DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਂਪ ਦੌਰਾਨ 450 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

ਸਮਾਜ ਸੇਵੀ ਸੰਸਥਾ ‘ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ’ (ਸੰਤ ਜਲਾਲ ਵਾਲਿਆਂ ਦਾ ਅੱਖਾਂ ਦਾ ਹਸਪਤਾਲ ਜੈਤੋ) ਵਿੱਚ ਸੰਸਥਾ ਦੇ ਮੁੱਖ ਸੰਸਥਾਪਕ ਬ੍ਰਹਮਲੀਨ ਸੰਤ ਕਰਨੈਲ ਦਾਸ ਦੀ ਯਾਦ ਵਿੱਚ ਅੱਖਾਂ ਦੇ ਮੁਫ਼ਤ ਲੈਂਜ ਪਾਉਣ ਲਈ ਕੈਂਪ ਲਾਇਆ ਗਿਆ। ਸੁਸਾਇਟੀ...

  • fb
  • twitter
  • whatsapp
  • whatsapp
featured-img featured-img
ਕੈਂਪ ਦੌਰਾਨ ਮਰੀਜ਼ ਦੀ ਜਾਂਚ ਕਰਦਾ ਹੋਇਆ ਡਾਕਟਰ।
Advertisement

ਸਮਾਜ ਸੇਵੀ ਸੰਸਥਾ ‘ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ’ (ਸੰਤ ਜਲਾਲ ਵਾਲਿਆਂ ਦਾ ਅੱਖਾਂ ਦਾ ਹਸਪਤਾਲ ਜੈਤੋ) ਵਿੱਚ ਸੰਸਥਾ ਦੇ ਮੁੱਖ ਸੰਸਥਾਪਕ ਬ੍ਰਹਮਲੀਨ ਸੰਤ ਕਰਨੈਲ ਦਾਸ ਦੀ ਯਾਦ ਵਿੱਚ ਅੱਖਾਂ ਦੇ ਮੁਫ਼ਤ ਲੈਂਜ ਪਾਉਣ ਲਈ ਕੈਂਪ ਲਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਡਾ. ਦੀਪਕ ਅਰੋੜਾ, ਡਾ. ਮੋਨਿਕਾ ਬਲਿਆਨ ਅਤੇ ਡਾ. ਭੁਪਿੰਦਰਪਾਲ ਕੌਰ ਨੇ ਕਰੀਬ 450 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕਰਕੇ 125 ਮਰੀਜ਼ ਅਪ੍ਰੇਸ਼ਨ ਲਈ ਚੁਣੇ ਗਏ। ਡਾ. ਅੰਕਿਤ ਛਾਬੜਾ ਨੇ ਸ਼ੂਗਰ ਦੇ 75 ਰੋਗੀਆਂ ਦਾ ਤਿੰਨ ਮਹੀਨਿਆਂ ਵਾਲਾ ਸ਼ੂਗਰ ਟੈਸਟ ਮੁਫ਼ਤ ਕੀਤਾ। ਕੈਂਪ ਦਾ ਉਦਘਾਟਨ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਜਲਾਲ ਵਾਲੇ, ਸੰਤ ਰਿਸ਼ੀ ਰਾਮ ਅਤੇ ਮਾਤਾ ਰਜਨੀ ਦੇਵੀ ਵੱਲੋਂ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਸਵਾਮੀ ਬ੍ਰਹਮ ਮੁਨੀ ਨੇ ਸੰਬੋਧਨ ਕੀਤਾ।

ਇਸ ਮੌਕੇ ਰਾਜਵੀਰ ਕੌਰ ਰੌਂਤਾ (ਕੈਨੇਡਾ) ਅਤੇ ਇਕਬਾਲ ਸਿੰਘ ਰੌਂਤਾ (ਕੈਨੇਡਾ) ਨੇ ਆਪਣੇ ਦਾਦਾ ਸਵ. ਪ੍ਰੀਤਮ ਸਿੰਘ ਅਤੇ ਦਾਦੀ ਸਵ. ਦਲੀਪ ਕੌਰ ਦੀ ਯਾਦ ਵਿੱਚ ਇਸ ਕੈਂਪ ਨੂੰ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਸਤਵਿੰਦਰ ਸਿੰਘ ਅੰਗਰੋਈਆ, ਜੋਗਿੰਦਰ ਸਿੰਘ ਰੌਂਤਾ, ਅਜੈਬ ਕੌਰ, ਸੁਮਨ, ਸੁਸ਼ਮਾ, ਕਰਮਜੀਤ ਕੌਰ, ਜਸਵੀਰ ਕੌਰ, ਭਾਈ ਰਾਮ ਸਿੰਘ, ਡੀ. ਸੀ. ਸਿੰਘ, ਡਾ. ਮੱਖਣ ਸਿੰਘ ਕਰੀਰਵਾਲੀ, ਮੇਜਰ ਸਿੰਘ ਗੋਂਦਾਰਾ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਅਰੋੜਾ, ਜਗਦੀਸ਼ ਸਿੰਘ, ਬਲੀ ਸਿੰਘ, ਮਨੀ ਸਿੰਘ, ਬਿੰਦਰ ਪਾਲ, ਤੇਜਿੰਦਰ ਬਰਾੜ, ਜਗਮੀਤ ਮੱਲਣ, ਹਰਪ੍ਰੀਤ ਸਿੰਘ, ਅਮਨਦੀਪ ਜਿਗਰੀ, ਸੁਖਵਿੰਦਰ ਸੁੱਖਾ, ਗੁਰਪੀਤ ਸਿੰਘ ਨੇ ਕੈਂਪ ’ਚ ਮੱਦਦ ਕੀਤੀ।

Advertisement

Advertisement
Advertisement
×