ਪੈਨਸ਼ਨ ਦੇ 2091 ਮ੍ਰਿਤਕ ਲਾਭਪਾਤਰੀਆਂ ਦੇ ਪਰਿਵਾਰਾਂ ਤੋਂ 62.77 ਲੱਖ ਵਸੂਲੇ : The Tribune India

ਪੈਨਸ਼ਨ ਦੇ 2091 ਮ੍ਰਿਤਕ ਲਾਭਪਾਤਰੀਆਂ ਦੇ ਪਰਿਵਾਰਾਂ ਤੋਂ 62.77 ਲੱਖ ਵਸੂਲੇ

ਪੈਨਸ਼ਨ ਦੇ 2091 ਮ੍ਰਿਤਕ ਲਾਭਪਾਤਰੀਆਂ ਦੇ ਪਰਿਵਾਰਾਂ ਤੋਂ 62.77 ਲੱਖ ਵਸੂਲੇ

ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਪੈਨਸ਼ਨਾਂ ਸਬੰਧੀ ਮੀਟਿੰਗ ਕਰਦੇ ਹੋਏ।- ਫੋਟੋ: ਰਵੀ

ਨਿੱਜੀ ਪੱਤਰ ਪ੍ਰੇਰਕ

ਬਰਨਾਲਾ, 24 ਨਵੰਬਰ

ਜ਼ਿਲ੍ਹੇ ’ਚ ਪੈਨਸ਼ਨ ਕੇਸਾਂ ਦੀ ਕੀਤੀ ਪੜਤਾਲ ਦੌਰਾਨ 2578 ਲਾਭਪਾਤਰੀ ਮ੍ਰਿਤਕ ਪਾਏ ਜਾਣ ਤੋਂ ਬਾਅਦ 2091 ਮ੍ਰਿਤਕ ਲਾਭਪਾਤਰੀਆਂ ਦੇ ਖਾਤਿਆਂ ’ਚੋਂ 62 ਲੱਖ 77 ਹਜ਼ਾਰ 690 ਰੁਪਏ ਦੀ ਵਸੂਲੀ ਕੀਤੀ ਗਈ। ਇਸ ਸਬੰਧੀ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮਗਰੋਂ ਜ਼ਿਲ੍ਹਾ ਸਮਾਜਿਕ ਸਰੁੱਖਿਆ ਵਿਭਾਗ ਵੱਲੋਂ ਪੈਨਸ਼ਨ ਕੇਸਾਂ (ਬੁਢਾਪਾ-­ਵਿਧਵਾ) ਦੀ ਪੜਤਾਲ ਕੀਤੀ ਗਈ। ਪੜਤਾਲ ਤੋਂ ਬਾਅਦ 2578 ਲਾਭਪਾਤਰੀਆਂ ਦੇ ਮ੍ਰਿਤਕ ਹੋਣ ਦਾ ਪਤਾ ਲੱਗਾ। ਜ਼ਿਨ੍ਹਾਂ ’ਚ 2091 ਪਰਿਵਾਰਾਂ ਤੋਂ 62­77­690 ਰੁਪਏ ਦੀ ਬੈਂਕਾਂ ਰਾਹੀਂ ਵਸੂਲੀ ਕੀਤੀ ਗਈ ਅਤੇ ਬਾਕੀ ਰਹਿੰਦੇ 487 ਪਰਿਵਾਰਾਂ ਤੋਂ ਵੀ ਜਲਦੀ ਵਸੂਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਯੂਡੀਆਈਡੀ ਕਾਰਡ ਬਣਾਉਣ ਵਿੱਚ ਜ਼ਿਲ੍ਹਾ ਬਰਨਾਲਾ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪੰਜਾਬ ਭਰ ਵਿੱਚੋਂ ਮੋਹਰੀ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਅਕਤੂਬਰ ਤੱਕ ਦੀ ਪੈਨਸ਼ਨ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਲਵਜੀਤ ਕਲਸੀ, ਐਸਡੀਐਮ ਗੋਪਾਲ ਸਿੰਘ, ਫੀਲਡ ਅਫਸਰ ਟੂ ਮੁੱਖ ਮੰਤਰੀ ਅਤੇ ਐੱਸਡੀਐੱਮ ਤਪਾ ਵਿਨੀਤ ਕੁਮਾਰ, ਜ਼ਿਲ੍ਹਾ ਮਾਲ ਅਫਸਰ ਬਲਕਰਨ ਸਿੰਘ, ਡੀਡੀਪੀਓ ਪਰਮਜੀਤ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All