ਭੁੱਚੋ ਮੰਡੀ: ਮਾਨਵਤਾ ਦੀ ਭਲਾਈ ਦੇ ਮੰਤਵ ਨਾਲ ਪਿੰਡ ਭੁੱਚੋ ਕਲਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਸਰਾਂ (ਵੈਦ) ਨੇ ਆਪਣੇ ਭਤੀਜੇ ਵੈਦ ਜਸਵੀਰ ਸਰਾਂ ਦਾ ਜਨਮ ਦਿਨ ਖੂਨਦਾਨ ਕੈਂਪ ਲਗਾ ਕੇ ਮਨਾਇਆ। ਇਸ ਦੌਰਾਨ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਤੋਂ ਪਹੁੰਚੀ ਟੀਮ ਵਿੱਚ ਸ਼ਾਮਲ ਅਜੀਤ ਸਿੰਘ, ਗਗਨਦੀਪ ਕੌਰ, ਸੁਖਵੀਰ ਕੌਰ, ਦਨੇਸ਼ ਅਤੇ ਯੋਗੇਸ਼ ਨੇ 67 ਯੂਨਿਟ ਖੂਨ ਇਕੱਤਰ ਕੀਤਾ। ਸਰਾਂ ਪਰਿਵਾਰ ਅਤੇ ਸਹਿਯੋਗੀ ਯੂਥ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਪ੍ਰੀਤ ਸਰਾਂ, ਮੱਖਣ ਸਿੰਘ ਸਰਾਂ, ਸਾਹਿਲ ਸਰਾਂ, ਰਾਜ ਸਿੰਘ, ਅੰਮ੍ਰਿਤ ਸਿੰਘ ਗੌੜ, ਸਮੂਹ ਪੰਚਾਇਤ ਮੇਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ। -ਪੱਤਰ ਪ੍ਰੇਰਕ