
ਪੱਤਰ ਪ੍ਰੇਰਕ
ਮਾਨਸਾ, 14 ਜਨਵਰੀ
ਮਾਨਸਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕਰੋਨਾ ਦੇ 76 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਕ ਮਰੀਜ਼ ਨੂੰ ਛੁੱਟੀ ਦੇਣ ਤੋਂ ਬਾਅਦ ਮਰੀਜ਼ਾਂ ਦੀ ਕੁੱਲ ਗਿਣਤੀ 275 ਹੋ ਗਈ ਹੈ। ਵੇਰਵਿਆਂ ਅਨੁਸਾਰ ਮਾਨਸਾ ਬਲਾਕ ਵਿੱਚ 32, ਬੁਢਲਾਡਾ ’ਚ 21, ਖਿਆਲਾ ਕਲਾਂ ਵਿੱਚ 18 ਅਤੇ ਸਰਦੂਲਗੜ੍ਹ ਵਿੱਚ 5 ਕੇਸ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਇੱਕ ਸਰਕਾਰੀ ਡਾਕਟਰ ਅਤੇ ਉਸ ਦੇ ਡਰਾਈਵਰ ਨੂੰ ਕਰੋਨਾ ਪੀੜਤ ਪਾਇਆ ਗਿਆ ਹੈ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸਿਰਸਾ ਵਿੱਚ ਅੱਜ ਕਰੋਨਾ ਦੇ 94 ਨਵੇਂ ਕੇਸ ਆਏ ਹਨ ਤੇ 16 ਸਾਲਾ ਬੱਚੀ ਦੀ ਮੌਤ ਹੋਈ ਹੈ। ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦੇ 406 ਐਕਟਿਵ ਕੇਸ ਹਨ ਜਦੋਂਕਿ 654 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਸਿਵਲ ਸਰਜਨ ਡਾ. ਮੁਨੀਸ਼ ਬਾਂਸਲ ਨੇ ਦੱਸਿਆ ਹੈ ਕਿ 33 ਵਿਅਕਤੀਆਂ ਦੇ ਸਿਹਤਯਾਬ ਹੋਣ ’ਤੇ ਹਸਪਤਾਲੋਂ ਛੁੱਟੀ ਦਿੱਤੀ ਗਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