰੀ ਲੁਟੇਰਾ ਗਰੋਹ ਗ੍ਰਿਫ਼ਤਾਰ

ਪੁਲੀਸ ਵੱਲੋਂ 6 ਮੈਂਬਰੀ ਲੁਟੇਰਾ ਗਰੋਹ ਗ੍ਰਿਫ਼ਤਾਰ

ਪੁਲੀਸ ਵੱਲੋਂ ਲੁਟੇਰਾ ਗਿਰੋਹ ਦੇ ਕਾਬੂ ਕੀਤੇ ਮੈਂਬਰ।- ਫੋਟੋ: ਮਾਨ

ਜੋਗਿੰਦਰ ਸਿੰਘ ਮਾਨ

ਮਾਨਸਾ, 12 ਅਗਸਤ

ਮਾਨਸਾ ਪੁਲੀਸ ਨੇ 6 ਮੈਂਬਰੀ ਲੁਟੇਰੇ ਗਰੋਹ ਕਾਬੂ ਕਰਕੇ ਉਨ੍ਹਾਂ ਪਾਸੋਂ 1 ਗਰਾਰੀ ਲੱਗੀ ਸਟੀਲ ਪਾਈਪ, 2 ਪਾਈਪ ਲੋਹਾ, 1 ਹੱਥ ਪੰਚ ਲੋਹਾ ਤੇ 2 ਡੰਡੇ ਆਦਿ ਮਾਰੂ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਗਰੋਹ ਦੇ ਇਹ ਮੈਂਬਰ ਕਿਸੇ ਸੁੰਨਸਾਨ ਜਗ੍ਹਾ +ਤੇ ਬੈਠ ਕੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸਨ ਕਿ ਪੁਲੀਸ ਵੱਲੋਂ ਦਬੋਚ ਲਏ ਗਏ।

ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ 11 ਅਗਸਤ ਨੂੰ ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਡੇਰਾ ਬਾਬਾ ਭਾਈ ਗੁਰਦਾਸ ਮੌਜੂਦ ਸੀ ਤਾਂ ਲੁਟੇਰੇ ਗਰੋਹ ਸਬੰਧੀ ਇਤਲਾਹ ਮਿਲਣ ਤੇ ਪੁਲੀਸ ਪਾਰਟੀ ਵੱਲੋਂ ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 138, ਮਿਤੀ 11-08-2022 ਅ/ਧ 399,402 ਹਿੰ:ਦੰ: ਥਾਣਾ ਸਿਟੀ-1 ਮਾਨਸਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋਏ ਪੁਰਾਣੀ ਮੂਸਾ ਚੁੰਗੀ ਨੇੜੇ ਪੀਰਖਾਨੇ ਦੀ ਬੈਕਸਾਈਡ ਚਾਰੇ ਪਾਸਿਓਂ ਘੇਰਾ ਪਾ ਕੇ ਸੁੰਨਸਾਨ ਜਗ੍ਹਾ ਵਿੱਚ ਬੈਠ ਕੇ ਕਿਸੇ ਵੱਡੀ ਵਾਰਦਾਤ ਜਾਂ ਕਿਸੇ ਵੱਡੀ ਲੁੱਟ ਦੀ ਤਿਆਰੀ ਕਰਦੇ 6 ਮੈਂਬਰੀ ਲੁਟੇਰਾ ਗਰੋਹ ਦੇ ਲੱਖਾ ਸਿੰਘ ਉਰਫ ਲੱਖੀ ਵਾਸੀ ਖਾਰਾ ਬਰਨਾਲਾ, ਕੁਲਵਿੰਦਰ ਸਿੰਘ ਉਰਫ ਕਿੰਦਰ, ਬੂਟਾ ਸਿੰਘ ਵਾਸੀ ਪੀਰਕੋਟ, ਗਗਨਦੀਪ ਸਿੰਘ ਉਰਫ ਗਗਨਾ ਵਾਸੀ ਮਾਨਸਾ, ਸਤਨਾਮ ਸਿੰਘ ਉਰਫ ਅਕਾਸ਼ਦੀਪ ਸਿੰਘ ਵਾਸੀ ਬੁਰਜ ਹਰੀ ਅਤੇ ਯੁਵਰਾਜ ਸਿੰਘ ਉਰਫ ਯੁਵੀ ਵਾਸੀ ਮਾਨਸਾ ਨੂੰ ਮਾਰੂ ਹਥਿਆਰਾਂ ਸਮੇਤ ਮੌਕਾ ’ਤੇ ਕਾਬੂ ਕੀਤਾ ਗਿਆ। 

