7 Acres Destroyed in Fire: ਅੱਗ ਲੱਗਣ ਕਾਰਨ 7 ਏਕੜ ਕਣਕ ਸੜੀ
ਸ਼ਹਿਰ ਦੇ ਡੱਬਵਾਲੀ ਬਾਈਪਾਸ ਤੇ ਨਚੀਕੇਤਨ ਪਬਲਿਕ ਸਕੂਲ ਦੇ ਸਾਹਮਣੇ ਅੱਜ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗ ਗਈ ਜਿਸ ਕਾਰਨ ਕਰੀਬ 7 ਏਕੜ ਵਿੱਚ ਖੜ੍ਹੀ ਕਣਕ ਸੜ ਗਈ। ਜਾਣਕਾਰੀ ਅਨੁਸਾਰ ਇੱਥੇ ਰਾਜਿੰਦਰ ਸਿੰਘ ਸਿੱਧੂ ਦੀ ਜ਼ਮੀਨ ਠੇਕੇ ’ਤੇ ਲੈ...
Advertisement
ਸ਼ਹਿਰ ਦੇ ਡੱਬਵਾਲੀ ਬਾਈਪਾਸ ਤੇ ਨਚੀਕੇਤਨ ਪਬਲਿਕ ਸਕੂਲ ਦੇ ਸਾਹਮਣੇ ਅੱਜ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗ ਗਈ ਜਿਸ ਕਾਰਨ ਕਰੀਬ 7 ਏਕੜ ਵਿੱਚ ਖੜ੍ਹੀ ਕਣਕ ਸੜ ਗਈ। ਜਾਣਕਾਰੀ ਅਨੁਸਾਰ ਇੱਥੇ ਰਾਜਿੰਦਰ ਸਿੰਘ ਸਿੱਧੂ ਦੀ ਜ਼ਮੀਨ ਠੇਕੇ ’ਤੇ ਲੈ ਕੇ ਛਬੀਲ ਦਾਸ ਨੇ ਬੀਜੀ ਹੋਈ ਸੀ, ਜਿਸ ਵਿੱਚ ਅੱਜ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋਣ ਨਾਲ ਅੱਗ ਲੱਗ ਗਈ। ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਿਸ ਨਾਲ ਆਸ-ਪਾਸ ਖੜ੍ਹੀ ਕਣਕ ਦਾ ਬਚਾਅ ਹੋ ਗਿਆ। ਕਿਸਾਨ ਛਬੀਲ ਦਾਸ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਹੀ ਕਣਕ ਦੀ ਕਟਾਈ ਸ਼ੁਰੂ ਕੀਤੀ ਗਈ ਸੀ ਪਰ ਮੀਂਹ ਪੈਣ ਕਾਰਨ ਕਣਕ ਸਿੱਲੀ ਹੋਣ ਕਾਰਨ ਕਟਾਈ ਨਹੀ ਹੋ ਸਕੀ ਅਤੇ ਅੱਜ ਇਹ ਭਾਣਾ ਵਰਤ ਗਿਆ। ਉਨ੍ਹਾਂ ਨੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦਿੱਤੇ ਜਾਣੀ ਦੀ ਮੰਗ ਕੀਤੀ ਹੈ।
Advertisement
Advertisement
×

