ਡਰੇਨਾਂ ਓਵਰਫਲੋਅ ਹੋਣ ਕਾਰਨ 900 ਏਕੜ ਰਕਬਾ ਡੁੱਬਿਆ

ਮੂੰਗੀ ਤੇ ਮੱਕੀ ਦੀ ਫ਼ਸਲ ਸਣੇ ਹਰਾ-ਚਾਰਾ ਵੀ ਹੋਇਆ ਖ਼ਰਾਬ; ਇੱਕ ਦਹਾਕੇ ਤੋਂ ਨਹੀਂ ਹੋਈ ਡਰੇਨਾਂ ਦੀ ਸਫ਼ਾਈ

ਡਰੇਨਾਂ ਓਵਰਫਲੋਅ ਹੋਣ ਕਾਰਨ 900 ਏਕੜ ਰਕਬਾ ਡੁੱਬਿਆ

ਡਰੇਨਾਂ ਦੀ ਸਫ਼ਾਈ ਦੀ ਮੰਗ ਕਰਦੇ ਹੋਏ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਕੇਵਲ ਬੱਧਨੀਂ ਤੇ ਪੀੜਤ ਕਿਸਾਨ।

ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ, 3 ਜੁਲਾਈ

ਇਲਾਕੇ ਵਿੱਚੋਂ ਲੰਘਦੀਆਂ ਦੋ ਡਰੇਨਾਂ ਦੇ ਉਵਰਫ਼ਲੋਅ ਹੋਣ ਨਾਲ ਵੱਡੀ ਗਿਣਤੀ ਕਿਸਾਨਾਂ ਦੀ ਕਰੀਬ 900 ਏਕੜ ਮੂੰਗੀ, ਝੋਨਾ, ਮੱਕੀ ਅਤੇ ਚਾਰੇ ਦੀਆਂ ਫ਼ਸਲਾਂ ਵਿੱਚ ਪਾਣੀ ਭਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਡਰੇਨਜ਼ ਵਿਭਾਗ ਵੱਲੋਂ ਪਿਛਲੇ ਕਰੀਬ ਦਸ ਸਾਲਾਂ ਤੋਂ ਡਰੇਨਾਂ ਦੀ ਸਫ਼ਾਈ ਨਹੀਂ ਕਰਵਾਈ ਗਈ।

ਪਿਛਲੇ ਦਿਨੀਂ ਹੋਈ ਬਾਰਸ਼  ਕਾਰਨ  ਬੱਸੀਆਂ ਡਰੇਨ ਦੇ ਓਵਰਫਲੋਅ ਹੋਣ ਕਰ ਕੇ ਪਿੰਡ ਮਾਛੀਕੇ ਤੇ ਹਿੰਮਤਪੁਰਾ ਆਦਿ ਦੇ ਛੇ ਸੌ ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ। ਇਸੇ ਤਰ੍ਹਾਂ ਚੰਦਭਾਨ ਡਰੇਨ ਦੇ ਓਵਰਫਲੋਅ ਹੋਣ ਕਾਰਨ ਲੋਪੋ ਤੇ ਮੱਲੇਆਣਾ ਆਦਿ ਪਿੰਡਾਂ ਦੀ ਤਿੰਨ ਸੌ ਕਰੀਬ ਏਕੜ ਜ਼ਮੀਨ ਵਿੱਚ ਬੀਜੀਆਂ ਫ਼ਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਅਤੇ ਸਮਾਜ ਸੇਵੀ ਰਣਜੀਤ ਬਾਵਾ ਨੇ ਕਿਹਾ ਕਿ ਚੰਦ ਭਾਨ  ਅਤੇ ਬੱਸੀਆਂ ਡਰੇਨ ਵਿੱਚ  ਬਰਸਾਤੀ ਤੇ ਸੀਵਰੇਜ  ਪਾਣੀ ਦਾ ਪਾਣੀ ਆ ਰਿਹਾ ਹੈ। ਇਸ ਵਿੱਚ ਜੰਗਲੀ ਬੂਟੀ ਅਤੇ ਹੋਰ ਘਾਹ ਉੱਗਿਆ ਹੋਣ ਕਾਰਨ ਵਹਾਅ ਸਹੀ ਨਹੀਂ ਹੋ ਰਿਹਾ ਹੈ। ਡਰੇਨਜ਼ ਵਿਭਾਗ ਦੇ ਧਿਆਨ ਵਿੱਚ ਲਿਆਂਦੇ ਜਾਣ ਦੇ ਬਾਵਜੂਦ ਅਧਿਕਾਰੀਆਂ ਨੇ ਡਰੇਨਾਂ ਦੀ ਸਫ਼ਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਕਾਰਨ ਕਿਸਾਨਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਬਲਕਰਨ ਸਿੰਘ ਮੱਲੇਆਣਾ ਅਤੇ ਛਿੰਦਰ ਸਿੰਘ ਮੱਲੇਆਣਾ ਨੇ ਮੱਲੇਅਣਾ, ਲੋਪੋ  ਵਿੱਚ ਝੰਡੇ ਫੜ ਕੇ ਸਰਕਾਰ ਤੇ ਡਰੇਨਜ਼ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਅਜੇ ਤਾਂ ਵੱਡੇ ਮੀਹਾਂ ਪੈਣੇ ਹਨ ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਤੁਰੰਤ ਡਰੇਨਾਂ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ।

ਸਮੱਸਿਆ ਦੇ ਹੱਲ ਲਈ ਹਦਾਇਤ ਜਾਰੀ: ਵਿਧਾਇਕ

ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।

ਫੰਡਾਂ ਦੀ ਘਾਟ ਕਾਰਨ ਸਫ਼ਾਈ ਨਹੀਂ ਹੋ ਸਕੀ: ਐੱਸਡੀਓ

ਐੱਸਡੀਓ ਗੁਰਸਿਮਰਨ ਸਿੰਘ ਨੇ ਕਿਹਾ ਕਿ ਫੰਡਿੰਗ ਦੀ ਘਾਟ ਕਰ ਕੇ ਡਰੇਨੇਜ਼ ਦੀ ਪੂਰੀ ਖ਼ੁਦਾਈ, ਸਫ਼ਾਈ ਨਹੀਂ ਹੋ ਸਕੀ। ਸਰਕਾਰ ਨੂੰ ਫੰਡਿੰਗ ਵਾਸਤੇ ਤਜਵੀਜ਼ ਬਣਾ ਕੇ ਭੇਜੀ ਹੋਈ ਹੈ। ਮਸ਼ੀਨਾਂ ਲਗਵਾ ਕੇ  ਜੰਗਲੀ ਬੂਟੀ ਵਗੈਰਾ ਕਢਵਾਈ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All