DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ ਤੋਂ 60 ਹਜ਼ਾਰ ਲੁੱਟੇ

ਇਸ ਲੁੱਟ ਖੋਹ ਦੀ ਘਟਨਾ ਮੌਕੇ ਮਹਿਲਾ ਆਗੂ ਦਾ ਗੁੱਟ ਟੁੱਟਿਆ

  • fb
  • twitter
  • whatsapp
  • whatsapp
Advertisement
ਕਸਬਾ ਸ਼ਹਿਣਾ ਵਿੱਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਬਲਾਕ ਪ੍ਰਧਾਨ ਰੁਪਿੰਦਰ ਕੌਰ ਬਾਵਾ ਤੋਂ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ 60 ਹਜ਼ਾਰ ਰੁਪਏ ਦੇ ਕਰੀਬ ਅਤੇ ਦੋ ਛਾਂਪਾਂ ਦੀ ਲੁੱਟ ਕੀਤੀ ਹੈ। ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਡਿਊਟੀ ਕਰਕੇ ਵਾਪਸ ਆ ਰਹੀ ਸੀ ਤੇ ਆਟੋ ਰਿਕਸ਼ਾ ਉੱਤਰਣ ਮੌਕੇ ਸ਼ਹਿਣਾ ਦੇ ਹਨੂੰਮਾਨ ਚੌਂਕ ਨੇੜੇ ਇੱਕ ਮੋਟਰਸਾਈਕਲ ਸਵਾਰ ਨੇ ਝਪਟ ਮਾਰ ਕੇ ਬੈਗ ਖੋਹ ਲਿਆ। ਬੈਗ ਵਿੱਚ 60 ਹਜ਼ਾਰ ਰੁਪਏ ਦੇ ਕਰੀਬ ਨਗਦੀ ਅਤੇ ਦੋ ਛਾਂਪਾਂ ਸਨ।
ਉਨ੍ਹਾਂ ਦੱਸਿਆ ਕਿ ਇਸ ਖਿੱਚ ਧੂਹ ਉਹ ਹੇਠਾਂ ਡਿੱਗ ਗਈ ਜਿਸ ਕਾਰਨ ਗੰਭੀਰ ਸੱਟਾਂ ਲੱਗੀਆਂ ਹਨ। ਇਸ ਸਬੰਧੀ ਥਾਣਾ ਸ਼ਹਿਣਾਦ ੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ ਕਸਬਾ ਸ਼ਹਿਣਾ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਅਤੇ ਮੁਲਾਜ਼ਮ ਯੂਨੀਅਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਤੇ ਮਹਿਲਾਵਾਂ ਅਤੇ ਬੱਚਿਆਂ ਨੂੰ ਸਵੈ-ਰੱਖਿਆ ਲਈ ਜਾਗਰੂਕ ਕਰਦੇ ਹਾਂ, ਪਰ ਅਸੀਂ ਖੁਦ ਸੁਰੱਖਿਤ ਹੀ ਨਹੀਂ ਹਾਂ। ਉਨ੍ਹਾਂ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ।

ਸ਼ਹਿਣਾ ਚ ਹੋਈ ਲੁੱਟ ਖੋਹ ਚ ਜ਼ਖ਼ਮੀ ਹੋਏ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਆਗੂ ਰੁਪਿੰਦਰ ਬਾਵਾ।

Advertisement
Advertisement
×