DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਹਿਰ ’ਚ ਪਾੜ ਕਾਰਨ 80 ਏਕੜ ਫ਼ਸਲ ਡੁੱਬੀ

ਅਬੂਬਸ਼ਹਿਰ ਦੇ ਨੇੜੇ ਤੇਜਾਖੇੜਾ ਮਾਈਨਰ ਵਿੱਚ ਅੱਜ ਕਰੀਬ 15 ਫੁੱਟ ਦਾ ਪਾੜ ਪੈਣ ਕਾਰਨ ਲਗਪਗ 80 ਏਕੜ ਕਣਕ ਦੀ ਪੱਕੀ ਫ਼ਸਲ ਬਰਬਾਦ ਹੋ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਪਾੜ ਦੀ ਸੂਚਨਾ ਦੇ ਬਾਵਜੂਦ ਨਹਿਰੀ ਵਿਭਾਗ ਦੇ ਅਮਲੇ ਨੇ ਫ਼ੋਨ...

  • fb
  • twitter
  • whatsapp
  • whatsapp
Advertisement

ਅਬੂਬਸ਼ਹਿਰ ਦੇ ਨੇੜੇ ਤੇਜਾਖੇੜਾ ਮਾਈਨਰ ਵਿੱਚ ਅੱਜ ਕਰੀਬ 15 ਫੁੱਟ ਦਾ ਪਾੜ ਪੈਣ ਕਾਰਨ ਲਗਪਗ 80 ਏਕੜ ਕਣਕ ਦੀ ਪੱਕੀ ਫ਼ਸਲ ਬਰਬਾਦ ਹੋ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਪਾੜ ਦੀ ਸੂਚਨਾ ਦੇ ਬਾਵਜੂਦ ਨਹਿਰੀ ਵਿਭਾਗ ਦੇ ਅਮਲੇ ਨੇ ਫ਼ੋਨ ਤੱਕ ਨਹੀਂ ਚੁੱਕਿਆ, ਜਿਸ ਕਾਰਨ ਪਾੜ ਵਧਦਾ ਗਿਆ। ਜਾਣਕਾਰੀ ਅਨੁਸਾਰ ਰਾਜਸਥਾਨ ਕੈਨਾਲ ਦੇ ਹੇਠਿਓਂ ਲੰਘਦੇ ਮਾਈਨਰ ਸਾਈਫਨ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਈ ਅਤੇ ਸਾਈਫਨ ਤੋਂ ਕਰੀਬ 1200 ਫੁੱਟ ਪਹਿਲਾਂ ਪਾੜ ਪੈ ਗਿਆ। ਕਿਸਾਨਾਂ ਨੇ ਆਪਣੇ ਪੱਧਰ ’ਤੇ ਪਾੜ ਭਰਨ ਦੀ ਜੱਦੋਜਹਿਦ ਆਰੰਭੀ। ਕਿਸਾਨਾਂ ਅਨੁਸਾਰ ਮਾਈਨਰ ਦੀ ਸਫ਼ਾਈ ਨਾ ਹੋਣ ਅਤੇ ਹਨੇਰੀ ਕਰ ਕੇ ਦਰੱਖ਼ਤ ਟੁੱਟ ਕੇ ਡਿੱਗਣ ਨਾਲ ਪਾਣੀ ਨਿਕਾਸੀ ’ਚ ਅੜਿੱਕਾ ਪਿਆ ਅਤੇ ਅਤੇ ਮਾਈਨਰ ਕਾਲਾ ਤਿੱਤਰ ਵਾਲੇ ਪਾਸੇ ਓਵਰਫਲੋ ਹੋ ਕੇ ਟੁੱਟ ਗਈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ 16 ਮਾਰਚ ਨੂੰ ਵੀ ਕਾਲਾ ਤਿੱਤਰ ਨੇੜੇ ਭਾਖੜਾ ਮੇਨ ਬ੍ਰਾਂਚ ਨਹਿਰ ਵਿੱਚ ਪਾੜ ਪੈਣ ਕਰਕੇ 230 ਏਕੜ ਫ਼ਸਲ ਬਰਬਾਦ ਹੋਈ ਸੀ। ਦੂਜੇ ਪਾਸੇ ਸਿੰਜਾਈ ਵਿਭਾਗ ਦੇ ਜੇ ਈ ਰੋਹਿਤ ਨੇ ਦੱਸਿਆ ਕਿ ਹਨੇਰੀ ਕਰ ਕੇ ਸਾਈਫਨ ਵਿੱਚ ਝਾੜੀਆਂ ਫਸਣ ਨਾਲ ਨਿਕਾਸੀ ਪ੍ਰਭਾਵਿਤ ਹੋਈ ਸੀ, ਮਾਈਨਰ ਦੇ ਪਾੜ ਨੂੰ ਦਰੁਸਤ ਕਰ ਦਿੱਤਾ ਗਿਆ ਹੈ।

