ਵੜਿੰਗਖੇੜਾ ਦੇ 80 ਪਰਿਵਾਰ ਕਾਂਗਰਸ ’ਚ ਸ਼ਾਮਲ
ਪਿੰਡ ਵੜਿੰਗਖੇੜਾ ਵਿੱਚ ਕਾਂਗਰਸ ਪਾਰਟੀ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਚੋਣਾਂ ਤੋਂ ਪਹਿਲਾਂ ਵੱਡੀ ਮਜ਼ਬੂਤੀ ਮਿਲੀ ਹੈ। ਸੀਨੀਅਰ ਕਾਂਗਰਸ ਆਗੂ ਫਤਹਿ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਪੰਚ ਚੋਣਾਂ ਦੀ ਰਹੀ ਉਮੀਦਵਾਰ ਗਗਨਦੀਪ ਕੌਰ, ਉਸਦੇ ਪਤੀ ਸੀਨੀਅਰ ਆਗੂ ਜਸਪ੍ਰੀਤ ਸਿੰਘ, ਪੰਚਾਇਤ ਸਮਿਤੀ ਲੰਬੀ ਦੇ ਸਾਬਕਾ ਮੈਂਬਰ ਮਹਿੰਦਰ ਕੌਰ ਅਤੇ ਦੋ ਸਾਬਕਾ ਪੰਚਾਂ ਸਮੇਤ ਕਰੀਬ 80 ਪਰਿਵਾਰਾਂ ਸਣੇ ਕਾਂਗਰਸ ਦਾ ਹੱਥ ਫੜ ਲਿਆ। ਇੱਥੇ ਸਰਪੰਚ ਚੋਣ ਵਿੱਚ ਗਗਨਦੀਪ ਕੌਰ ਪਤਨੀ ਨੇ 1280 ਵੋਟ ਹਾਸਲ ਕੀਤੇ ਸਨ. ਜਿਸ ਕਰਕੇ ਇਸ ਸ਼ਮੂਲੀਅਤ ਨੂੰ ਕਾਂਗਰਸ ਲਈ ਵੱਡਾ ਹੁਲਾਰਾ ਮੰਨਿਆ ਰਿਹਾ ਹੈ। ਇਸ ਮੌਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਪੰਚ ਗੁਰਲਾਲ ਸਿੰਘ, ਸਾਬਕਾ ਪੰਚ ਜਗਸੀਰ ਸਿੰਘ, ਧਰਮਾ ਸੇਠ, ਗੋਪੀ ਚੰਦ, ਸੁਖਦੇਵ ਟੇਲਰ, ਬੰਗੀ ਸਿੰਘ, ਸੇਮਾ ਸਿੰਘ, ਬੋਹੜ ਸਿੰਘ, ਗੁਰਲਾਲ ਸਿੰਘ, ਗੋਬਿੰਦ ਸਿੰਘ, ਜੱਗਾ ਸਿੰਘ, ਮੰਦਰ ਸਿੰਘ, ਰਾਜ ਸਿੰਘ, ਭਿੰਦਾ ਸਿੰਘ, ਕਰਮਪਾਲ ਸਿੰਘ, ਜਸਪਾਲ ਸਿੰਘ ਗਿਆਨੀ, ਮੇਜਰ ਸਿੰਘ ਗਿਆਨੀ, ਸੰਮੀ ਸਿੰਘ, ਤੇਜ ਸਿੰਘ, ਧਰਮ ਸਿੰਘ, ਗੁਰਸਾਹਿਬ ਸਿੰਘ ਅਤੇ ਜੈਲਾ ਸਿੰਘ ਸਣੇ ਹੋਰਨਾਂ ਪਰਿਵਾਰ ਸ਼ਾਮਲ ਹਨ। ਸੀਨੀਅਰ ਕਾਂਗਰਸ ਆਗੂ ਫਤਹਿ ਸਿੰਘ ਬਾਦਲ ਨੇ ਸਮੂਹ ਪਰਿਵਾਰਾਂ ਨੂੰ ਕਾਂਗਰਸ ਦੇ ਪ੍ਰਤੀਕ ਚਿੰਨ੍ਹ ਵਾਲੇ ਪਟਕੇ ਪਹਿਨਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਰਦਾਰ ਮਹੇਸ਼ਇੰਦਰ ਸਿੰਘ ਬਾਦਲ ਦੀ ਅਗਵਾਈ ਹੇਠਾਂ ਕਾਂਗਰਸ ਪਰਿਵਾਰ ਵਿੱਚ ਪੂਰੇ ਮਾਣ-ਸਤਿਕਾਰ ਦਾ ਵਿਸ਼ਵਾਸ ਦਿੱਤਾ। ਇਸ ਹਰਦਵਿੰਦਰ ਸਿੰਘ ਗਰੇਵਾਲ, ਸੁਖਪਾਲ ਸਿੰਘ ਦੇਵ ਸਹਾਰਨ, ਪੁਸ਼ਪਿੰਦਰ ਸਿੰਘ ਵੜਿੰਗ, ਸ਼ਿਵਰਾਜ ਸਹਾਰਨ, ਗੁਰਲਾਲ ਸਿੰਘ ਭੁੱਲਰ, ਸੁਖਪਾਲ ਸਿੰਘ, ਗੁਰਮਹਿੰਦਰ ਸਿੰਘ, ਉਜਾਗਰ ਸਿੰਘ, ਅਮਰੀਕ ਸਿੰਘ ਅਤੇ ਸੁਖਮੰਦਰ ਸਿੰਘ ਮੌਜੂਦ ਸਨ।
