ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਲ੍ਹਾ ਪਰਿਸ਼ਦ ਮੋਗਾ ਲਈ 69 ਉਮੀਦਵਾਰ ਚੋਣ ਮੈਦਾਨ ’ਚ

ਪਡ਼ਤਾਲ ਦੌਰਾਨ ਜ਼ਿਲ੍ਹਾ ਪਰਿਸ਼ਦ ਲਈ 84 ਅਤੇ ਪੰਚਾਇਤ ਸਮਿਤੀਆਂ ਦੀਆਂ 416 ਨਾਮਜ਼ਦਗੀਆਂ ਦਰੁਸਤ ਮਿਲੀਆਂ
ਗਹਿਲ ਜ਼ੋਨ ਤੋਂ ਬਿਨਾਂ ਮੁਕਾਬਲਾ ਜਿੱਤੇ ਉਮੀਦਵਾਰ ਗੋਰਖਾ ਸਿੰਘ ਦਾ ਸਨਮਾਨ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਚੀਮਾ
Advertisement

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਗਰ ਸੇਤੀਆ ਨੇ ਦੱਸਿਆ ਕਿ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਕੀਤੀ ਗਈ ਪੜਤਾਲ ਦੌਰਾਨ ਜ਼ਿਲ੍ਹਾ ਪਰਿਸ਼ਦ ਦੀਆਂ ਸਾਰੀਆਂ ਭਾਵ 84 ਨਾਮਜ਼ਦਗੀਆਂ ਸਹੀ ਮਿਲੀਆਂ ਜਦਕਿ ਪੰਜ ਪੰਚਾਇਤ ਸਮਿਤੀਆਂ ਦੇ 416 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਯੋਗ ਮਿਲੀਆਂ ਅਤੇ 15 ਨਾਮਜ਼ਦਗੀਆਂ ਰੱਦ ਹੋਈਆਂ। ਜ਼ਿਲ੍ਹਾ ਚੋਣ ਅਫ਼ਸਰ ਨੇ ਪੰਚਾਇਤ ਸਮਿਤੀਆਂ ਦੀਆਂ ਬਲਾਕ ਵਾਈਜ਼ ਨਾਮਜ਼ਦਗੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤ ਸਮਿਤੀ ਮੋਗਾ ਲਈ 7 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਜਦਕਿ 79 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਮਿਲੇ। ਇਸੇ ਤਰ੍ਹਾਂ ਬਾਘਾਪੁਰਾਣਾ ਲਈ 5 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਜਦਕਿ 100 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਮਿਲੇ, ਨਿਹਾਲ ਸਿੰਘ ਵਾਲਾ ਲਈ 1 ਉਮੀਦਵਾਰ ਦੇ ਕਾਗਜ਼ ਰੱਦ ਹੋਏ ਜਦਕਿ 92 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਮਿਲੇ। ਧਰਮਕੋਟ ਲਈ 2 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਜਦਕਿ 78 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਮਿਲੇ ਤੇ ਕੋਟ ਈਸੇ ਖਾਂ ਲਈ ਆਈਆਂ ਸਾਰੀਆਂ 67 ਨਾਮਜ਼ਦਗੀਆਂ ਸਹੀ ਮਿਲੀਆਂ।

ਉਨ੍ਹਾਂ ਕਿਹਾ ਕਿ 6 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਮੋਗਾ ਲਈ 15, ਪੰਚਾਇਤ ਸਮਿਤੀ ਮੋਗਾ ਲਈ 17, ਪੰਚਾਇਤ ਸਮਿਤੀ ਬਾਘਾਪੁਰਾਣਾ ਲਈ 13, ਪੰਚਾਇਤ ਸਮਿਤੀ ਧਰਮਕੋਟ ਲਈ 22, ਪੰਚਾਇਤ ਸਮਿਤੀ ਕੋਟ ਈਸੇ ਖਾਂ ਲਈ 16, ਪੰਚਾਇਤ ਸਮਿਤੀ ਨਿਹਾਲ ਸਿੰਘ ਵਾਲਾ ਲਈ 14 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ ਮੋਗਾ ਲਈ 69, ਪੰਚਾਇਤ ਸਮਿਤੀ ਮੋਗਾ ਲਈ 62, ਪੰਚਾਇਤ ਸਮਿਤੀ ਬਾਘਾਪੁਰਾਣਾ ਲਈ 87, ਪੰਚਾਇਤ ਸਮਿਤੀ ਧਰਮਕੋਟ ਲਈ 56, ਪੰਚਾਇਤ ਸਮਿਤੀ ਕੋਟ ਈਸੇ ਖਾਂ ਲਈ 51 ਤੇ ਪੰਚਾਇਤ ਸਮਿਤੀ ਨਿਹਾਲ ਸਿੰਘ ਵਾਲਾ ਲਈ 78 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।