ਸ਼ੇਰਾਂਵਾਲੀ ਨਹਿਰ ਵਿੱਚ ਮੁੜ ਪਾੜ

ਏਲਨਾਬਾਦ (ਜਗਤਾਰ ਸਮਾਲਸਰ): ਨਾਥੂਸਰੀ ਚੌਪਟਾ ਇਲਾਕੇ ਵਿੱਚ ਲੰਘੀ ਰਾਤ ਸ਼ੇਰਾਂਵਾਲੀ ਨਹਿਰ ਵਿੱਚ ਪਾੜ ਪੈਣ ਕਾਰਨ ਪਿੰਡ ਦੜਬਾ ਕਲਾਂ ਅਤੇ ਆਲੇ-ਦੁਆਲੇ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ’ਚ ਪਾਣੀ ਭਰ ਗਿਆ। ਜਾਣਕਾਰੀ ਅਨੁਸਾਰ ਸ਼ੇਰਾਂਵਾਲੀ ਨਹਿਰ ’ਚ ਦੇਰ ਰਾਤ ਦੜਬਾ ਕਲਾਂ ਨੇੜੇ ਬੁਰਜੀ ਨੰਬਰ 33200 ਕੋਲ ਪਾੜ ਪੈ ਗਿਆ। ਪਾੜ ਪੈਣ ਕਾਰਨ ਲਗਪਗ 40 ਏਕੜ ਕਣਕ ਦੀ ਫ਼ਸਲ ’ਚ ਪਾਣੀ ਭਰ ਗਿਆ। ਸੂਚਨਾ ਮਿਲਣ ’ਤੇ ਸਿੰਜਾਈ ਵਿਭਾਗ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਨਹਿਰਾਣਾ ਹੈੱਡ ਤੋਂ ਨਹਿਰ ਨੂੰ ਬੰਦ ਕਰ ਕੇ ਪਾੜ ਪੂਰਨ ਦਾ ਕੰਮ ਸ਼ੁਰੂ ਕੀਤਾ। ਕਿਸਾਨਾਂ ਨੇ ਦੱਸਿਆ ਕਿ ਵਾਰ-ਵਾਰ ਨਹਿਰ ਵਿੱਚ ਪਾੜ ਪੈਣ ਕਾਰਨ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਬਰਬਾਦ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੱਕੀ ਹੋਈ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਡੁੱਬ ਗਈ ਹੈ, ਜਿਸ ਕਾਰਨ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾ 15 ਮਾਰਚ ਨੂੰ ਵੀ ਪਿੰਡ ਦੜਬਾ ਕਲਾਂ ਨੇੜੇ ਸ਼ੇਰਾਂਵਾਲੀ ਨਹਿਰ ਵਿੱਚ 60 ਫੁੱਟ ਚੌੜਾ ਪਾੜ ਪੈ ਗਿਆ ਸੀ। ਸ਼ੇਰਾਂਵਾਲੀ ਨਹਿਰ ਤੋਂ ਕੈਂਰਾਵਾਲੀ, ਦੜਬਾ ਕਲਾਂ, ਮਾਣਕ ਦੀਵਾਨ, ਰੁਪਾਣਾ ਖੁਰਦ, ਰੰਧਾਵਾ, ਅਰਨੀਆਂਵਾਲੀ, ਮਾਧੋਸਿੰਘਾਨਾ, ਬੱਕਰੀਆਵਾਲੀ, ਮੱਲੇਕਾ, ਸ਼ੇਰਾਂਵਾਲੀ ਅਤੇ ਉਮੇਦਪੁਰਾ ਸਮੇਤ ਕਈ ਪਿੰਡਾਂ ਨੂੰ ਪਾਣੀ ਸਪਲਾਈ ਹੁੰਦੀ ਹੈ। ਵਾਰ ਵਾਰ ਨਹਿਰ ਟੁੱਟਣ ਨਾਲ ਇਨ੍ਹਾਂ ਪਿੰਡਾਂ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾੜ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਨਹਿਰ ਵਿੱਚ ਪਾੜ ਵਾਰ ਵਾਰ ਪੈਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement
×