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਅਪਰਾਧਕ ਬਿਰਤੀ ਦੇ ਹਨ ਤੇ ਫੜ੍ਹੇ ਗਗਨਦੀਪ ਸਿੰਘ ਉਰਫ ਗਗਨਾ ਵਿਰੁੱਧ ਖੋਹ/ਚੋਰੀ ਦੇ 3 ਮੁਕੱਦਮੇ ਤੇ ਮੁਲਜ਼ਮ ਸਤਨਾਮ ਸਿੰਘ ਵਿਰੁੱਧ ਵੀ ਚੋਰੀਆ ਆਦਿ ਦੇ 2 ਮੁਕੱਦਮੇ ਪਹਿਲਾਂ ਦਰਜ ਹੋਣ ਬਾਰੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਹੈਰੋਇਨ, ਪਿਸਤੌਲ ਤੇ ਸੱਤ ਕਾਰਤੂਸਾਂ ਸਣੇ ਤਿੰਨ ਕਾਬੂ

ਲੰਬੀ (ਪੱਤਰ ਪ੍ਰੇਰਕ) ਐਸ.ਟੀ.ਐਫ਼ ਬਠਿੰਡਾ ਰੇਂਜ ਨੇ ਅੱਜ ਮੰਡੀ ਕਿੱਲਿਆਂਵਾਲੀ ਵਿੱਚ ਇੱਕ ਕਾਰਵਾਈ ਤਹਿਤ ਤਿੰਨ ਜਣਿਆਂ ਨੂੰ 15 ਗਰਾਮ ਹੈਰੋਇਨ, ਪਿਸਤੌਲ ਅਤੇ ਸੱਤ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਇੱਕ ਸਕਾਰਪਿਊ ਗੱਡੀ ਅਤੇ ਹੌਂਡਾ ਸਿਟੀ ਕਾਰ ਵੀ ਬਰਾਮਦ ਕੀਤੀ ਹੈ। ਐਸ.ਟੀ.ਐਫ਼ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਰਣਜੀਤ ਸਿੰਘ ’ਤੇ ਆਧਾਰਤ ਟੀਮ ਗਸ਼ਤ ’ਤੇ ਜਾ ਰਹੀ ਸੀ। ਉਸ ਦੌਰਾਨ ਮੰਡੀ ਕਿੱਲਿਆਂਵਾਲੀ ਵਿੱਚ ਦਾਣਾ ਮੰਡੀ ਵਿੱਚ ਤਿੰਨ ਜਣੇ ਸਕਾਰਪਿਓ ਗੱਡੀ ਦੇ ਬੋਨਟ ’ਤੇ ਪਾਰਦਰਸ਼ੀ ਲਿਫ਼ਾਫ਼ੇ ਵਗੈਰਾ ਵਿੱਚ ਫਰੋਲਾ-ਫਰਾਲੀ ਕਰ ਰਹੇ ਹਨ। ਜਦੋਂ ਉਨ੍ਹਾਂ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 15 ਗਰਾਮ ਹੈਰੋਇਨ, ਪਿਸਤੌਲ .32 ਬੋਰ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਤੋਂ ਸਕਾਰਪਿਓ ਗੱਡੀ ਅਤੇ ਹੌਂਡਾ ਸਿਟੀ ਬਰਾਮਦ ਹੋਈ ਹੈ। ਗੁਰਮੇਜ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਚਰਨ ਸਿੰਘ ਚੰਨਾ ਵਾਸੀ ਡੱਬਵਾਲੀ, ਜਸਵਿੰਦਰ ਜੱਸਾ ਵਾਸੀ ਅਬੁੱਲਖੁਰਾਣਾ ਅਤੇ ਕਮਲਪ੍ਰੀਤ ਸਿੰਘ ਵਾਸੀ ਸਹਿਣਾਖੇੜਾ ਵਜੋਂ ਹੋਈ ਹੈ। ਸਬ ਇੰਸਪੈਕਟਰ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ ਅਤੇ ਅਸਲਾ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All