Advertisement

ਮਹਿਲ ਕਲਾਂ ਤੋਂ ‘ਆਪ’ ਉਮੀਦਵਾਰ ਬਿਨਾਂ ਮੁਕਾਬਲਾ ਸਮਿਤੀ ਮੈਂਬਰ ਚੁਣੇ

ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਮਹਿਲ ਕਲਾਂ ਬਲਾਕ ਵਿੱਚ 16 ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਗਈਆਂ। ਹੁਣ 25 ਵਿੱਚੋਂ 23 ਜ਼ੋਨਾਂ ਵਿੱਚ ਮੁਕਾਬਲਾ ਹੋਵੇਗਾ, ਜਦਕਿ ਦੋ ਜ਼ੋਨਾਂ ਵਿੱਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ ਗਏ ਹਨ। ਗਹਿਲ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਆਪਣੇ ਕਾਗਜ਼ ਵਾਪਸ ਲੈ ਲਏ, ਜਿਸ ਕਾਰਨ ਕਾਂਗਰਸ ਦੇ ਗੋਰਖਾ ਸਿੰਘ ਨਿਰਵਿਰੋਧ ਜੇਤੂ ਐਲਾਨੇ ਗਏ। ਇਸੇ ਤਰ੍ਹਾਂ ਜ਼ੋਨ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਰਸਪਾਲ ਸਿੰਘ ਇਕਲੌਤੇ ਉਮੀਦਵਾਰ ਰਹਿ ਗਏ ਅਤੇ ਉਹ ਵੀ ਬਿਨਾਂ ਮੁਕਾਬਲੇ ਜੇਤੂ ਰਹੇ। ਹੁਣ ਕੁੱਲ 68 ਉਮੀਦਵਾਰ ਚੋਣ ਮੈਦਾਨ ਵਿੱਚ ਬਰਕਰਾਰ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ 23, ਕਾਂਗਰਸ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 13, ਭਾਜਪਾ ਦੇ 4, ਬਹੁਜਨ ਸਮਾਜ ਪਾਰਟੀ ਦੇ 2 ਅਤੇ 7 ਆਜ਼ਾਦ ਉਮੀਦਵਾਰ ਸ਼ਾਮਲ ਹਨ। ਇਸ ਮੌਕੇ ਗਹਿਲ ਜ਼ੋਨ ਤੋਂ ਨਿਰਵਿਰੋਧ ਚੁਣੇ ਗਏ ਕਾਂਗਰਸੀ ਉਮੀਦਵਾਰ ਗੋਰਖਾ ਸਿੰਘ ਦਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ, ਜ਼ਿਲ੍ਹਾ ਸਕੱਤਰ ਬਲਵੰਤ ਸ਼ਰਮਾ ਹਮੀਦੀ ਅਤੇ ਜ਼ਿਲ੍ਹਾ ਚੇਅਰਮੈਨ ਐੱਸ ਸੀ ਡਿਪਾਰਟਮੈਂਟ ਜਸਮੇਲ ਸਿੰਘ ਡੇਅਰੀ ਵਾਲਾ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ।

ਲੰਬੀ ’ਚ ਕੁੱਲ 80 ਉਮੀਦਵਾਰ ਮੈਦਾਨ ’ਚ

ਲੰਬੀ (ਇਕਬਾਲ ਸਿੰਘ ਸ਼ਾਂਤ): ਪੰਚਾਇਤ ਸਮਿਤੀ ਲੰਬੀ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਵਾਪਸੀ ਲੈਣ ਉਪਰੰਤ ਸਮੁੱਚਾ ਚੋਣ ਅਖਾੜਾ 80 ਉਮੀਦਵਾਰਾਂ ’ਤੇ ਆਧਾਰਤ ਹੋਵੇਗਾ। ਅੱਜ 30 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਸਭ ਤੋਂ ਵੱਧ ਪੰਜ ਉਮੀਦਵਾਰ ਫਤਿਹਪੁਰ ਮਣੀਆਂ ਜ਼ੋਨ ਵਿੱਚ ਹਨ। ਜ਼ੋਨ ਭੀਟੀਵਾਲਾ, ਤੱਪਾਖੇੜਾ ਅਤੇ ਮਹਿਮੂਦਖੇੜਾ ਵਿੱਚ ਸਿਰਫ਼ ਦੋ-ਦੋ ਉਮੀਦਵਾਰ ਹੋਣ ਕਰਕੇ ਇਨ੍ਹਾਂ ਤਿੰਨਾਂ ਥਾਵਾਂ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਿੱਚ ਸਿੱਧਾ ਮੁਕਾਬਲਾ ਹੋਵੇਗਾ। ਅਕਾਲੀ ਦਲ ਅਤੇ ‘ਆਪ’ ਦੇ 25-25 ਜ਼ੋਨਾਂ ਅਤੇ ਕਾਂਗਰਸ ਦੇ 22 ਜ਼ੋਨਾਂ ਵਿੱਚ ਉਮੀਦਵਾਰ ਹਨ। ਦੇਸ਼ ਦੀ ਸਭ ਤੋਂ ਵਜ਼ਨੀ ਪਾਰਟੀ ਭਾਜਪਾ ਇਸ ਸਿਆਸੀ ਹਲਕੇ ਦੇ ਸਿਰਫ਼ ਤਿੰਨ ਜ਼ੋਨਾਂ ਥਰਾਜਵਾਲਾ, ਸਿੱਖਵਾਲਾ ਤੇ ਫਤਿਹਪੁਰ ਮਣੀਆਂ ’ਚ ਉਮੀਦਵਾਰ ਖੜ੍ਹੇ ਕਰ ਸਕੀ ਹੈ ਜਦਕਿ ਛੇ ਜ਼ੋਨਾਂ 1, 13, 15, 16, 24 ਤੇ 25 ਵਿੱਚ ਚੌਕੋਨੇ ਮੁਕਾਬਲੇ ਹਨ। ਇਸ ਤੋਂ ਇਲਾਵਾ 15 ਜ਼ੋਨਾਂ ਵਿੱਚ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਵਿੱਚ ਤਿਕੋਣੀ ਟੱਕਰ ਹੋਵੇਗੀ। ਸਮਿਤੀ ਦੇ ਵੱਖ-ਵੱਖ ਪੰਜ ਜ਼ੋਨਾਂ ਵਿਚ ਪੰਜ ਆਜ਼ਾਦ ਉਮੀਦਵਾਰ ਖੜ੍ਹੇ ਹਨ।

Advertisement
Show comments